ਨਵੀਂ ਦਿੱਲੀ— ਰਾਜਧਾਨੀ ਦਿੱਲੀ 'ਚ ਦੀਵਾਲੀ 'ਤੇ ਸਦਰ ਬਾਜ਼ਾਰ ਖੇਤਰ 'ਚ ਇਕ ਦੁਕਾਨ 'ਚ ਅੱਗ ਲੱਗ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੀਆਂ 200 ਤੋਂ ਵਧ ਘਟਨਾਵਾਂ ਬਾਰੇ ਫੋਨ ਕਾਲ ਪ੍ਰਾਪਤ ਹੋਏ ਹਨ। ਸ਼ਨੀਵਾਰ ਅੱਧੀ ਰਾਤ ਤੋਂ ਐਤਵਾਰ ਰਾਤ 11 ਵਜੇ ਤੱਕ ਅੱਗ ਲੱਗਣ ਦੀਆਂ 214 ਘਟਨਾਵਾਂ ਦੀ ਸੂਚਨਾ ਮਿਲੀ ਹੈ। ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੀਆਂ ਘਟਨਾਵਾਂ ਦੀ ਸੂਚਨਾ ਮਿਲਣ 'ਚ ਕਮੀ ਨਹੀਂ ਆਈ ਹੈ। ਉਹ ਫੋਨ ਕਾਲ ਤੋਂ ਪ੍ਰਾਪਤ ਸੂਚਨਾ 'ਤੇ ਤੁਰੰਤ ਹਾਦਸੇ ਵਾਲੀ ਜਗ੍ਹਾ 'ਤੇ ਟੀਮਾਂ ਭੇਜ ਕੇ ਕਾਰਵਾਈ ਕਰ ਰਹੇ ਹਨ। ਉੱਥੇ ਹੀ ਇਨ੍ਹਾਂ ਘਟਨਾਵਾਂ 'ਚ ਹਾਲੇ ਤੱਕ ਕਿਸੇ ਦੇ ਹਤਾਹਤ ਹੋਣ ਦੀ ਸੂਚਨਾ ਨਹੀਂ ਹੈ।
ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਮਾਰਤ ਦੀ ਚੌਥੀ ਅਤੇ 5ਵੀਂ ਮੰਜ਼ਲ ਸਥਿਤ ਦੁਕਾਨ 'ਚ ਅੱਗ ਲੱਗ ਗਈ। ਦੁਕਾਨ 'ਚ ਪਲਾਸਟਿਕ ਦੇ ਖਿਡੌਣੇ ਅਤੇ ਪੈਕੇਜਿੰਗ ਦਾ ਸਾਮਾਨ ਸੜ ਗਿਆ। ਦੁਕਾਨ 'ਚ ਅੱਗ ਲੱਗਣ ਦੀ ਸੂਚਨਾ ਸ਼ਾਮ 3 ਵਜੇ ਪ੍ਰਾਪਤ ਹੋਈ, ਜਿਸ ਤੋਂ ਬਾਅਦ 12 ਫਾਇਰ ਬ੍ਰਿਗੇਡ ਗੱਡੀਆਂ ਨੂੰ ਮੌਕੇ 'ਤੇ ਭੇਜਿਆ ਗਿਆ ਅਤੇ ਸ਼ਾਮ 4.25 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ। ਅਧਿਕਾਰੀ ਨੇ ਕਿਹਾ ਕਿ ਅੱਗ ਲੱਗਣ ਦੀਆਂ ਕਈ ਘਟਨਾਵਾਂ ਦੀ ਜਾਣਕਾਰੀ ਫੋਨ ਕਾਲ ਰਾਹੀਂ ਮਿਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਇਨ੍ਹਾਂ ਘਟਨਾਵਾਂ ਬਾਰੇ ਹਾਲੇ ਇਹ ਨਹੀਂ ਦੱਸ ਸਕਦੇ ਹਨ ਕਿ ਇਹ ਸ਼ਾਰਟ ਸਰਕਿਟ ਨਾਲ ਲੱਗੀ ਕਿ ਪਟਾਕੇ ਕਾਰਨ, ਕਿਉਂਕਿ ਹਾਲੇ ਉਨ੍ਹਾਂ ਦੀ ਪਹਿਲ ਅੱਗ 'ਤੇ ਕੰਟਰੋਲ ਪਾਉਣ ਦੀ ਹੈ।
ਉਨ੍ਹਾਂ ਨੇ ਕਿਹਾ ਕਿ ਅੱਗ ਲੱਗਣ ਦਾ ਕਾਰਨ ਤੁਰੰਤ ਪਤਾ ਨਹੀਂ ਲੱਗ ਸਕੇਗਾ। ਹਾਲੇ ਤੱਕ ਜੋ ਫੋਨ ਕਾਲ ਪ੍ਰਾਪਤ ਹੋਈਆਂ ਹਨ, ਉਨ੍ਹਾਂ 'ਚੋਂ ਦਿੱਲੀ 'ਚ ਹਾਲੇ ਤੱਕ ਕੋਈ ਵੱਡੀ ਘਟਨਾ ਦੀ ਸੂਚਨਾ ਨਹੀਂ ਹੈ। ਇਸ ਤੋਂ ਇਲਾਵਾ ਬਿਜਲੀ ਅਤੇ ਟਰਾਂਸਫਾਰਮਰ ਤੋਂ ਅੱਗ ਲੱਗਣ ਦੀਆਂ ਸੂਚਨਾਵਾਂ ਵੀ ਮਿਲ ਰਹੀਆਂ ਹਨ। ਫਾਇਰ ਬ੍ਰਿਗੇਡ ਅਨੁਸਾਰ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਦੀਵਾਲੀ 'ਤੇ ਪਟਾਕਿਆਂ ਦੀ ਪਾਬੰਦੀ ਦੇ ਬਾਵਜੂਦ ਅੱਗ ਲੱਗਣ ਨਾਲ ਸੰਬੰਧਤ 200 ਤੋਂ ਵਧ ਫੋਨ ਕਾਲ ਆਏ ਹਨ। ਪਿਛਲੇ ਸਾਲ ਦੀ ਤਰ੍ਹਾਂ ਹੀ ਇਸ ਸਾਲ ਵੀ ਅੱਗ ਲੱਗਣ ਨਾਲ ਸੰਬੰਧਤ ਫੋਨ ਕਾਲ 'ਚ ਕਮੀ ਨਹੀਂ ਆਈ ਹੈ।
PMC ਦੇ ਬਾਅਦ ਇਕ ਹੋਰ ਵੱਡੀ ਧੋਖਾਧੜੀ! ਲੋਕਾਂ ਦਾ ਕਰੋੜਾਂ ਰੁਪਿਆ ਡੁੱਬਣ ਦਾ ਖਦਸ਼ਾ
NEXT STORY