ਨਵੀਂ ਦਿੱਲੀ- ਦਿੱਲੀ ਤੋਂ ਭਾਜਪਾ ਤੋਂ ਉਮੀਦਵਾਰ ਰਮੇਸ਼ ਬਿਥੂੜੀ ਨੇ ਇਕ ਜਨ ਸਭਾ ਨੂੰ ਸੰਬੋਧਨ ਕਰਦੇ ਹੋਏ ਪ੍ਰਿਯੰਕਾ ਗਾਂਧੀ 'ਤੇ ਇਤਰਾਜ਼ਯੋਗ ਟਿੱਪਣੀ ਕੀਤੀ। ਬਿਆਨ ਦਾ ਵੀਡੀਓ ਕਾਂਗਰਸ ਆਗੂ ਪਵਨ ਖੇੜਾ ਨੇ 'ਐਕਸ' 'ਤੇ ਸ਼ੇਅਰ ਕੀਤਾ। ਰਮੇਸ਼ ਬਿਥੂੜੀ ਵੀਡੀਓ 'ਚ ਕਹਿੰਦੇ ਦਿੱਸ ਰਹੇ ਹਨ,''ਲਾਲੂ ਨੇ ਵਾਅਦਾ ਕੀਤਾ ਸੀ ਕਿ ਬਿਹਾਰ ਦੀਆਂ ਸੜਕਾਂ ਨੂੰ ਹੇਮਾ ਮਾਲਿਨੀ ਦੇ ਗੱਲ੍ਹਾਂ ਵਾਂਗ ਬਣਾ ਦੇਵਾਂਗਾ ਪਰ ਉਹ ਅਜਿਹਾ ਨਹੀਂ ਕਰ ਸਕੇ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ, ਜਿਵੇਂ ਓਖਲਾ ਅਤੇ ਸੰਗਮ ਵਿਹਾਰ ਦੀਆਂ ਸੜਕਾਂ ਬਣਾ ਦਿੱਤੀਆਂ ਹਨ, ਉਂਝ ਹੀ ਕਾਲਕਾਜੀ 'ਚ ਸਾਰੀਆਂ ਸੜਕਾਂ ਪ੍ਰਿਯੰਕਾ ਗਾਂਧੀ ਦੇ ਗੱਲ੍ਹਾਂ ਵਰਗੀਆਂ ਬਣਾ ਦੇਵਾਂਗਾ।''
ਪਵਨ ਖੇੜਾ ਨੇ ਇਸ ਬਿਆਨ 'ਤੇ ਇਤਰਾਜ਼ ਜਤਾਇਆ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖਿਆ,''ਇਹ ਬਦਤਮੀਜ਼ੀ ਸਿਰਫ਼ ਇਸ ਘਟੀਆ ਆਦਮੀ ਦੀ ਹੀ ਮਾਨਸਿਕਤਾ ਨਹੀਂ ਦਿਖਾਉਂਦੀ, ਇਹ ਹੈ ਇਸ ਦੇ ਮਾਲਕਾਂ ਦੀ ਅਸਲੀਅਤ। ਉੱਪਰ ਤੋਂ ਲੈ ਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐੱਸ.ਐੱਸ.) ਦੇ ਸੰਸਕਾਰ ਤੁਹਾਨੂੰ ਭਾਜਪਾ ਦੇ ਇਨ੍ਹਾਂ ਆਗੂਆਂ 'ਚ ਦਿੱਸ ਜਾਣਗੇ।'' ਕਾਂਗਰਸ ਦੇ ਵਿਰੋਧ 'ਤੇ ਰਮੇਸ਼ ਬਿਥੂੜੀ ਨੇ ਕਿਹਾ,''ਮੈਂ ਕੋਈ ਵਿਵਾਦਿਤ ਬਿਆਨ ਨਹੀਂ ਦਿੱਤਾ ਹੈ। ਕਾਂਗਰਸ ਨੂੰ ਬਿਆਨ 'ਤੇ ਇਤਰਾਜ਼ ਹੈ ਤਾਂ ਪਹਿਲੇ ਲਾਲੂ ਯਾਦਵ ਨੂੰ ਕਹਿਣ ਕਿ ਉਹ ਹੇਮਾ ਮਾਲਿਨੀ ਤੋਂ ਮੁਆਫ਼ੀ ਮੰਗਣ, ਕਿਉਂਕਿ ਉਨ੍ਹਾਂ ਵੀ ਇਸ ਤਰ੍ਹਾਂ ਦਾ ਬਿਆਨ ਦਿੱਤਾ ਸੀ।'' ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ ਸ਼ਨੀਵਾਰ ਨੂੰ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਸੀ। ਲਿਸਟ 'ਚ 29 ਨਾਂ ਹਨ, ਇਨ੍ਹਾਂ 'ਚੋਂ 7 ਨੇਤਾ ਹਾਲ ਹੀ 'ਚ 'ਆਪ' ਅਤੇ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਏ। ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪ੍ਰਵੇਸ਼ ਵਰਮਾ ਚੋਣ ਲੜਨਗੇ। ਕਾਲਕਾਜੀ ਤੋਂ ਮੁੱਖ ਮੰਤਰੀ ਆਤਿਸ਼ੀ ਖ਼ਿਲਾਫ਼ ਰਮੇਸ਼ ਬਿਥੂੜੀ ਨੂੰ ਮੈਦਾਨ 'ਚ ਉਤਾਰਿਆ ਗਿਆ ਹੈ। ਇਸ ਸੀਟ 'ਤੇ ਕਾਂਗਰਸ ਨੇ ਅਲਕਾ ਲਾਂਬਾ ਨੂੰ ਟਿਕਟ ਦਿੱਤਾ ਹੈ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੇਲਵੇ ਟ੍ਰੈਕ 'ਤੇ ਈਅਰਫੋਨ ਲਗਾ ਗੇਮ ਖੇਡ ਰਹੇ ਸਨ 3 ਦੋਸਤ, ਟਰੇਨ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ
NEXT STORY