ਨਵੀਂ ਦਿੱਲੀ- ਉੱਤਰ ਪੂਰਬੀ ਦਿੱਲੀ 'ਚ ਹੋਏ ਦੰਗਿਆਂ ਦੇ ਸਿਲਸਿਲੇ 'ਚ ਸਖ਼ਤ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਕਾਨੂੰਨ ਦੇ ਅਧੀਨ ਗ੍ਰਿਫ਼ਤਾਰ ਸਾਬਕਾ ਕਾਂਗਰਸ ਕੌਂਸਲਰ ਇਸ਼ਰਤ ਜਹਾਂ ਨੇ ਮੰਗਲਵਾਰ ਨੂੰ ਇੱਥੇ ਇਕ ਕੋਰਟ ਦੇ ਸਾਹਮਣੇ ਕੈਦੀਆਂ ਵਲੋਂ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ। ਇਸ਼ਰਤ ਜਹਾਂ ਨੇ ਕਿਹਾ ਕਿ ਮੰਡੋਲੀ ਜੇਲ੍ਹ 'ਚ ਕੈਦੀਆਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਲਗਾਤਾਰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਡੀਸ਼ਨਲ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਜੇਲ੍ਹ ਅਧਿਕਾਰੀਆਂ ਨੂੰ ਇਸ਼ਰਤ ਦੀ ਸੁਰੱਖਿਆ ਯਕੀਨੀ ਕਰਨ ਲਈ ਤੁਰੰਤ ਕਦਮ ਚੁੱਕਣ ਦਾ ਨਿਰਦੇਸ਼ ਦਿੱਤਾ।
ਇਹ ਵੀ ਪੜ੍ਹੋ : ਕਿਸਾਨ ਅੱਜ ਕਰਨਗੇ ਅੰਬਾਨੀ ਦੇ ਘਰ ਦਾ ਘਿਰਾਓ, ਕਿਹਾ- ਜਿੱਥੇ ਰੋਕਿਆ ਉੱਥੇ ਹੀ ਲਾ ਲਵਾਂਗੇ ਡੇਰੇ
ਕੋਰਟ ਨੇ ਜੇਲ ਅਧਿਕਾਰੀਆਂ ਤੋਂ ਬੁੱਧਵਾਰ ਨੂੰ ਪੂਰੀ ਰਿਪੋਰਟ ਦੇਣ ਅਤੇ ਦੱਸਣ ਲਈ ਕਿਹਾ ਕਿ ਇਸ ਮੁੱਦੇ ਦੇ ਹੱਲ ਲਈ ਕੀ ਕਦਮ ਚੁੱਕੇ ਗਏ ਹਨ ਅਤੇ ਕੀ ਇਸ਼ਰਤ ਨੂੰ ਕਿਸੇ ਹੋਰ ਜੇਲ੍ਹ 'ਚ ਭੇਜਣ ਦੀ ਜ਼ਰੂਰਤ ਹੈ। ਜਦੋਂ ਕੋਰਟ ਨੇ ਮੰਡੋਲੀ ਜੇਲ੍ਹ ਦੀ ਸਹਾਇਕ ਸੁਪਰਡੈਂਟ ਤੋਂ ਪੁੱਛਿਆ ਕਿ ਕੀ ਅਜਿਹੀ ਕੋਈ ਘਟਨਾ ਹੋਈ ਹੈ ਤਾਂ ਉਨ੍ਹਾਂ ਨੇ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਜ਼ਰੂਰੀ ਕਦਮ ਚੁੱਕੇ ਗਏ ਹਨ। ਇਸ 'ਤੇ ਕੋਰਟ ਨੇ ਜੇਲ੍ਹ ਅਧਿਕਾਰੀ ਨੂੰ ਕਿਹਾ,''ਇਸ਼ਰਤ ਪੂਰੀ ਤਰ੍ਹਾਂ ਨਾਲ ਡਰੀ ਹੋਈ ਹੈ। ਕ੍ਰਿਪਾ ਤੁਰੰਤ ਉਸ ਨਾਲ ਗੱਲ ਕਰੋ ਅਤੇ ਸਥਿਤੀ ਨੂੰ ਸਮਝੋ। ਉਸ ਦੇ ਡਰ ਨੂੰ ਦੂਰ ਕਰਨ ਲਈ ਚੁੱਕੇ ਗਏ ਕਦਮਾਂ ਬਾਰੇ ਪੂਰੀ ਰਿਪੋਰਟ ਦਾਇਰ ਕਰੋ।'' ਜੱਜ ਨੇ ਜੇਲ੍ਹ ਅਧਿਕਾਰੀਆਂ ਨੂੰ ਵੀਡੀਓ ਕਾਨਫਰੰਸ ਰਾਹੀਂ ਜਹਾਂ ਨੂੰ ਬੁੱਧਵਾਰ ਨੂੰ ਕੋਰਟ 'ਚ ਪੇਸ਼ ਕਰਨ ਦਾ ਵੀ ਨਿਰਦੇਸ਼ ਦਿੱਤਾ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ: ਹੁਣ ਤੱਕ 33 ਕਿਸਾਨਾਂ ਦੀ ਮੌਤ, ਫਿਰ ਵੀ ਪੀ. ਐੱਮ. ਮੋਦੀ ਚੁੱਪ ਕਿਉਂ?
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਬਿ੍ਰਟੇਨ ਦੇ ਨਵੇਂ ਕੋਰੋਨਾ ਵਾਇਰਸ ਨੂੰ ਲੈ ਕੇ ਦਿੱਲੀ ਸਰਕਾਰ ਚੌਕਸ, ਸਿਹਤ ਮੰਤਰੀ ਨੇ ਦਿੱਤਾ ਬਿਆਨ
NEXT STORY