Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 24, 2026

    12:19:29 PM

  • new advisory on travel to iran

    ਈਰਾਨ ਯਾਤਰਾ ਬਾਰੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ...

  • punjab police news

    ਪੰਜਾਬ ਪੁਲਸ ਦੇ ਮੁਲਾਜ਼ਮ ਦੀ ਗੋਲ਼ੀ ਲੱਗਣ ਨਾਲ ਮੌਤ

  • world fastest computer

    ਚੀਨ ਨੇ ਦੁਨੀਆ ਦੇ ਸਭ ਤੋਂ ਤੇਜ਼ 'ਕੰਪਿਊਟਰ' ਨਾਲ...

  • inspector and junior auditor arrested taking bribe

    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Blog News
  • ਬਜ਼ੁਰਗਾਂ ਦੀ ਦੇਖਭਾਲ ਸਵਿਸ ‘ਟਾਈਮ ਬੈਂਕ’ ਦੀ ਤਰਜ਼ ’ਤੇ

BLOG News Punjabi(ਬਲਾਗ)

ਬਜ਼ੁਰਗਾਂ ਦੀ ਦੇਖਭਾਲ ਸਵਿਸ ‘ਟਾਈਮ ਬੈਂਕ’ ਦੀ ਤਰਜ਼ ’ਤੇ

  • Edited By Anmol Tagra,
  • Updated: 15 May, 2026 04:53 PM
Blog
swiss time bank
  • Share
    • Facebook
    • Tumblr
    • Linkedin
    • Twitter
  • Comment

ਭਾਰਤ ਦੇ ਸ਼ਹਿਰਾਂ ਅਤੇ ਪਿੰਡਾਂ ’ਚ ਇਹ ਤਸਵੀਰ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਬਜ਼ੁਰਗਾਂ ਦੀ ਗਿਣਤੀ ਜਿਸ ਤੇਜ਼ੀ ਨਾਲ ਵਧ ਰਹੀ ਹੈ, ਓਨੀ ਤੇਜ਼ੀ ਨਾਲ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਰਕਾਰੀ ਸੰਸਥਾਵਾਂ ਸੁਲਝਾ ਨਹੀਂ ਪਾ ਰਹੀਆਂ। ਸਾਲ 2011 ਦੀ ਮਰਦਮਸ਼ੁਮਾਰੀ ’ਚ 60 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਕਰੀਬ 10 ਕਰੋੜ 40 ਲੱਖ ਲੋਕ ਸਨ। 2026 ਦੇ ਅੰਤ ਤੱਕ ਇਹ ਗਿਣਤੀ ਅਨੁਮਾਨਿਤ 15 ਕਰੋੜ ਤੋਂ ਉੱਪਰ ਨਿਕਲਣ ਦੇ ਆਸਾਰ ਹਨ। ਸੰਯੁਕਤ ਰਾਸ਼ਟਰ ਦਾ ਅਨੁਮਾਨ ਹੈ ਕਿ 2050 ਤੱਕ ਭਾਰਤ ’ਚ 31.90 ਕਰੋੜ ਤੋਂ ਜ਼ਿਆਦਾ ਬਜ਼ੁਰਗ ਹੋਣਗੇ, ਭਾਵ ਅਮਰੀਕਾ ਦੀ ਮੌਜੂਦਾ ਕੁੱਲ ਆਬਾਦੀ ਤੋਂ ਵੀ ਜ਼ਿਆਦਾ।

