ਨਵੀਂ ਦਿੱਲੀ (ਏਜੰਸੀ)- ਪੂਰਬੀ ਦਿੱਲੀ ਦੇ ਕੜਕੜਡੂਮਾ ਕਮਿਊਨਿਟੀ ਸੈਂਟਰ ਨੇੜੇ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇਕ ਕੈਫੇ ਦੇ ਬਾਹਰ ਸਕੂਟਰ ’ਤੇ ਸਵਾਰ 2 ਨਕਾਬਪੋਸ਼ਾਂ ਨੇ ਕਥਿਤ ਤੌਰ ’ਤੇ ਫਾਇਰਿੰਗ ਕਰ ਦਿੱਤੀ। ਗੋਲੀਬਾਰੀ ਦੀ ਇਸ ਘਟਨਾ ਕਾਰਨ 2 ਵਿਅਕਤੀ ਜ਼ਖਮੀ ਹੋ ਗਏ। ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮਾਮਲੇ ਦੀ ਜਾਂਚ ਦੌਰਾਨ ਪੁਲਸ ਅਨੁਸਾਰ ਹਮਲਾਵਰਾਂ ਨੇ ਲੱਗਭਗ 15 ਗੋਲੀਆਂ ਚਲਾਈਆਂ ਹਨ, ਜਿਸ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਜੈਪੁਰ ’ਚ ਵੱਡੀ ਵਾਰਦਾਤ: ਪੱਥਰ ਮਾਰ-ਮਾਰ ਵਿਅਕਤੀ ਨੇ ਕਰ 'ਤਾ ਪਤਨੀ ਤੇ 3 ਧੀਆਂ ਦਾ ਕਤਲ, ਫਿਰ ਪਿਓ ਨੂੰ...
ਇਕ ਵਿਅਕਤੀ ਮੁਹੰਮਦ ਇਰਸ਼ਾਦ ਨੂੰ ਗੋਲੀ ਲੱਗਣ ਤੋਂ ਬਾਅਦ ਪਿਤਾ ਹੇਡਗੇਵਾਰ ਹਸਪਤਾਲ ਲੈ ਗਏ, ਜਿੱਥੋਂ ਉਸ ਨੂੰ ਬੇਹਤਰ ਇਲਾਜ ਲਈ ਜੀ. ਟੀ. ਬੀ. ਹਸਪਤਾਲ ਤਬਦੀਲ ਕਰ ਦਿੱਤਾ ਗਿਆ। ਇਰਸ਼ਾਦ ਨੇ ਕਿਹਾ ਕਿ ਉਹ ਅਤੇ ਦੂਜਾ ਪੀੜਤ ਰਾਤ ਦੇਰ ਗਏ 1:30 ਵਜੇ ਦੇ ਕਰੀਬ ਕੈਫੇ ਤੋਂ ਬਾਹਰ ਨਿਕਲੇ ਹੀ ਸਨ ਕਿ ਇਕ ਸਕੂਟਰ ’ਤੇ ਸਵਾਰ 2 ਨਕਾਬਪੋਸ਼ਾਂ ਨੇ ਸਾਡੇ ’ਤੇ ਗੋਲੀ ਚਲਾ ਦਿੱਤੀ। ਮੈਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਇਕ ਗੋਲੀ ਮੈਨੂੰ ਲੱਗੀ। ਪੁਲਸ ਨੇ ਕਿਹਾ ਕਿ ਦੂਜੇ ਜ਼ਖਮੀ ਦੀ ਪਛਾਣ ਅਫਸਰ ਵਜੋਂ ਹੋਈ ਹੈ, ਜੋ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ। ਉਸ ਨੂੰ 4 ਗੋਲੀਆਂ ਲੱਗੀਆਂ। ਉਸ ਦੀ ਹਾਲਤ ਸਥਿਰ ਹੈ। ਇਰਸ਼ਾਦ ਪੁਰਾਣੇ ਸੀਲਮਪੁਰ ਦਾ ਵਾਸੀ ਹੈ।
ਇਹ ਵੀ ਪੜ੍ਹੋ : ਪੈਕਟ ਬੰਦ ਖਾਣੇ 'ਤੇ ਲੱਗੇਗਾ ਵੱਡਾ 'Red Warning Label', ਬੱਚਿਆਂ ਦੀ ਸਿਹਤ ਨੂੰ ਲੈ ਕੇ ਸੁਪਰੀਮ ਕੋਰਟ ਸਖ਼ਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਰਿਆਣਾ ਦੇ ਸਾਬਕਾ ਖੇਤੀ ਮੰਤਰੀ ਸੰਧੂ ਦੇ ਪੁੱਤਰ ਨੇ ਚੁੱਕਿਆ ਖੌਫਨਾਕ ਕਦਮ, ਪਿਆ ਚੀਕ ਚਿਹਾੜਾ
NEXT STORY