ਕੋਲਕਾਤਾ- ਮਾਰਚ ਮਹੀਨੇ 'ਚ ਹੀ ਗਰਮੀ ਵੱਧ ਗਈ ਹੈ। ਕਈ ਸੂਬਿਆਂ 'ਚ ਤਾਪਮਾਨ 32 ਤੋਂ ਪਾਰ ਚੱਲਾ ਗਿਆ ਹੈ। ਭਾਰਤੀ ਮੌਸਮ ਵਿਭਾਗ (IMD) ਨੇ ਪੱਛਮੀ ਬੰਗਾਲ ਦੇ ਕੁਝ ਹਿੱਸਿਆਂ ਵਿਚ ਸ਼ਨੀਵਾਰ ਤੱਕ ਹਨ੍ਹੇਰੀ-ਤੂਫ਼ਾਨ ਅਤੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਇਹ ਜਾਣਕਾਰੀ ਦਿੱਤੀ।
ਮੌਸਮ ਵਿਭਾਗ ਨੇ ਦੱਸਿਆ ਕਿ ਝਾੜਗ੍ਰਾਮ, ਪੂਰਬ ਅਤੇ ਪੱਛਮੀ ਮੇਦੀਨੀਪੁਰ, ਬਾਂਕੁੰਡਾ, ਪੁਰੂਲੀਆ, ਹੁਗਲੀ ਅਤੇ ਹਾਵੜਾ ਜ਼ਿਲ੍ਹੇ ਦੇ ਇਕ ਜਾਂ ਦੋ ਸਥਾਨਾਂ 'ਤੇ ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ, ਬਿਜਲੀ ਚਮਕਣ, ਗੜੇਮਾਰੀ ਅਤੇ ਹਲਕੀ ਤੋਂ ਮੱਧ ਮੀਂਹ ਪੈਣ ਦਾ ਅਨੁਮਾਨ ਹੈ। ਇਸ ਵਿਚ ਕਿਹਾ ਗਿਆ ਹੈ ਕਿ ਨਦੀਆ, ਬੀਰਭੂਮ, ਮੁਰਸ਼ੀਦਾਬਾਦ ਅਤੇ ਉੱਤਰ ਅਤੇ ਦੱਖਣੀ 24 ਪਰਗਨਾ ਜ਼ਿਲ੍ਹਿਆਂ ਵਿਚ ਸ਼ਨੀਵਾਰ ਨੂੰ ਤੇਜ਼ ਹਵਾਵਾ, ਬਿਜਲੀ ਅਤੇ ਹਲਕੀ ਤੋਂ ਮੱਧ ਬਾਰਿਸ਼ ਨਾਲ ਤੂਫ਼ਾਨ ਆਉਣ ਦਾ ਖ਼ਦਸ਼ਾ ਹੈ। IMD ਨੇ ਦੱਸਿਆ ਕਿ ਅਗਲੇ ਦੋ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 'ਚ 3 ਤੋਂ 4 ਡਿਗਰੀ ਸੈਲਸੀਅਸ ਦੀ ਗਿਰਾਵਟ ਆਵੇਗੀ।
ਸੁਪੌਲ 'ਚ ਸੜਕੀ ਹਾਦਸੇ ਦੌਰਾਨ ਲੜਕੀ ਦੀ ਮੌਤ, ਭੈਣ ਜ਼ਖਮੀ
NEXT STORY