ਭਾਰਤ ’ਚ ਬੁਢਾਪੇ ’ਤੇ ਹੁਣ ਤੱਕ ਦੇ ਸਭ ਤੋਂ ਵਿਆਪਕ ਸਰਵੇ ‘ਲਾਂਜੀਟਿਊਡੀਨਲ ਏਜਿੰਗ ਸਟੱਡੀ ਆਫ ਇੰਡੀਆ’ (ਲਾਸੀ) ਨੇ ਪਾਇਆ ਕਿ ਭਾਰਤ ਦੇ ਲੱਗਭਗ 18 ਤੋਂ 20 ਫੀਸਦੀ ਬਜ਼ੁਰਗ ਜਾਂ ਤਾਂ ਇਕੱਲੇ ਰਹਿੰਦੇ ਹਨ ਜਾਂ ਬਸ ਇੰਨੇ ਕੁ ਬੁੱਢੇ ਹਨ ਕਿ ਆਪਣੇ ਜੀਵਨ ਸਾਥੀ ਨਾਲ ਰਹਿ ਰਹੇ ਹਨ। ਇਨ੍ਹਾਂ 2.70 ਕਰੋੜ ਤੋਂ 3 ਕਰੋੜ ਦੇ ਵਿਚਾਲੇ ਬਜ਼ੁਰਗ ਭਾਰਤੀਆਂ ਦੇ ਘਰ ’ਚ ਕੋਈ ਨੌਜਵਾਨ ਪਰਿਵਾਰਕ ਮੈਂਬਰ ਨਹੀਂ ਹੈ। ਲਾਸੀ ਨੇ ਇਹ ਵੀ ਪਾਇਆ ਕਿ ਕਰੀਬ 75 ਫੀਸਦੀ ਬਜ਼ੁਰਗਾਂ ਨੂੰ ਘੱਟੋ-ਘੱਟ ਇਕ ਲੰਬੀ ਬਿਮਾਰੀ ਹੈ ਅਤੇ ਕਈਆਂ ਨੂੰ ਨਹਾਉਣ, ਖਾਣਾ ਪਕਾਉਣ, ਚੱਲਣ-ਫਿਰਨ ਅਤੇ ਸਾਥ ਲਈ ਰੋਜ਼ਾਨਾ ਦੀ ਮਦਦ ਦੀ ਲੋੜ ਹੈ, ਜੋ ਉਨ੍ਹਾਂ ਨੂੰ ਨਹੀਂ ਮਿਲ ਰਹੀ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦਾ ਅਨੁਮਾਨ ਹੈ ਕਿ 60 ਸਾਲ ਤੋਂ ਉੱਪਰ ਦੇ 14 ਫੀਸਦੀ ਬਜ਼ੁਰਗ ਲੋਕ ਡਿਪਰੈਸ਼ਨ ਅਤੇ ਚਿੰਤਾ ਤੋਂ ਪੀੜਤ ਹਨ, ਜੋ ਇਕੱਲੇਪਨ ਨਾਲ ਹੋਰ ਵਧਦੀ ਹੈ।

ਬਜ਼ੁਰਗਾਂ ਦੀ ਦੇਖਭਾਲ ਨੂੰ ਲੈ ਕੇ ਸਵਿਟਜ਼ਰਲੈਂਡ ’ਚ ਇਕ ਵਿਚਾਰ ਉੱਭਰਿਆ— ‘ਟਾਈਮ ਬੈਂਕ’ ਦਾ। ਇਸ ਸਮਝ ਨਾਲ ਕਿ ਪੈਨਸ਼ਨ ਦੇ ਰੂਪ ’ਚ ਪੈਸਾ ਕਿਸੇ ਬਜ਼ੁਰਗ ਨੂੰ ਦੇਖਭਾਲ ਦੇ ਇਨਸਾਨੀ ਪਹਿਲੂ ਨਹੀਂ ਦੇ ਸਕਦਾ, ਕਿਉਂਕਿ ਬਿਨਾਂ ਕਿਸੇ ਇਨਸਾਨ ਦੀ ਮੌਜੂਦਗੀ ਦੇ ਸਤਿਕਾਰ ਅਤੇ ਗਰਮਜੋਸ਼ੀ ਦਾ ਅਹਿਸਾਸ ਨਹੀਂ ਹੁੰਦਾ। ਸੋਚ ਬਿਲਕੁਲ ਸਿੱਧੀ ਹੈ। ਇਕ ਤੰਦਰੁਸਤ ਇਨਸਾਨ, ਮੰਨ ਲਓ 70 ਸਾਲ ਦਾ ਰਿਟਾਇਰਡ ਪ੍ਰੋਫੈਸਰ, ਹਰ ਹਫ਼ਤੇ ਕੁਝ ਘੰਟੇ ਆਪਣੇ 85 ਸਾਲ ਦੇ ਗੁਆਂਢੀ ਦੀ ਕਰਿਆਨੇ ਦਾ ਸਾਮਾਨ ਲਿਆਉਣ, ਸਾਫ਼-ਸਫ਼ਾਈ ਜਾਂ ਗੱਲਬਾਤ ’ਚ ਮਦਦ ਕਰਦਾ ਹੈ। ਗੁਆਂਢੀ ਦੀ ਮਦਦ ਦੇ ਉਹ ਘੰਟੇ ਇਕ ਸੋਸ਼ਲ ਸਕਿਓਰਿਟੀ ਅਕਾਊਂਟ ’ਚ ਉਸ 70 ਸਾਲ ਦੇ ਵਿਅਕਤੀ ਦੇ ‘ਕ੍ਰੈਡਿਟ’ ਵਜੋਂ ਦਰਜ ਹੋ ਜਾਂਦੇ ਹਨ। ਦਹਾਕਿਆਂ ਬਾਅਦ, ਜਦੋਂ ਉਹ 70 ਸਾਲ ਵਾਲਾ ਖ਼ੁਦ ਕਮਜ਼ੋਰ ਹੋ ਜਾਂਦਾ ਹੈ, ਤਾਂ ਉਹ ਉਨ੍ਹਾਂ ਕ੍ਰੈਡਿਟਸ ਨੂੰ ਕਢਵਾਉਂਦਾ ਹੈ ਅਤੇ ਬਦਲੇ ’ਚ ਮਦਦ ਲਈ ਕੋਈ ਦੂਜਾ ਵਿਅਕਤੀ, ਜਿਸਨੇ ਸੋਸ਼ਲ ਸਕਿਓਰਿਟੀ ਕ੍ਰੈਡਿਟ ਲੈਣਾ ਹੁੰਦਾ ਹੈ, ਇਕ ਦੇਖਭਾਲਕਰਤਾ ਵਜੋਂ ਸਰਕਾਰ ਦੁਆਰਾ ਉਸਦੇ ਦਰਵਾਜ਼ੇ ’ਤੇ ਭੇਜ ਦਿੱਤਾ ਜਾਂਦਾ ਹੈ।

