ਨਵੀਂ ਦਿੱਲੀ- ਦਿੱਲੀ ਦੇ ਇਕ ਹਸਪਤਾਲ 'ਚ ਨੌਕਰੀ ਦੇ ਸਿਲਸਿਲੇ 'ਚ ਆਈ 17 ਸਾਲਾ ਕੁੜੀ ਨਾਲ ਲੈਬ ਤਕਨੀਸ਼ੀਅਨ ਵਲੋਂ ਕਥਿਤ ਤੌਰ 'ਤੇ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਇਹ ਘਟਨਾ 9 ਅਗਸਤ ਦੀ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੁੜੀ ਆਪਣੀ ਇਕ ਦੋਸਤ ਰਾਹੀਂ ਹਸਪਤਾਲ ਦੇ ਲੈਬ ਤਕਨੀਸ਼ੀਅਨ ਦੇ ਸੰਪਰਕ 'ਚ ਆਈ, ਜਿਸ ਤੋਂ ਬਾਅਦ ਉਹ ਦੋਸਤ ਬਣ ਗਏ।
ਪੁਲਸ ਨੇ ਕਿਹਾ ਕਿ ਕਿਉਂਕਿ ਕੁੜੀ ਨੌਕਰੀ ਦੀ ਭਾਲ ਕਰ ਰਹੀ ਸੀ, ਲਿਹਾਜਾ ਉਸ ਨੇ ਇਸੇ ਬਹਾਨੇ ਉਸ ਨੂੰ ਹਸਪਤਾਲ ਬੁਲਾਇਆ। ਇਸ ਤੋਂ ਬਾਅਦ ਉਹ ਉਸ ਨੂੰ ਆਪਣੀ ਪ੍ਰਯੋਗਸ਼ਾਲਾ 'ਚ ਲੈ ਗਿਆ ਅਤੇ ਕਥਿਤ ਤੌਰ 'ਤੇ ਉਸ ਨਾਲ ਜਬਰ ਜ਼ਿਨਾਹ ਕੀਤਾ। ਉਨ੍ਹਾਂ ਨੇ ਦੱਸਿਆ ਕਿ ਕੁੜੀ ਨੇ ਘਰ ਆਉਣ ਤੋਂ ਬਾਅਦ ਪਰਿਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਉਸ ਨੇ 11 ਅਗਸਤ ਨੂੰ ਆਪਣੀ ਮਾਂ ਨਾਲ ਥਾਣੇ ਪਹੁੰਚ ਕੇ ਸ਼ਿਕਾਇਤ ਦਿੱਤੀ। ਇਸ ਤੋਂ ਬਾਅਦ ਉਸ ਦੀ ਮੈਡੀਕਲ ਜਾਂਚ ਕੀਤੀ ਗਈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਇਸ ਸੰਬੰਧ 'ਚ ਨਾਰਥ ਐਵੇਨਿਊ ਥਾਣੇ 'ਚ ਪੋਕਸੋ ਐਕਟ ਦੇ ਅਧੀਨ ਜਬਰ ਜ਼ਿਨਾਹ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਗੁਟਖਾ ਚੱਬਦੇ ਹੋਏ ਪੇਸ਼ ਹੋਏ ਵਕੀਲ ਨੂੰ ਜੱਜ ਸਾਹਿਬ ਨੇ ਪਾਈ ਝਾੜ
NEXT STORY