ਨਵੀਂ ਦਿੱਲੀ- ਦਿੱਲੀ ਵਿਧਾਨ ਸਭਾ ’ਚ ਮੰਗਲਵਾਰ ਭਾਰਤ ਦੇ ਕੰਪਟ੍ਰੋਲਰ ਤੇ ਆਡੀਟਰ ਜਨਰਲ (ਕੈਗ) ਦੀ ਪੇਸ਼ ਕੀਤੀ ਗਈ ਰਿਪੋਰਟ ਅਨੁਸਾਰ 2021-2022 ਦੀ ਆਬਕਾਰੀ ਨੀਤੀ ਕਾਰਨ ਦਿੱਲੀ ਦੀ ਉਸ ਵੇਲੇ ਦੀ ਸਰਕਾਰ ਨੂੰ 2000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਸੀ। ਇਸ ਲਈ ਕਮਜ਼ੋਰ ਨੀਤੀਗਤ ਢਾਂਚੇ ਤੋਂ ਲੈ ਕੇ ਆਬਕਾਰੀ ਨੀਤੀ ਨੂੰ ਲਾਗੂ ਕਰਨ ’ਚ ਖਾਮੀਆਂ ਸ਼ਾਮਲ ਹਨ। ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਨਵੀਂ ਸਰਕਾਰ ਵੱਲੋਂ ਪਿਛਲੀ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਦੇ ਪ੍ਰਦਰਸ਼ਨ ਬਾਰੇ ਪੇਸ਼ ਕੀਤੀਆਂ ਜਾਣ ਵਾਲੀਆਂ 14 ਰਿਪੋਰਟਾਂ ’ਚੋਂ ਇਹ ਇਕ ਰਿਪੋਰਟ ਹੈ। ਇਸ ਰਿਪੋਰਟ ’ਚ ਲਾਇਸੈਂਸ ਜਾਰੀ ਕਰਨ ਦੀ ਪ੍ਰਕਿਰਿਆ ’ਚ ਹੋਈਆਂ ਉਲੰਘਣਾਵਾਂ ਨੂੰ ਵੀ ਉਜਾਗਰ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਹੁਣ ਬੰਦ ਹੋ ਚੁੱਕੀ ਸ਼ਰਾਬ ਨੀਤੀ ਨੂੰ ਬਣਾਉਂਦੇ ਸਮੇ ਤਬਦੀਲੀਆਂ ਦੱਸਣ ਲਈ ਬਣਾਈ ਗਈ ਮਾਹਿਰਾਂ ਦੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਉਦੋਂ ਦੇ ਉਪ ਮੁੱਖ ਮੰਤਰੀ ਤੇ ਆਬਕਾਰੀ ਮੰਤਰੀ ਮਨੀਸ਼ ਸਿਸੋਦੀਆ ਨੇ ਅਣਡਿੱਠ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਲਾੜੀ ਨੂੰ ਨਹੀਂ ਪਸੰਦ ਆਇਆ ਲਹਿੰਗਾ, ਬਿਨਾਂ ਵਿਆਹ ਕੀਤੇ ਅੰਮ੍ਰਿਤਸਰ ਮੋੜੀ ਬਾਰਾਤ
ਚੋਣਾਂ ਤੋਂ ਪਹਿਲਾਂ ਚਰਚਾ ਦਾ ਵਿਸ਼ਾ ਬਣੇ ਕਥਿਤ ਸ਼ਰਾਬ ਘਪਲੇ ਬਾਰੇ ਰਿਪੋਰਟ ’ਚ 941.53 ਕਰੋੜ ਰੁਪਏ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਸ ’ਚ ਕਿਹਾ ਗਿਆ ਹੈ ਕਿ ਗੈਰ-ਅਨੁਕੂਲ ਨਗਰਪਾਲਿਕਾ ਵਾਰਡਾਂ ’ਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਸਮੇਂ ਸਿਰ ਇਜਾਜ਼ਤ ਨਹੀਂ ਲਈ ਗਈ ਸੀ। ਗੈਰ-ਅਨੁਕੂਲ ਵਾਰਡ ਉਹ ਹੁੰਦੇ ਹਨ ਜਿੱਥੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਜ਼ਮੀਨ ਦੀ ਵਰਤੋਂ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾਂਦੀ। ਮੁੱਖ ਮੰਤਰੀ ਵੱਲੋਂ ਪੇਸ਼ ਕੀਤੀ ਗਈ ਰਿਪੋਰਟ ’ਚ ਕਿਹਾ ਗਿਆ ਹੈ ਕਿ ਸ਼ਰਾਬ ਦੀ ਨੀਤੀ ਵਾਪਸ ਲੈਣ ਤੇ ਵਿਭਾਗ ਵੱਲੋਂ ਦੁਬਾਰਾ ਟੈਂਡਰ ਨਾ ਦੇਣ ਕਾਰਨ ਇਨ੍ਹਾਂ ਖੇਤਰਾਂ ’ਚ ਆਬਕਾਰੀ ਵਿਭਾਗ ਨੂੰ ਲਗਭਗ 890.15 ਕਰੋੜ ਰੁਪਏ ਦਾ ਨੁਕਸਾਨ ਹੋਇਆ ਕਿਉਂਕਿ ਇੱਥੇ ਸ਼ਰਾਬ ਦੀਆਂ ਦੁਰਾਨਾਂ ਨਹੀਂ ਖੁਲ੍ਹੀਆਂ। ਇਸ ਤੋਂ ਇਲਾਵਾ ਕੋਵਿਡ-19 ਮਹਾਂਮਾਰੀ ਨਾਲ ਸਬੰਧਤ ਲਾਕਡਾਊਨ ਕਾਰਨ ਲਾਇਸੈਂਸਧਾਰਕਾਂ ਨੂੰ ਗਰਾਂਟਾਂ ’ਚ ਅੰਨ੍ਹੇਵਾਹ ਛੋਟਾਂ ਦੇਣ ਕਾਰਨ 144 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ।
ਸ਼ਰਾਬ ਦੇ ਕੁਝ ਬ੍ਰਾਂਡਾਂ ਦਾ ਹੀ ਪ੍ਰਚਾਰ ਕੀਤਾ ਗਿਆ, 70 ਫੀਸਦੀ ਵਿਕਰੀ ਸਿਰਫ਼ 25 ਬ੍ਰਾਂਡਾਂ ਦੀ ਸੀ
ਕੈਗ ਦੀ ਰਿਪੋਰਟ ਅਨੁਸਾਰ ਦਿੱਲੀ ਦੀ 2021-22 ਦੀ ਆਬਕਾਰੀ ਨੀਤੀ ਅਧੀਨ ਥੋਕ ਦੇ ਕੁਝ ਵਿਕਰੇਤਾਵਾਂ ਤੇ ਨਿਰਮਾਤਾਵਾਂ ਵਿਚਾਲੇ ‘ਵਿਸ਼ੇਸ਼ ਪ੍ਰਬੰਧਾਂ’ ਅਧੀਨ ਅਜਾਰੇਦਾਰੀ ਤੇ ਬ੍ਰਾਂਡ ਪ੍ਰਮੋਸ਼ਨ ਦਾ ਖਤਰਾ ਪੈਦਾ ਕੀਤਾ ਜਿਸ ਨਾਲ ਵਿਤਰਕਾਂ ਨੂੰ ਸ਼ਰਾਬ ਸਪਲਾਈ ਕਰਨ ਦੀ ਲੜੀ ’ਤੇ ਹਾਵੀ ਹੋਣ ਦਾ ਮੌਕਾ ਮਿਲਿਆ। ਇਨ੍ਹਾਂ ’ਚੋਂ ਸਿਰਫ਼ 3 ਵਿਤਰਕ ਹੀ ਸ਼ਹਿਰ ’ਚ ਸ਼ਰਾਬ ਦੀ ਕੁੱਲ ਸਪਲਾਈ ਲੜੀ ਦੇ 71 ਫੀਸਦੀ ਤੋਂ ਵੱਧ ਹਿੱਸੇ ਨੂੰ ਕੰਟਰੋਲ ਕਰ ਰਹੇ ਸਨ। ਰਿਪੋਰਟ ’ਚ ਕਿਹਾ ਗਿਆ ਹੈ ਕਿ 367 ਰਜਿਸਟਰਡ ਅਾਈ . ਐੱਮ . ਐੱਫ. ਐੱਲ. ਬ੍ਰਾਂਡਾਂ ’ਚੋਂ 25 ਬ੍ਰਾਂਡਾਂ ਦਾ ਦਿੱਲੀ ’ਚ ਕੁੱਲ ਸ਼ਰਾਬ ਦੀ ਵਿਕਰੀ ’ਚ ਲਗਭਗ 70 ਫੀਸਦੀ ਹਿੱਸਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੋਹਲੇਧਾਰ ਮੀਂਹ ਅਤੇ ਗੜੇਮਾਰੀ ਦਾ ਅਲਰਟ, ਜਾਣੋ IMD ਦਾ ਤਾਜ਼ਾ ਅਪਡੇਟ
NEXT STORY