ਨਵੀਂ ਦਿੱਲੀ (ਭਾਸ਼ਾ)— ਦੀਵਾਲੀ ਤੋਂ ਬਾਅਦ ਪਿਛਲੇ 5 ਦਿਨਾਂ ਵਿਚ ਦਿੱਲੀ 'ਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿਚ ਹੈ। ਜ਼ਹਿਰੀਲੀ ਹਵਾ ਕਰ ਕੇ ਨਾ ਸਿਰਫ ਮਰੀਜ਼ਾਂ ਦੀ ਮੁਸੀਬਤ ਵਧੀ ਹੈ, ਸਗੋਂ ਕਿ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਖਤਰੇ 'ਚ ਇਜਾਫਾ ਹੋਇਆ ਹੈ। ਸਾਹ ਘੁੱਟਣ ਵਾਲੀ ਹਵਾ ਦਾ ਸਿੱਧਾ ਅਸਰ ਸਿਹਤ ਸੇਵਾਵਾਂ 'ਤੇ ਪੈ ਰਿਹਾ ਹੈ। ਦਿੱਲੀ ਸਥਿਤ ਏਮਸ ਹਸਪਤਾਲ 'ਚ ਸਾਹ ਅਤੇ ਦਿਲ ਦੇ ਮਰੀਜ਼ਾਂ ਦੀ ਗਿਣਤੀ 'ਚ 15 ਤੋਂ 20 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਏਮਸ ਦੇ ਡਾ. ਰਣਦੀਪ ਗੁਲੇਰੀਆ ਨੇ ਦੱਸਿਆ ਕਿ ਹਰ ਸਾਲ ਵਾਂਗ ਇਸ ਸਾਲ ਵੀ ਦੀਵਾਲੀ ਤੋਂ ਬਾਅਦ ਹਵਾ ਪ੍ਰਦੂਸ਼ਣ ਕਾਰਨ ਸਾਹ ਅਤੇ ਦਿਲ ਦੇ ਰੋਗ ਵਿਭਾਗ ਦੀ ਓ.ਪੀ. ਡੀ. ਅਤੇ ਐਮਰਜੈਂਸੀ ਸੇਵਾ 'ਚ ਮਰੀਜ਼ਾਂ ਦੀ ਗਿਣਤੀ ਪਿਛਲੇ 5 ਦਿਨਾਂ 'ਚ 20 ਫੀਸਦੀ ਤਕ ਵਧ ਗਈ ਹੈ।
ਉਨ੍ਹਾਂ ਕਿਹਾ ਕਿ ਹਵਾ ਵਿਚ ਘੁਲੇ ਛੋਟੇ-ਛੋਟੇ ਸੂਖਮ ਕਣ ਸਿੱਧੇ ਤੌਰ 'ਤੇ ਮਨੁੱਖੀ ਸਿਹਤ 'ਤੇ ਮਾੜਾ ਅਸਰ ਪਾਉਂਦੇ ਹਨ। ਇਨ੍ਹਾਂ ਦੀ ਵਜ੍ਹਾ ਕਰ ਕੇ ਖਤਰਨਾਕ ਪੱਧਰ 'ਤੇ ਪਹੁੰਚੇ ਹਵਾ ਪ੍ਰਦੂਸ਼ਣ ਦੀ ਲਪੇਟ 'ਚ ਰਹਿਣ ਵਾਲੇ ਸਿਹਤਮੰਦ ਲੋਕਾਂ ਲਈ ਵੀ ਸਾਹ ਅਤੇ ਦਿਲ ਦੀਆਂ ਬੀਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਡਾ. ਗੁਲੇਰੀਆ ਨੇ ਬੱਚਿਆਂ ਨੂੰ ਖੁੱਲ੍ਹੇ ਵਿਚ ਖੇਡਣ, ਬਜ਼ੁਰਗਾਂ ਨੂੰ ਸੈਰ ਕਰਨ ਤੋਂ ਬਚਣ ਅਤੇ ਇੱਥੋਂ ਤਕ ਕਿ ਖਿਡਾਰੀਆਂ ਨੂੰ ਮੈਦਾਨ 'ਚ ਖੇਡਣ ਤੋਂ ਬਚਣ ਦੀ ਹਿਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦਾ ਕੋਈ ਸਥਾਈ ਅਤੇ ਕਾਰਗਰ ਹੱਲ ਨਹੀਂ ਹੈ। ਹਕੀਕਤ ਇਹ ਹੈ ਕਿ ਐੱਨ-9 ਮਾਸਕ ਇਨਫੈਕਸ਼ਨ ਤੋਂ ਬਚਾਉਂਦਾ ਹੈ, ਹਵਾ ਪ੍ਰਦੂਸ਼ਣ ਤੋਂ ਨਹੀਂ। ਇਸ ਨੂੰ ਅੱਧੇ ਘੰਟੇ ਤੋਂ ਜ਼ਿਆਦਾ ਸਮਾਂ ਲਾਉਣ 'ਤੇ ਸਾਹ ਦੀ ਕਮੀ ਕਾਰਨ ਘੁੱਟਣ ਮਹਿਸੂਸ ਹੋਣ ਲੱਗਦੀ ਹੈ।
ਵਟਸਐੱਪ ਜਾਸੂਸੀ : ਹੈਦਰਾਬਾਦ ਦੇ ਵਕੀਲ ਦਾ ਵੀ ਨੰਬਰ ਹੈੱਕ
NEXT STORY