ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਇਕ ਜਨਾਨੀ ਨੂੰ ਉਸ ਦੇ 24 ਹਫ਼ਤਿਆਂ ਤੋਂ ਵੱਧ ਦੇ ਗਰਭ ਨੂੰ ਖ਼ਤਮ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੀ ਮੈਡੀਕਲ ਰਿਪੋਰਟ 'ਚ ਭਰੂਣ ਦੇ ਕਈ ਖ਼ਾਮੀਆਂ ਨਾਲ ਪੀੜਤ ਹੋਣ ਦੀ ਗੱਲ ਕਹੀ ਗਈ ਹੈ। ਜੱਜ ਪ੍ਰਤਿਭਾ ਐੱਮ. ਸਿੰਘ ਨੇ ਆਪਣੇ ਆਦੇਸ਼ 'ਚ ਕਿਹਾ ਕਿ ਮੈਡੀਕਲ ਰਿਪੋਰਟ ਅਨੁਸਾਰ ਜਨਾਨੀ ਨੂੰ ਗਰਭਪਾਤ ਦੌਰਾਨ ਵੀ ਜ਼ੋਖਮ ਹੋ ਸਕਦਾ ਹੈ, ਕਿਉਂਕਿ ਉਹ ਦਿਲ ਦੀ ਮਰੀਜ਼ ਹੈ ਅਤੇ ਉਸ ਨੂੰ ਖ਼ੂਨ ਪਤਲਾ ਕਰਨ ਦੀਆਂ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਮਨਜ਼ੂਰੀ ਦੇਣ ਤੋਂ ਪਹਿਲਾਂ ਜੱਜ ਸਿੰਘ ਨੇ ਜਨਾਨੀ ਦੇ ਪਤੀ ਨਾਲ ਵੀ ਗੱਲ ਕਰ ਕੇ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਕੀ ਉਹ ਗਰਭਪਾਤ ਦੌਰਾਨ ਦੇ ਜ਼ੋਖਮ ਨੂੰ ਸਮਝਦੇ ਹਨ।
ਇਹ ਵੀ ਪੜ੍ਹੋ : ਤਾਲਾਬੰਦੀ ’ਚ ਬਿਨਾਂ ਵਜ੍ਹਾ ਘੁੰਮਣ ਵਾਲਿਆਂ ਨੂੰ ਮਿਲੀ ਅਨੋਖੀ ਸਜ਼ਾ, ਪੁਲਸ ਨੇ ਥਾਣੇ ’ਚ ਬਿਠਾ ਕੇ ਵਿਖਾਈ ਫਿਲਮ
ਇਸ ਤੋਂ ਬਾਅਦ ਕੋਰਟ ਨੇ ਜਨਾਨੀ ਨੂੰ ਡਾਕਟਰੀ ਗਰਭਪਾਤ ਦੀ ਮਨਜ਼ੂਰੀ ਦੇ ਦਿੱਤੀ। ਜਨਾਨੀ ਨੇ ਮਾਰਚ ਦੇ ਅੰਤਿਮ ਹਫ਼ਤੇ 'ਚ ਕੋਰਟ ਤੋਂ ਗਰਭਪਾਤ ਦੀ ਮਨਜ਼ੂਰੀ ਮੰਗੀ ਸੀ। ਉਸ ਨੇ ਆਪਣੀ ਮੈਡੀਕਲ ਜਾਂਚ 'ਚ ਭਰੂਣ ਦੇ ਫੇਸ਼ੀਅਲ ਹੈਮਰੇਜ ਅਤੇ ਹਾਈਡਰੋਸੀਫੇਲਸ ਨਾਲ ਪੀੜਤ ਹੋਣ ਦਾ ਹਵਾਲਾ ਦਿੱਤਾ ਸੀ। ਇਸ ਤੋਂ ਬਾਅਦ ਅਦਾਲਤ ਨੇ ਜਨਾਨੀ ਦਾ ਪ੍ਰੀਖਣ ਕਰ ਕੇ ਗਰਭਪਾਤ ਦੇ ਸੰਬੰਧ 'ਚ ਰਿਪੋਰਟ ਦੇਣ ਲਈ ਏਮਜ਼ ਦੇ ਡਾਕਟਰਾਂ ਸਮੇਤ ਇਕ ਮੈਡੀਕਲ ਬੋਰਡ ਦਾ ਗਠਨ ਕੀਤਾ ਸੀ। ਬੋਰਡ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਗਰਭਪਾਤ ਦੀ ਪ੍ਰਕਿਰਿਆ 'ਚ ਜਨਾਨੀ ਨੂੰ ਖਤਰਾ ਹੋ ਸਕਦਾ ਹੈ, ਕਿਉਂਕਿ ਉਹ ਦਿਲ ਦੀ ਮਰੀਜ਼ ਹੈ ਪਰ ਭਰੂਣ ਦੇ ਕਈ ਖ਼ਾਮੀਆਂ ਨਾਲ ਪੀੜਤ ਹੋਣ ਕਾਰਨ ਗਰਭਪਾਤ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਕੋਰੋਨਾ ਟੀਕਾ ਲਗਵਾਉਣ 'ਤੇ ਇੱਥੇ ਤੋਹਫ਼ੇ 'ਚ ਮਿਲ ਰਿਹਾ 'ਸੋਨਾ', ਲੋਕਾਂ ਦੀ ਲੱਗੀ ਭੀੜ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ 'ਚ 12 ਲੱਖ ਤੋਂ ਵੱਧ ਲੋਕਾਂ ਦਾ ਹੋਇਆ ਕੋਰੋਨਾ ਟੀਕਾਕਰਨ : ਸਤੇਂਦਰ ਜੈਨ
NEXT STORY