ਇਹ ਅਸਲ ’ਚ ਇਕ ਆਪਸੀ ਸਹਾਇਤਾ ਦਾ ਲੈਣ-ਦੇਣ ਹੈ ਜਿਸ ਨੂੰ ਸਵਿਟਜ਼ਰਲੈਂਡ ’ਚ ਇਕ ਸੰਸਥਾ ਦੀ ਸ਼ਕਲ ਦੇ ਦਿੱਤੀ ਗਈ ਹੈ। ਪੁਰਾਣੀ ਸੋਚ, ਬਿਲਕੁਲ ਨਵੀਂ ਬੋਤਲ ’ਚ ਅਤੇ ਇਹ ਵਧੀਆ ਕੰਮ ਕਰਦੀ ਹੈ। ਸਵਿਸ ਸਰਵੇ ਦੱਸਦੇ ਹਨ ਕਿ 50 ਫੀਸਦੀ ਤੋਂ ਜ਼ਿਆਦਾ ਨਾਗਰਿਕ ਅਜਿਹੇ ਪ੍ਰੋਗਰਾਮਾਂ ’ਚ ਹਿੱਸਾ ਲੈਣ ਨੂੰ ਤਿਆਰ ਹਨ। ਸਰਕਾਰ ਨੇ ਇਸ ਨੂੰ ਕਾਨੂੰਨੀ ਸਮਰਥਨ ਦਿੱਤਾ ਹੈ। ਨਤੀਜਾ ਇਕ ਅਜਿਹਾ ਸਿਸਟਮ ਹੈ ਜੋ ਰਸਮੀ ਤੌਰ ’ਤੇ ਇਕ ਬਜ਼ੁਰਗ ਦਾ ਦੇਖਭਾਲ ’ਤੇ ਖ਼ਰਚ ਘਟਾਉਂਦਾ ਹੈ। ਦੇਖਭਾਲ ਦੀ ਭਾਵਨਾਤਮਕ ਜ਼ਿੰਮੇਵਾਰੀ ਪੂਰਾ ਸਮਾਜ ਆਪਸ ’ਚ ਵੰਡਦਾ ਹੈ ਅਤੇ ਅਜਿਹੇ ਸਮਾਜਿਕ ਬੰਧਨ ਬਣਦੇ ਹਨ ਜੋ ਪੈਸੇ ਨਾਲ ਨਹੀਂ ਖ਼ਰੀਦੇ ਜਾ ਸਕਦੇ।

‘ਟਾਈਮ ਬੈਂਕ’ ਦਾ ਵਿਚਾਰ ਭਾਰਤ ਲਈ ਖਾਸ ਤੌਰ ’ਤੇ ਇਸ ਲਈ ਢੁੱਕਵਾਂ ਹੈ ਕਿਉਂਕਿ ਭਾਰਤ ਕੋਲ ਪਹਿਲਾਂ ਹੀ ਅਜਿਹੇ ਬਜ਼ੁਰਗਾਂ ਦੀ ਆਬਾਦੀ (55 ਤੋਂ 70 ਸਾਲ) ਕਾਫ਼ੀ ਹੈ ਜੋ ਸਿਹਤਮੰਦ, ਤਜਰਬੇਕਾਰ ਹਨ ਅਤੇ ਰਸਮੀ ਆਰਥਿਕ ਢਾਂਚੇ ’ਚ ਜਿਨ੍ਹਾਂ ਦਾ ਕੋਈ ਇਸਤੇਮਾਲ ਨਹੀਂ ਹੋ ਰਿਹਾ। ਲਾਸੀ ਦੇ ਅੰਕੜੇ ਦੱਸਦੇ ਹਨ ਕਿ ਬਹੁਤ ਸਾਰੇ ਬਜ਼ੁਰਗ ਭਾਰਤੀ 60 ਸਾਲ ਦੀ ਉਮਰ ਤੋਂ ਬਾਅਦ ਵੀ ਸਰੀਰਕ ਤੌਰ ’ਤੇ ਸਰਗਰਮ ਰਹਿੰਦੇ ਹਨ। ਇਹ ਸਮਰੱਥਾ ਦਾ ਇਕ ਭੰਡਾਰ ਹੈ ਜਿਸ ਨੂੰ ਸਰਕਾਰ ਅਜੇ ਤੱਕ ਕੰਮ ’ਚ ਨਹੀਂ ਲਿਆ ਰਹੀ।

