ਨਵੀਂ ਦਿੱਲੀ : ਐਤਵਾਰ ਨੂੰ ਮੱਧ ਦਿੱਲੀ ਵਿੱਚ ਇੱਕ ਇਮਾਰਤ ਦੀ ਚੌਥੀ ਅਤੇ ਪੰਜਵੀਂ ਮੰਜ਼ਿਲ 'ਤੇ ਸਥਿਤ ਇੱਕ ਕੋਚਿੰਗ ਇੰਸਟੀਚਿਊਟ ਵਿੱਚ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਦਿੱਲੀ ਫਾਇਰ ਸਰਵਿਸਿਜ਼ ਦੇ ਇੱਕ ਅਧਿਕਾਰੀ ਵਲੋਂ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਨਾਲ ਵਿਦਿਆਰਥੀਆਂ ਅਤੇ ਕਰਮਚਾਰੀਆਂ ਵਿੱਚ ਹਫ਼ੜਾ-ਦਫ਼ੜੀ ਮੱਚ ਗਈ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਵੀ ਪੜ੍ਹੋ : 3 ਦਿਨਾਂ ਦੀ ਕੁੜੀ ਨੂੰ ਸੜਕ ਤੋਂ ਚੁੱਕ ਦਿੱਤੀ ਸੀ ਨਵੀਂ ਜ਼ਿੰਦਗੀ, ਹੁਣ ਉਸੇ ਨੇ ਕਰ 'ਤਾ ਹੈਰਾਨੀਜਨਕ ਕਾਂਡ
ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਸਵੇਰੇ 11.08 ਵਜੇ ਪੁਰਾਣੇ ਰਾਜੇਂਦਰ ਨਗਰ ਦੇ ਬੜਾ ਬਾਜ਼ਾਰ ਰੋਡ 'ਤੇ ਅੱਗ ਲੱਗਣ ਬਾਰੇ ਇੱਕ ਫੋਨ ਆਇਆ ਸੀ। ਉਹਨਾਂ ਕਿਹਾ ਕਿ ਘਟਨਾ ਸਥਾਨ 'ਤੇ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਅਤੇ ਦੁਪਹਿਰ 12.20 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਅਧਿਕਾਰੀਆਂ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਸੀ। ਉਹਨਾਂ ਕਿਹਾ ਕਿ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : Canada Study Work Permit ਹੋ ਗਿਆ ਰੱਦ? ਤਾਂ ਘਬਰਾਓ ਨਹੀਂ, ਇੰਝ ਕਰੋ ਮੁੜ ਅਪਲਾਈ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
RSS ਤੇ ਮੁਸਲਮਾਨ ਸਮੁੰਦਰ ਦੇ 2 ਕਿਨਾਰੇ ਹਨ, ਜੋ ਕਦੇ ਨਹੀਂ ਮਿਲ ਸਕਦੇ : ਓਵੈਸੀ
NEXT STORY