ਨਵੀਂ ਦਿੱਲੀ (ਨਵੋਦਿਆ ਟਾਈਮਸ)- ਜਹਾਂਗੀਰਪੁਰੀ 'ਚ ਹੋਈ ਹਿੰਸਾ ਦੀ ਆੜ ’ਚ ਸ਼ਰਾਰਤੀ ਅਨਸਰਾਂ ਨੇ ਦਿੱਲੀ ਨੂੰ ਇਕ ਵਾਰ ਫਿਰ ਦੰਗਿਆਂ ਦੀ ਅੱਗ ’ਚ ਝੋਕਣ ਦੀ ਸਾਜ਼ਿਸ਼ ਬਣਾ ਲਈ ਸੀ ਪਰ ਉੱਤਰ ਪੂਰਬੀ ਦਿੱਲੀ ਦੇ ਦੰਗਿਆਂ ਤੋਂ ਸਬਕ ਲੈ ਚੁੱਕੀ ਦਿੱਲੀ ਪੁਲਸ ਨੇ ਇਸ ਆਹਟ ਨੂੰ ਸਮਝ ਲਿਆ ਅਤੇ ਸਿਰਫ਼ 4 ਘੰਟੇ ਤੋਂ ਵੀ ਘੱਟ ਸਮੇਂ ’ਚ ਸਥਿਤੀ ’ਤੇ ਕਾਬੂ ਪਾਇਆ। ਇਹੀ ਨਹੀਂ ਰਾਜਧਾਨੀ ’ਚ ਜਹਾਂਗੀਰ ਹਿੰਸਾ ਤੋਂ ਬਾਅਦ ਜਮਿਆ ਨਗਰ, ਉੱਤਰ-ਪੂਰਬੀ ਦਿੱਲੀ ਦੇ ਕਈ ਇਲਾਕਿਆਂ ’ਚ ਸੋਸ਼ਲ ਮੀਡੀਆ ਰਾਹੀਂ ਭਾਵਨਾਵਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਦਿੱਲੀ ਪੁਲਸ ਨੇ ਸਾਰੇ ਮਨਸੂਬਿਆਂ ’ਤੇ ਪਾਣੀ ਫੇਰ ਦਿੱਤਾ।
ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਐਕਟਿਵ ਹੋਈ ਦਿੱਲੀ ਪੁਲਸ ਦੀ ਟੀਮ ਨੇ ਮੌਕੇ ’ਤੇ ਸਥਿਤੀ ਨੂੰ ਸੰਭਾਲਣ ਦੇ ਨਾਲ ਹੀ ਸੋਸ਼ਲ ਮੀਡੀਆ ’ਤੇ ਨਜ਼ਰ ਰੱਖੀ ਅਤੇ ਪੂਰੀ ਦਿੱਲੀ ਨੂੰ ਕੁਝ ਮਿੰਟਾਂ ’ਤੇ ਅਲਰਟ ਮੋਡ ’ਤੇ ਕਰ ਦਿੱਤਾ, ਜਿਸ ਕਾਰਨ ਇਕ ਵਾਰ ਫਿਰ ਦਿੱਲੀ ਜਲਣ ਤੋਂ ਬਚ ਗਈ। ਜਾਂਚ ’ਚ ਸਾਹਮਣੇ ਆਇਆ ਹੈ ਕਿ ਮੌਕੇ ’ਤੇ ਪੁਲਸ ਨੂੰ ਕਾਫ਼ੀ ਮਾਤਰਾ ’ਚ ਪੱਥਰ ਅਤੇ ਸ਼ਰਾਬ ਦੀਆਂ ਬੋਤਲਾਂ ਵਿਚ ਜਲਣਸ਼ੀਲ ਪਦਾਰਥ ਮਿਲਿਆ ਹੈ, ਜਿਸਦੇ ਨਾਲ ਯਕੀਨਨ ਸਾਜ਼ਿਸ਼ ਦੀ ਬਦਬੂ ਦਿਸੀ ਹੈ।
ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ
ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।
ਬ੍ਰਿਟਿਸ਼ ਸੰਸਦ ਮੈਂਬਰ ਢੇਸੀ ਤੇ CM ਮਾਨ ਦੀ ਮੁਲਾਕਾਤ 'ਤੇ ਸਾਬਕਾ ਫੌਜ ਮੁਖੀ JJ ਸਿੰਘ ਨੇ ਚੁੱਕੇ ਸਵਾਲ
NEXT STORY