ਟਾਈਮ ਬੈਂਕ ਨੂੰ ਲਾਗੂ ਕਰਨ ਦੀ ਪਹਿਲ ਚੰਡੀਗੜ੍ਹ, ਕੋਇੰਬਟੂਰ ਅਤੇ ਇੰਦੌਰ ਵਰਗੇ ਸ਼ਹਿਰਾਂ ਤੋਂ ਕੀਤੀ ਜਾ ਸਕਦੀ ਹੈ ਜਿੱਥੇ ਬਜ਼ੁਰਗਾਂ ਦੀ ਵੱਡੀ ਆਬਾਦੀ ਹੈ, ਸਰਗਰਮ ਸਿਵਲ ਸੁਸਾਇਟੀ ਹੈ ਅਤੇ ‘ਨੈਸ਼ਨਲ ਪ੍ਰੋਗਰਾਮ ਫਾਰ ਹੈਲਥ ਕੇਅਰ ਆਫ ਐਲਡਰਲੀ’ ਦਾ ਢਾਂਚਾ ਪਹਿਲਾਂ ਤੋਂ ਮੌਜੂਦ ਹੈ। ਆਧਾਰ ਨਾਲ ਜੁੜਿਆ ਇਕ ਖ਼ਾਤਾ, ਜ਼ਿਲਾ ਪ੍ਰਸ਼ਾਸਨ ਦੁਆਰਾ ਸੰਚਾਲਿਤ ਰਾਜ ਅਤੇ ਕੇਂਦਰ ਦੀ ਨਿਗਰਾਨੀ ਦੇ ਨਾਲ ਟਾਈਮ ਬੈਂਕ ਕ੍ਰੈਡਿਟ ਦੇਸ਼ ’ਚ ਇਕ ਥਾਂ ਤੋਂ ਦੂਜੀ ਥਾਂ ਕੰਮ ਆ ਸਕੇ। ਇਹ ਯਕੀਨੀ ਬਣਾਓ ਕਿ ਕ੍ਰੈਡਿਟ ਪਰਿਵਾਰਕ ਮੈਂਬਰਾਂ ਨੂੰ ਨਹੀਂ ਦਿੱਤੇ ਜਾ ਸਕਦੇ-ਉਹ ਸਿਰਫ਼ ਉਸ ਵਿਅਕਤੀ ਦੇ ਖ਼ਾਤੇ ’ਚ ਜਮ੍ਹਾ ਹੋਣ ਜਿਸਦਾ ਖ਼ੂਨ ਦਾ ਰਿਸ਼ਤਾ ਨਾ ਹੋਵੇ। ਹਰ ਤਿੰਨ ਮਹੀਨੇ ’ਤੇ ਮਹਿਲਾ ਹਿੱਸੇਦਾਰੀ ਦੀ ਨਿਗਰਾਨੀ ਹੋਵੇ।

