ਨਵੀਂ ਦਿੱਲੀ- ਭੀਖ ਮੰਗਣ ਦੀ ਆੜ 'ਚ ਲੋਕਾਂ ਨੂੰ ਲੁੱਟਣ ਵਾਲੀਆਂ ਚਾਰ ਜਨਾਨੀਆਂ ਦੇ ਇਕ ਗਿਰੋਹ ਨੂੰ ਦੱਖਣੀ ਦਿੱਲੀ ਦੇ ਹੌਜਖਾਸ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਸ ਮਾਮਲੇ ਦੀ ਸੂਚਨਾ 30 ਅਕਤੂਬਰ ਨੂੰ ਗਿਰੋਹ ਵਲੋਂ ਲੁੱਟ ਦੀ ਸ਼ਿਕਾਰ ਹੋਈ 64 ਸਾਲਾ ਜਨਾਨੀ ਨੇ ਪੁਲਸ ਨੂੰ ਦਿੱਤੀ ਸੀ। ਪੁਲਸ ਨੇ ਕਿਹਾ ਕਿ ਇਹ ਘਟਨਾ ਹੌਜਖਾਸ ਇਲਾਕੇ 'ਚ ਅਰਬਿੰਦੋ ਮਾਰਗ 'ਤੇ ਹੋਈ। ਆਪਣੀ ਸ਼ਿਕਾਇਤ 'ਚ ਜਨਾਨੀ ਨੇ ਦੋਸ਼ ਲਗਾਇਆ ਕਿ ਦੁਪਹਿਰ ਕਰੀਬ 12.20 ਵਜੇ ਉਹ ਆਪਣੀ ਕਾਰ 'ਚ ਇਕੱਲੀ ਬੈਠੀ ਸੀ, ਜਦੋਂ ਉਸ ਦਾ ਪੁੱਤਰ ਜਾਂਚ ਲਈ ਪੈਥੋਲਾਜੀ ਲੈਬ ਦੇ ਅੰਦਰ ਗਿਆ ਸੀ। ਉਸ ਸਮੇਂ ਚਾਰ ਜਨਾਨੀਆਂ ਕਾਰ ਕੋਲ ਆ ਗਈਆਂ ਅਤੇ ਭੀਖ ਮੰਗਣ ਲੱਗੀਆਂ।
ਇਹ ਵੀ ਪੜ੍ਹੋ : ਮੱਧ ਪ੍ਰਦੇਸ਼ ਦੇ 2 ਕਿਸਾਨਾਂ ਦੀ ਕਿਸਮਤ ਚਮਕੀ, ਬਹੁਮੁੱਲੇ ਹੀਰੇ ਮਿਲਣ ਕਾਰਣ ਬਦਲੇਗੀ ਜ਼ਿੰਦਗੀ
ਉਸ ਨੇ ਉਨ੍ਹਾਂ ਨੂੰ 5 ਰੁਪਏ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੀ। ਇਸ ਤੋਂ ਬਾਅਦ ਉਸ ਨੇ ਉਨ੍ਹਾਂ ਨੂੰ 50 ਰੁਪਏ ਦਾ ਨੋਟ ਦੇਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਥਿਤ ਤੌਰ 'ਤੇ ਉਸ ਨੂੰ ਡਰਾ ਕੇ ਕਿਹਾ ਕਿ ਉਹ ਉਸ ਨੂੰ ਸਭ ਤੋਂ ਵੱਡਾ ਨੋਟ ਦੇਵੇ ਨਹੀਂ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ ਕਿ ਹਮਲੇ ਦੇ ਡਰ ਨਾਲ ਬਜ਼ੁਰਗ ਜਨਾਨੀ ਨੇ 500 ਰੁਪਏ ਦਾ ਨੋਟ ਕੱਢਿਆ, ਜਿਸ ਨੂੰ ਲੁੱਟ ਕੇ ਉਹ ਜਨਾਨੀਆਂ ਮੌਕੇ 'ਤੇ ਫਰਾਰ ਹੋ ਗਈਆਂ। ਘਟਨਾ ਦੇ ਤੁਰੰਤ ਬਾਅਦ ਜਨਾਨੀ ਨੇ ਪੀ.ਸੀ.ਆਰ. ਨੂੰ ਫੋਨ ਲਗਾਇਆ। ਪੁਲਸ ਡਿਪਟੀ ਕਮਿਸ਼ਨਰ (ਦੱਖਣ) ਅਤੁਲ ਕੁਮਾਰ ਠਾਕੁਰ ਨੇ ਦੱਸਿਆ,''ਬਾਅਦ 'ਚ ਦੋਸ਼ੀ ਜਨਾਨੀਆਂ ਨੂੰ ਹੌਜਖਾਸ ਬਜ਼ਾਰ 'ਚ ਦੇਖਿਆ ਗਿਆ। ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਕੋਲੋਂ ਲੁੱਟ ਦੇ 500 ਰੁਪਏ ਵੀ ਬਰਾਮਦ ਕੀਤੇ ਗਏ ਹਨ। ਜਨਾਨੀਆਂ ਨੂੰ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਉਹ ਬਿਹਾਰ ਦੇ ਇਕ ਪਿੰਡ ਤੋਂ ਹਨ ਅਤੇ ਇੱਥੇ ਨਿਜਾਮੁਦੀਨ 'ਚ ਰਹਿ ਰਹੀਆਂ ਸਨ।
ਇਹ ਵੀ ਪੜ੍ਹੋ : ਅਣਖ ਖਾਤਰ ਕਤਲ, ਅਣਵਿਆਹੀ ਗਰਭਵਤੀ ਧੀ ਨੂੰ ਕੁਹਾੜੀ ਮਾਰ-ਮਾਰ ਵੱਢਿਆ,ਦੋਸ਼ੀ ਮਾਂ-ਪਿਓ ਗ੍ਰਿਫ਼ਤਾਰ
ਬਿਹਾਰ 'ਚ 'ਜੰਗਲਰਾਜ' ਲਿਆਉਣ ਵਾਲਿਆਂ ਨੂੰ 'ਭਾਰਤ ਮਾਤਾ ਦੀ ਜੈ' ਅਤੇ 'ਜੈ ਸ਼੍ਰੀਰਾਮ' ਤੋਂ ਪਰੇਸ਼ਾਨੀ : ਨਰਿੰਦਰ ਮੋਦੀ
NEXT STORY