ਨਵੀਂ ਦਿੱਲੀ— ਚੋਣਾਂ ਦੇ ਮੌਸਮ ਤੋਂ ਦੂਰ ਅੱਜਕਲ ਪ੍ਰਧਾਨ ਮੰਤਰੀ ਦਫਤਰ ਇਸ ਗੱਲ ਦੀਆਂ ਸੰਭਾਵਨਾਵਾਂ ਦੀ ਭਾਲ ਕਰ ਰਿਹਾ ਹੈ ਕਿ ਕੀ ਮੋਦੀ ਸਰਕਾਰ ਦਾ ਸਹੁੰ ਚੁੱਕ ਸਮਾਰੋਹ ਦਿੱਲੀ ਤੋਂ ਬਾਹਰ ਹੋ ਸਕਦਾ ਹੈ। ਜੇਕਰ ਸੂਤਰਾਂ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਕ ਇਸ ਤਰ੍ਹਾਂ ਦੇ ਸਮਾਰੋਹ ਲਈ ਵਾਰਾਣਸੀ ਤੋਂ ਇਲਾਵਾ ਹੈਦਰਾਬਾਦ ਸਭ ਤੋਂ ਢੁੱਕਵਾਂ ਹੈ।
ਅਜਿਹਾ ਮੰਨਿਆ ਜਾ ਰਿਹਾ ਹੈ ਕਿ ਮੋਦੀ ਨੇ ਗੇਂਦ ਪੀ. ਐੱਮ. ਓ. ਦੇ ਪਾਲੇ 'ਚ ਸੁੱਟ ਦਿੱਤੀ ਹੈ ਕਿ ਕੀ ਸਹੁੰ ਚੁਕ ਸਮਾਰੋਹ ਦਿੱਲੀ ਤੋਂ ਬਾਹਰ ਹੋ ਸਕਦਾ ਹੈ। ਕੀ ਦਿੱਲੀ ਤੋਂ ਬਾਹਰ ਇਸ ਤਰ੍ਹਾਂ ਦੇ ਸਮਾਰੋਹ 'ਤੇ ਕੋਈ ਮਨਾਹੀ ਤਾਂ ਨਹੀਂ ਹੈ ਅਤੇ ਜੇਕਰ ਹੈ ਤਾਂ ਇਹ ਰੋਕ ਸੰਵਿਧਾਨਿਕ ਹੈ ਜਾਂ ਨਹੀਂ। ਭਾਵੇਂ 2014 'ਚ ਹੀ ਮੋਦੀ ਆਪਣਾ ਸਹੁੰ ਚੁੱਕ ਸਮਾਰੋਹ ਵਾਰਾਣਸੀ 'ਚ ਕਰਵਾਉਣਾ ਚਾਹੁੰਦੇ ਸਨ ਤਾਂ ਜੋ ਉਹ ਇਹ ਸੰਦੇਸ਼ ਦੇ ਸਕਣ ਕਿ ਕੇਂਦਰ ਦੀ ਸਰਕਾਰ ਅਸਲ 'ਚ ਸੰਘੀ ਹੈ। ਜਿਥੋਂ ਤੱਕ ਹੈਦਰਾਬਾਦ ਦਾ ਸਵਾਲ ਹੈ ਤਾਂ ਇਹ ਸ਼ਾਇਦ ਰਾਸ਼ਟਰਪਤੀ ਦਾ ਦੂਜਾ ਘਰ ਹੈ ਅਤੇ ਇਸ ਤੋਂ ਪਹਿਲਾਂ ਦੇ ਰਾਸ਼ਟਰਪਤੀ ਆਪਣੀਆਂ ਛੁੱਟੀਆਂ ਮਨਾਉਣ ਲਈ ਇਥੇ ਆਉਂਦੇ ਸਨ। ਜੇਕਰ ਚੋਣਾਂ 'ਚ ਮੋਦੀ ਸਪੱਸ਼ਟ ਬਹੁਮਤ ਨਾਲ ਫਿਰ ਸਰਕਾਰ ਬਣਾਉਂਦੇ ਹਨ ਤਾਂ ਉਹ 70 ਸਾਲ ਬਾਅਦ ਅਜਿਹਾ ਇਤਿਹਾਸ ਰਚ ਸਕਦੇ ਹਨ।
1998 'ਚ ਵਾਜਪਾਈ ਰਾਸ਼ਟਰਪਤੀ ਭਵਨ ਦੇ ਫਰੋ ਕੋਰਟ 'ਚ ਸਹੁੰ ਚੁੱਕਣ ਵਾਲੇ ਪਹਿਲੇ ਪੀ. ਐੱਮ. ਬਣੇ ਸਨ। 2014 'ਚ ਵੀ ਜਦੋਂ ਇਥੇ ਹੀ ਮੋਦੀ ਨੇ ਸਹੁੰ ਚੁੱਕ ਸਮਾਰੋਹ ਦਾ ਆਯੋਜਨ ਕੀਤਾ ਤਾਂ ਇਸ ਸਮਾਰੋਹ 'ਚ ਆਏ ਸਾਰੇ ਵਿਦੇਸ਼ ਮੁਖੀਆਂ ਦੇ ਨਾਲ-ਨਾਲ ਸਾਰੇ ਲੋਕ ਉਥੋਂ ਦੀ ਗਰਮੀ ਤੋਂ ਪ੍ਰਭਾਵਿਤ ਹੁੰਦੇ ਨਜ਼ਰ ਆਏ। ਇਸ ਤੋਂ ਇਲਾਵਾ ਇਸ ਕੰਮ ਲਈ ਬੰਗਲੌਰ ਨੂੰ ਵੀ ਚੁਣਿਆ ਜਾ ਸਕਦਾ ਹੈ। ਪਿਛਲੀ ਵਾਰ ਮੋਦੀ ਨੇ ਸਹੁੰ ਚੁੱਕ ਸਮਾਰੋਹ 'ਚ ਸਾਰਕ ਦੇ ਸਾਰੇ ਦੇਸ਼ਾਂ ਨੂੰ ਬੁਲਾ ਕੇ ਇਤਿਹਾਸ ਰਚਿਆ ਸੀ।
Election Diary : ਜਦੋਂ ਪ੍ਰਧਾਨ ਮੰਤਰੀ ਬਣਦੇ-ਬਣਦੇ ਰਹਿ ਗਏ ਜੋਤੀ ਬਸੂ
NEXT STORY