ਟਾਈਮ ਬੈਂਕ ਕ੍ਰੈਡਿਟ ਨੂੰ ਮੌਜੂਦਾ ਬੁਢਾਪਾ ਪੈਨਸ਼ਨ ਦੀ ਥਾਂ ਨਹੀਂ, ਸਗੋਂ ਉਸਦੇ ਪੂਰਕ ਵਜੋਂ ਕੰਮ ਕਰਨ ਦਿਓ। ਸਭ ਤੋਂ ਗਰੀਬ ਲਾਭਪਾਤਰੀਆਂ ਨੂੰ ਨਕਦ ਉਤਸ਼ਾਹ ਅਤੇ ਦੇਖਭਾਲ ਦੋਵੇਂ ਮਿਲਣ। ‘ਮਾਤਾ-ਪਿਤਾ ਭਰਨ-ਪੋਸ਼ਣ ਐਕਟ 2007’ ’ਚ ਸੋਧ ਦੇ ਜ਼ਰੀਏ ਇਕ ਟਾਈਮ ਬੈਂਕ ਢਾਂਚਾ ਕਾਨੂੰਨ ’ਚ ਲਿਆਉਣ। ਰਾਸ਼ਟਰੀ ਸਮਾਜਿਕ ਸਹਾਇਤਾ ਪ੍ਰੋਗਰਾਮ ਦੇ ਜ਼ਰੀਏ ਸ਼ੁਰੂਆਤੀ ਫੰਡ ਅਲਾਟ ਕਰੋ। ਤਿੰਨ ਸਾਲ ਬਾਅਦ ਇਕੱਲੇਪਨ, ਹਸਪਤਾਲ ’ਚ ਭਰਤੀ ਹੋਣ ਦੀ ਦਰ ਅਤੇ ਦੇਖਭਾਲਕਰਤਾਵਾਂ ਦੀ ਭਲਾਈ ’ਤੇ ਸੁਤੰਤਰ ਪ੍ਰਭਾਵ ਦੇ ਅੰਕੜੇ ਪ੍ਰਕਾਸ਼ਿਤ ਕਰੋ। 2030 ਤੱਕ ਪ੍ਰੋਗਰਾਮ ਨੂੰ ਸਾਰੇ ਰਾਜਾਂ ’ਚ ਲਾਗੂ ਕਰਨ ਦੀ ਨੀਤੀ ’ਤੇ ਕੰਮ ਕੀਤਾ ਜਾ ਸਕਦਾ ਹੈ।

ਟਾਈਮ ਬੈਂਕ ਅਤੇ ਭਾਰਤ ਦੀਆਂ ਆਪਣੀਆਂ ਪ੍ਰੰਪਰਾਵਾਂ ’ਚ ਵੀ ਇਕ ਡੂੰਘੀ ਸਮਾਨਤਾ ਹੈ। ਸੇਵਾ ਦੀ ਭਾਵਨਾ, ਨਿਸ਼ਕਾਮ ਸੇਵਾ, ਹਰ ਵੱਡੀ ਭਾਰਤੀ ਧਾਰਮਿਕ ਅਤੇ ਨੈਤਿਕ ਪ੍ਰੰਪਰਾ ਦਾ ਅਟੁੱਟ ਹਿੱਸਾ ਹੈ। ਟਾਈਮ ਬੈਂਕ ਸੇਵਾ ਇਕ ਲੇਖਾ-ਜੋਖਾ ਹੈ ਜੋ ਕਹਿੰਦਾ ਹੈ ਕਿ ਜੋ ਦੇਖਭਾਲ ਤੁਸੀਂ ਦਿੱਤੀ, ਉਹ ਬੈਂਕ ’ਚ ਜਮ੍ਹਾ ਹੋ ਗਈ, ਹੁਣ ਸਮਾਜ ਤੁਹਾਨੂੰ ਉਹ ਮੋੜੇਗਾ ਜੋ ਤੁਸੀਂ ਉਸ ਨੂੰ ਦਿੱਤਾ। ਇਹ ਕੋਈ ਸਵਿਸ ਵਿਚਾਰਧਾਰਾ ਨਹੀਂ ਸਗੋਂ ਇਨਸਾਨੀਅਤ ਹੈ।

—ਦਿਨੇਸ਼ ਸੂਦ

(ਲੇਖਕ ਓਰੇਨ ਇੰਟਰਨੈਸ਼ਨਲ ਦੇ ਸੰਸਥਾਪਕ ਐੱਮ. ਡੀ. ਹਨ)

  • Swiss Time Bank
  • Time Bank
  • Senior Citizens

ਨੀਟ ਰੱਦ : ਸੁਪਨਿਆਂ ’ਤੇ ਲੱਗੀ ਰੋਕ, ਪ੍ਰਬੰਧਾਂ ’ਤੇ ਉੱਠੇ ਸਵਾਲ!

