ਨਵੀਂ ਦਿੱਲੀ- ਦਿੱਲੀ ਦੇ ਲੋਕ ਨਿਰਮਾਣ ਮੰਤਰੀ ਪਰਵੇਸ਼ ਵਰਮਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦਿੱਲੀ ਸਰਕਾਰ ਦੇ ਅਧਿਕਾਰੀ ਪਿਛਲੇ 10 ਸਾਲਾਂ 'ਚ 'ਮੋਟੀ ਚਮੜੀ ਵਾਲੇ' ਹੋ ਗਏ ਹਨ ਅਤੇ ਚਰਬੀ ਘਟਾਉਣ ਲਈ ਉਨ੍ਹਾਂ ਨੂੰ ਸੜਕਾਂ 'ਤੇ ਨਿਕਲ ਕੇ ਪਸੀਨਾ ਵਹਾਉਣਾ ਪਵੇਗਾ। ਉਨ੍ਹਾਂ ਨੇ ਅਕਸ਼ਰਧਾਮ ਖੇਤਰ 'ਚ ਇਕ ਨਾਲੇ ਦੀ ਸਹੀ ਢੰਗ ਨਾਲ ਸਫਾਈ ਨਾ ਕਰਨ ਲਈ ਇਕ ਕਾਰਜਕਾਰੀ ਇੰਜੀਨੀਅਰ ਨੂੰ ਮੁਅੱਤਲ ਕਰਨ ਦਾ ਹੁਕਮ ਦਿੱਤਾ। ਮੰਤਰੀ ਦੀ ਇਹ ਟਿੱਪਣੀ ਵਿਧਾਨ ਸਭਾ ਸਪੀਕਰ ਵਿਜੇਂਦਰ ਗੁਪਤਾ ਵੱਲੋਂ ਮੁੱਖ ਸਕੱਤਰ ਧਰਮਿੰਦਰ ਨੂੰ ਲਿਖੇ ਪੱਤਰ ਤੋਂ ਇੱਕ ਦਿਨ ਬਾਅਦ ਆਈ ਹੈ, ਜਿਸ 'ਚ ਦਿੱਲੀ ਸਰਕਾਰ ਦੇ ਅਧਿਕਾਰੀਆਂ 'ਤੇ ਵਿਧਾਇਕਾਂ ਦੇ ਪੱਤਰਾਂ, ਫੋਨ ਕਾਲਾਂ ਜਾਂ ਸੰਦੇਸ਼ਾਂ ਦਾ ਜਵਾਬ ਨਾ ਦੇਣ ਦਾ ਦੋਸ਼ ਲਗਾਇਆ ਗਿਆ ਸੀ। ਵਰਮਾ ਨੇ ਸ਼ੁੱਕਰਵਾਰ ਨੂੰ ਖੇਤਰ ਦੇ ਦੌਰੇ ਦੌਰਾਨ ਕਿਹਾ,''ਸਮੱਸਿਆਵਾਂ ਹਰ ਜਗ੍ਹਾ ਹਨ ਪਰ ਅਸੀਂ ਸਖ਼ਤ ਮਿਹਨਤ ਕਰਨ ਅਤੇ ਅਧਿਕਾਰੀਆਂ ਤੋਂ ਆਪਣਾ ਕੰਮ ਕਰਵਾਉਣ ਲਈ ਦ੍ਰਿੜ ਹਾਂ।''
ਉਨ੍ਹਾਂ ਕਿਹਾ,''ਦਿੱਲੀ 'ਚ ਪੂਰੀ ਵਿਵਸਥਾ ਢਹਿ-ਢੇਰੀ ਹੋਣ ਦੀ ਕਗਾਰ 'ਤੇ ਸੀ ਪਰ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਹੁਣ ਸੜਕਾਂ 'ਤੇ ਉਤਰ ਆਈ ਹੈ ਅਤੇ ਮੰਤਰੀ ਘੰਟਆਂਬੱਧੀ ਖੇਤਰਾਂ 'ਚ ਜਾ ਕੇ ਸਥਿਤੀ ਦੀ ਜਾਂਚ ਕਰ ਰਹੇ ਹਨ। ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਵੀ ਦਿੱਤੇ ਗਏ ਹਨ ਕਿ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।'' ਵਰਮਾ ਨੇ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ (ਆਮ ਆਦਮੀ ਪਾਰਟੀ ਦੇ ਸ਼ਾਸਨ) 'ਚ ਸਰਕਾਰੀ ਅਧਿਕਾਰੀ 'ਮੋਟੀ ਚਮੜੀ ਵਾਲੇ' ਹੋ ਗਏ ਹਨ। ਉਨ੍ਹਾਂ ਕਿਹਾ,''ਜਿਸ ਤਰ੍ਹਾਂ ਅਸੀਂ ਖੇਤਰ ਦਾ ਦੌਰਾ ਕਰ ਰਹੇ ਹਨ, ਅਧਿਕਾਰੀਆਂ ਨੂੰ ਵੀ ਆਪਣੀ ਚਰਬੀ ਘੱਟ ਕਰਨ ਅਜਿਹਾ ਹੀ ਕਰਨਾ ਹੋਵੇਗਾ। ਉਨ੍ਹਾਂ ਨੂੰ ਜਨਤਕ ਫੰਡ ਤੋਂ ਤਨਖਾਹ ਦਿੱਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਲੋਕਾਂ ਲਈ ਕੰਮ ਕਰਨਾ ਹੀ ਹੋਵੇਗਾ।'' ਪਟਪੜਗੰਜ 'ਚ ਅਕਸ਼ਰਧਾਮ ਮੰਦਰ ਨੇੜੇ ਨਾਲੇ ਦੀ ਸਫ਼ਾਈ ਦਾ ਕੰਮ ਨਾ ਹੋਣ 'ਤੇ ਨਾਰਾਜ਼ਗੀ ਜਤਾਉਂਦੇ ਹੋਏ ਵਰਮਾ ਨੇ ਪੀਡਬਲਿਊਡੀ ਦੇ ਕਾਰਜਕਾਰੀ ਇੰਜੀਨੀਅਰ ਰਾਮਾਸ਼ੀਸ਼ ਸਿੰਘ ਨੂੰ ਮੁਅੱਤਲ ਕਰਨ ਦਾ ਆਦੇਸ਼ ਦਿੱਤਾ। ਮੰਤਰੀ ਨੇ ਇਹ ਵੀ ਕਿਹਾ ਕਿ ਨਾਲਿਆਂ ਦੇ ਮਾਧਿਅਮ ਨਾਲ ਯਮੁਨਾ 'ਚ ਵਹਿਣ ਵਾਲੇ ਸੀਵਰੇਜ ਦੇ ਪਾਣੀ ਦਾ ਸੋਧ ਕਰਨ ਦੀ ਸਮਰੱਥਾ ਵਧਾਈ ਜਾ ਰਹੀ ਹੈ। ਵਰਮਾ ਨੇ ਕਿਹਾ,''ਮੈਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀਆਂ ਨਾਲ ਉੱਥੇ ਦੇ ਨਾਲਿਆਂ ਤੋਂ ਯਮੁਨਾ 'ਚ ਡਿੱਗਣ ਵਾਲੇ ਉਦਯੋਗਿਕ ਗੰਦੇ ਪਾਣੀ ਦੇ ਸੋਧ ਲਈ ਗੱਲ ਕੀਤੀ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਨ੍ਹੇਰੀ-ਤੂਫ਼ਾਨ ਤੇ ਮੀਂਹ ਦਾ ਅਲਰਟ, ਮੌਸਮ ਨੂੰ ਲੈ ਕੇ IMD ਦਾ ਅਪਡੇਟ
NEXT STORY