ਨਵੀਂ ਦਿੱਲੀ (ਭਾਸ਼ਾ)- ਸ਼ਹਿਰ ਦੇ ਵਸੰਤ ਵਿਹਾਰ ਇਲਾਕੇ ’ਚ ਸੋਮਵਾਰ ਦੀ ਸਵੇਰ ਦਿੱਲੀ ਪੁਲਸ ਦੇ ਇਕ ਕਾਂਸਟੇਬਲ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਦੀ ਕੋਸ਼ਿਸ਼ ’ਚ ਆਪਣੀ ਸਰਵਿਸ ਪਿਸਤੌਲ ਨਾਲ ਖ਼ੁਦ ਨੂੰ ਸਿਰ ’ਚ ਗੋਲੀ ਮਾਰ ਲਈ। ਅਧਿਕਾਰੀਆਂ ਨੇ ਦੱਸਿਆ ਕਿ ਕਾਂਸਟੇਬਲ ਰਾਕੇਸ਼ (35) ਨੂੰ ਤੁਰੰਤ ਅਖਿਲ ਭਾਰਤੀ ਆਯੂਰਵਿਗਿਆਨ ਸੰਸਥਾ (ਏਮਜ਼) ਦੇ ਟਰਾਮਾ ਸੈਂਟਰ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਕਿਹਾ ਕਿ ਕਾਂਸਟੇਬਲ ਦੇ ਇਸ ਕਦਮ ਦੇ ਪਿੱਛੇ ਦਾ ਕਾਰਨ ਸਾਫ਼ ਨਹੀਂ ਹੈ।
ਇਹ ਵੀ ਪੜ੍ਹੋ : ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਛੱਡੀ ਪਾਰਟੀ
ਪੁਲਸ ਡਿਪਟੀ ਕਮਿਸ਼ਨਰ ਇੰਗਿਤ ਪ੍ਰਤਾਪ ਸਿੰਘ ਨੇ ਕਿਹਾ,‘‘ਸਾਨੂੰ ਵਸੰਤ ਵਿਹਾਰ ਪੁਲਸ ਥਾਣੇ ’ਚ ਇਕ ਪੁਲਸ ਕਾਂਸਟੇਬਲ ਨੂੰ ਗੋਲੀ ਲੱਗਣ ਦੀ ਜਾਣਕਾਰੀ ਦੇਣ ਲਈ ਸਵੇਰੇ 6 ਵਜੇ ਇਕ ਪੀ.ਸੀ.ਆਰ. ਕਾਲ ਆਈ। ਤੁਰੰਤ ਸਥਾਨਕ ਪੁਲਸ ਦੀ ਇਕ ਟੀਮ ਪੁਲਸ ਪਿਕੇਟ ਪੂਰਬੀ ਮਾਰਗ ’ਤੇ ਪਹੁੰਚੀ, ਜਿੱਥੇ ਕਾਂਸਟੇਬਲ ਰਾਕੇਸ਼ ਬੇਹੋਸ਼ੀ ਦੀ ਹਾਲਤ ’ਚ ਮਿਲਿਆ।’’ ਅਧਿਕਾਰੀ ਨੇ ਦੱਸਿਆ ਕਿ ਉਸ ਨੇ ਸਰਕਾਰ ਵਲੋਂ ਜਾਰੀ ਪਿਸਤੌਲ ਨਾਲ ਖ਼ੁਦ ਨੂੰ ਸਿਰ ’ਚ ਸੱਜੇ ਪਾਸੇ ਗੋਲੀ ਮਾਰੀ ਅਤੇ ਗੋਲੀ ਉਸ ਦੇ ਸਿਰ ਦੇ ਖੱਬੇ ਪਾਸਿਓਂ ਨਿਕਲੀ। ਸਿੰਘ ਨੇ ਕਿਹਾ,‘‘ਉਸ ਨੂੰ ਤੁਰੰਤ ਏਮਜ਼ ਟਰਾਮਾ ਸੈਂਟਰ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।’’ ਪੁਲਸ ਨੇ ਕਿਹਾ ਕਿ ਇਸ ਸੰਬੰਧ ’ਚ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਹੈਰਾਨੀਜਨਕ ਮਾਮਲਾ : ਸੱਪ ਨੇ ਡੱਸਿਆ ਤਾਂ ਸ਼ਖਸ ਨੇ ਦੰਦਾਂ ਨਾਲ ਚਬਾ ਕੇ ਲਿਆ ਬਦਲਾ, ਸੱਪ ਦੀ ਮੌਤ
ਕਾਂਗਰਸ ਨੂੰ ਵੱਡਾ ਝਟਕਾ, ਸਾਬਕਾ ਸੰਸਦ ਮੈਂਬਰ ਸੁਸ਼ਮਿਤਾ ਦੇਵ ਨੇ ਛੱਡੀ ਪਾਰਟੀ
NEXT STORY