NEXT STORY

Stories You May Like

  • smriti mandhana is in time magazine s list
    ਟਾਈਮ ਮੈਗਜ਼ੀਨ 'ਤੇ ਸਮ੍ਰਿਤੀ ਮੰਧਾਨਾ ! 100 ਖਿਡਾਰੀਆਂ ਦੀ ਲਿਸਟ 'ਚ ਇਕਲੌਤੀ ਭਾਰਤੀ
  • indian money deposited in swiss banks fell by 8 percent in 2025
    ਸਵਿਸ ਬੈਂਕਾਂ ’ਚ ਜਮ੍ਹਾ ਭਾਰਤੀ ਪੈਸਾ 2025 ’ਚ 8 ਫੀਸਦੀ ਡਿੱਗ ਕੇ 36,793 ਕਰੋੜ ਰੁਪਏ ’ਤੇ ਪਹੁੰਚਿਆ : ਐੱਸ. ਐੱਨ. ਬੀ.
  • punjab bjp nitin nabin  jalandhar
    ਬੰਗਾਲ ਦੀ ਤਰਜ਼ ’ਤੇ ਪੰਜਾਬ ’ਚ ਵੀ ਖਿੜੇਗਾ ਭਾਰਤੀ ਜਨਤਾ ਪਾਰਟੀ ਦਾ ਕਮਲ : ਨਿਤਿਨ ਨਬੀਨ
  • elders and yougsters
    ਨੌਜਵਾਨ ਸਮਝਣ ਬਜ਼ੁਰਗਾਂ ਦੀਆਂ ਭਾਵਨਾਵਾਂ
  • rbi  s action on hdfc bank  order to appointment of a new chairman
    HDFC ਬੈਂਕ ’ਤੇ RBI ਦਾ ਵੱਡਾ ਐਕਸ਼ਨ! ਨਵੇਂ ਚੇਅਰਮੈਨ ਦੀ ਨਿਯੁਕਤੀ ਤੁਰੰਤ ਤੇਜ਼ ਕਰਨ ਦਾ ਆਦੇਸ਼
  • rbi  s  customers will now be able to withdraw only rs 1 lakh from this bank
    RBI ਦੀ ਵੱਡੀ ਕਾਰਵਾਈ: ਗਾਹਕ ਹੁਣ ਇਸ ਬੈਂਕ ਤੋਂ ਸਿਰਫ਼ 1 ਲੱਖ ਰੁਪਏ ਹੀ ਕਢਵਾ ਸਕਣਗੇ, ਜਾਣੋ ਕਾਰਨ
  • iran us peace talks
    ਕਿੱਥੇ ਹੋਵੇਗੀ ਅਮਰੀਕਾ-ਇਰਾਨ ਸ਼ਾਂਤੀ ਸਮਝੌਤੇ 'ਤੇ ਗੱਲਬਾਤ ? ਸਵਿਸ ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ
  • elders with ai
    ਬਜ਼ੁਰਗਾਂ ਦਾ ਇਕੱਲਾਪਨ ਅਤੇ ਏ. ਆਈ.
  • inspector and junior auditor arrested taking bribe
    ਪੰਜਾਬ 'ਚ ਇੰਸਪੈਕਟਰ ਤੇ ਜੂਨੀਅਰ ਆਡੀਟਰ ਗ੍ਰਿਫ਼ਤਾਰ, ਕਾਰਨਾਮਾ ਜਾਣ ਉੱਡ ਜਾਣਗੇ ਹੋਸ਼
  • jalandhar  car market owner arrested in aryan homeopathic clinic firing case
    ਜਲੰਧਰ: ਆਰੀਅਨ ਹੋਮਿਓਪੈਥਿਕ ਕਲੀਨਿਕ ਫਾਇਰਿੰਗ ਮਾਮਲੇ 'ਚ ਕਾਰ ਬਾਜ਼ਾਰ ਦਾ ਮਾਲਕ...
  • sukhbir badal congratulates dera sachkhand ballan chief
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਣ ਦਾਸ ਜੀ ਨੂੰ ਪਦਮ ਸ਼੍ਰੀ ਐਵਾਰਡ ਮਿਲਣ...
  • jalandhar  basti guja  electric wires  iron pole
    ਜਲੰਧਰ ਦੇ ਬਸਤੀ ਗੁਜਾ 'ਚ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਟੇਢਾ ਲਟਕ ਰਿਹਾ...
  • dera sachkhand ballan head sant niranjan das ji honored with padma shri
    ਡੇਰਾ ਸੱਚਖੰਡ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ ਦਾ ਪਦਮਸ਼੍ਰੀ ਪੁਰਸਕਾਰ ਨਾਲ...
  • all districts of punjab police checkpoints punjab police
    ਪੰਜਾਬ ਦੇ ਸਾਰੇ ਜ਼ਿਲ੍ਹਿਆਂ ’ਚ ਲੱਗ ਗਏ ਵਾਧੂ ਨਾਕੇ, ਪੁਲਸ ਨੇ ਕੀਤੀ ਸਖ਼ਤੀ
  • rain will occur in punjab alert in punjab
    ਪੰਜਾਬ 'ਚ ਆਵੇਗਾ ਹਨ੍ਹੇਰੀ-ਤੂਫਾਨ ਤੇ ਪਵੇਗਾ ਮੀਂਹ, ਯੈਲੋ ਅਲਰਟ ਜਾਰੀ
  • doni bal gang jalandhar police
    ਜਲੰਧਰ 'ਚ ਡੋਨੀ ਬੱਲ ਗੈਂਗ ਦੇ ਗੈਂਗਸਟਰ ਦਾ ਐਨਕਾਊਂਟਰ, ਅੰਨ੍ਹੇਵਾਹ ਚੱਲੀਆਂ...
Trending
Ek Nazar
veteran singer alka yagnik receives padma bhushan

ਦਿੱਗਜ ਗਾਇਕਾ ਅਲਕਾ ਯਾਗਨਿਕ ਨੂੰ ਮਿਲਿਆ ਪਦਮ ਭੂਸ਼ਣ, PM ਮੋਦੀ ਦੇ ਪੈਰੀਂ ਹੱਥ ਲਾ...

punjab young boy dies due to scorching heat

ਪੰਜਾਬ: ਕਹਿਰ ਦੀ ਗਰਮੀ ਵਿਚਾਲੇ ਨੌਜਵਾਨ ਦੀ ਮੌਤ

zirakpur fatak closed for 52 hours

52 ਘੰਟਿਆਂ ਲਈ ਬੰਦ ਹੋਇਆ ਜ਼ੀਰਕਪੁਰ ਦਾ ਇਹ ਫਾਟਕ, ਲੋਕਾਂ ਨੂੰ ਆਵੇਗੀ ਵੱਡੀ ਮੁਸ਼ਕਿਲ

world  s loudest person

ਮਿਲ ਗਿਆ ਸਭ ਤੋਂ 'ਤੇਜ਼ ਆਵਾਜ਼' ਵਾਲਾ ਸ਼ਖਸ! ਤੋੜ'ਤਾ 30 ਸਾਲ ਪੁਰਾਣਾ ਵਿਸ਼ਵ...

sultanpur lodhi bullion market will remain closed

ਸੁਲਤਾਨਪੁਰ ਲੋਧੀ ਦਾ ਸਰਾਫਾ ਬਾਜ਼ਾਰ 26 ਤੋਂ 28 ਤਰੀਕ ਤੱਕ ਰਹੇਗਾ ਬੰਦ, ਜਾਣੋ ਕਾਰਨ

shooting in canada

ਕੈਨੇਡਾ 'ਚ ਗੋਲੀਬਾਰੀ, ਪੁਲਸ ਅਧਿਕਾਰੀ ਸਣੇ ਇਕ ਨਾਗਰਿਕ ਦੀ ਗਈ ਜਾਨ

non bailable warrant issued against famous actor

ਮਸ਼ਹੂਰ ਅਦਾਕਾਰ ਦੀ ਕਿਸੇ ਵੀ ਸਮੇਂ ਹੋ ਸਕਦੀ ਹੈ ਗ੍ਰਿਫਤਾਰੀ ! ਜਾਰੀ ਹੋ ਗਿਆ...

wedding  road accident  groom  death  police

ਸ਼ਗਨਾਂ ਵਾਲੇ ਘਰ ਵਿਛ ਗਏ ਸੱਥਰ ! ਵਿਆਹ ਤੋਂ ਸਿਰਫ਼ 1 ਦਿਨ ਪਹਿਲਾਂ ਲਾੜੇ ਦੀ ਹੋ ਗਈ...

famous actor got married to his   sister

ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ

us lawmakers cited pakistan

ਅੱਤਵਾਦੀਆਂ ਨੂੰ ਸ਼ਰਨ ਦੇਣ ਦਾ ਪਾਕਿਸਤਾਨ ਦਾ ਪੁਰਾਣਾ ਇਤਿਹਾਸ, ਅਮਰੀਕੀ...

union minister of state resigns

ਕੇਂਦਰੀ ਰਾਜ ਮੰਤਰੀ ਨੇ ਦਿੱਤਾ ਅਸਤੀਫ਼ਾ ! ਰਾਸ਼ਟਰਪਤੀ ਨੇ ਕੀਤਾ ਮਨਜ਼ੂਰ

actress with stage 4 cancer treks at 11 000 feet

ਜ਼ਿੰਦਾਦਿਲੀ ਦੀ ਮਿਸਾਲ; ਕੈਂਸਰ ਦੀ ਆਖ਼ਰੀ ਸਟੇਜ 'ਤੇ ਮਸ਼ਹੂਰ ਅਦਾਕਾਰਾ ਨੇ 11,000...

bride marriage lover mother father

ਕੁੜੀ ਦਾ ਕਿਤੇ ਹੋਰ ਹੋ ਰਿਹਾ ਸੀ ਵਿਆਹ! ਸਿਰਫ਼ਿਰੇ ਆਸ਼ਕ ਤੋਂ ਪਰੇਸ਼ਾਨ ਹੋ ਲਾੜੀ ਸਣੇ...

scientists have created a tool to predict the time of death

ਵਿਗਿਆਨੀਆਂ ਨੇ ਬਣਾਇਆ ਇਨਸਾਨ ਦੀ ਮੌਤ ਦਾ ਸਮਾਂ ਦੱਸਣ ਵਾਲਾ ਟੂਲ!

famous actor and comedian diagnosed with cancer

ਮਸ਼ਹੂਰ ਅਦਾਕਾਰ 'ਮੋਸ਼ੇ' ਨੂੰ ਹੋਇਆ ਕੈਂਸਰ ! ਖੁਦ ਪੋਸਟ ਸਾਂਝੀ ਕਰ ਦਿੱਤੀ ਜਾਣਕਾਰੀ

birth death certificate up fee

Birth ਤੇ Death Certificate ਬਣਵਾਉਣ ਲਈ ਭਰਨੀ ਪਏਗੀ 10 ਗੁਣਾ ਫੀਸ! UP ਸਰਕਾਰ...

indian workers in singapore

ਸਿੰਗਾਪੁਰ 'ਚ  ਭਾਰਤੀ ਕਾਮਿਆਂ ਨੂੰ ਨਹੀਂ ਮਿਲ ਰਹੀ ਤਨਖਾਹ ! ਮੰਤਰਾਲੇ ਅੱਗੇ ਲਗਾਈ...

ncw summons comedian

ਮਹਿਲਾ ਕਮਿਸ਼ਨ ਨੇ ਮਸ਼ਹੂਰ ਕਾਮੇਡੀਅਨ ਨੂੰ ਭੇਜਿਆ ਸੰਮਨ, ਅੱਜ ਸ਼ਾਮ 4 ਵਜੇ ਹੋਵੇਗੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਬਲਾਗ ਦੀਆਂ ਖਬਰਾਂ
    • controversy with meloni  will trump control his anger
      ਮੇਲੋਨੀ ਨਾਲ ਵਿਵਾਦ, ਕੀ ਟਰੰਪ ਆਪਣੇ ਗੁੱਸੇ ’ਤੇ ਕਾਬੂ ਪਾਉਣਗੇ?
    • game of changing parrties
      ਲੋਕਰਾਜ ਲਈ ਸ਼ੁੱਭ ਨਹੀਂ ਦਲਬਦਲ ਦੀ ਖੇਡ
    • yoga for healthy aging how to make every year of life better
      ਸਿਹਤਮੰਦ ਬੁਢਾਪੇ ਲਈ ਯੋਗ : ਉਮਰ ਦੇ ਹਰ ਸਾਲ ਨੂੰ ਬਿਹਤਰ ਬਣਾਉਣ ਦਾ ਤਰੀਕਾ
    • advertisement not for success
      ਸ਼ੇਖੀਬਾਜ਼ੀ ਵਿਗਿਆਪਨ ਵਾਲਿਆਂ ਲਈ ਠੀਕ, ਸਫ਼ਲ ਵਿਅਕਤੀਆਂ ਲਈ ਨਹੀਂ
    • forget monsoon rains now we need thermometers
      ਮਾਨਸੂਨ ਦੇ ਮੀਂਹ ਨੂੰ ਭੁੱਲ ਜਾਓ : ਹੁਣ ਸਾਨੂੰ ਥਰਮਾਮੀਟਰ ਦੀ ਲੋੜ
    • drugs  drugs   drugs    how will the youth of the country survive
      ਨਸ਼ਾ! ਨਸ਼ਾ!! ਨਸ਼ਾ!!! ‘ਕਿਵੇਂ ਬਚਣਗੇ ਦੇਸ਼ ਦੇ ਨੌਜਵਾਨ’
    • it is difficult for opposition parties to merge with congress
      ਵਿਰੋਧੀ ਪਾਰਟੀਆਂ ਦਾ ਕਾਂਗਰਸ ’ਚ ਰਲੇਵਾਂ ਔਖਾ
    • iran us
      ਈਰਾਨ ਨੂੰ ਅਮਰੀਕਾ ’ਤੇ ਇਕ ਰਣਨੀਤਿਕ ਚੜ੍ਹਤ
    • it is okay to dream but if they are not fulfilled the tables turn
      ਸੁਪਨੇ ਦਿਖਾਉਣਾ ਸਹੀ ਹੈ ਪਰ ਪੂਰੇ ਨਾ ਕੀਤੇ ਜਾਣ ਤਾਂ ਬਾਜ਼ੀ ਪਲਟ ਜਾਂਦੀ ਹੈ
    • rahul gandhi rally
      ਰਾਹੁਲ ਦੀ ‘ਛਾਤਰੋਂ ਕੀ ਗੂੰਜ ਮਹਾਰੈਲੀ’
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +