ਨਵੀਂ ਦਿੱਲੀ— ਦਿੱਲੀ ਵਿਚ ਜਿੱਥੇ 'ਬਾਬਾ ਕਾ ਢਾਬਾ' ਮਸ਼ਹੂਰ ਹੋ ਰਿਹਾ ਹੈ, ਉੱਥੇ ਹੀ ਇਕ ਰਸੋਈ ਅਜਿਹੀ ਵੀ ਹੈ ਜਿੱਥੇ ਲੋੜਵੰਦਾਂ ਨੂੰ ਸਿਰਫ਼ 1 ਰੁਪਏ ਵਿਚ ਖਾਣੇ ਦੀ ਪੂਰੀ ਥਾਲੀ ਮਿਲਦੀ ਹੈ। ਦਿੱਲੀ ਦੇ ਰਹਿਣ ਵਾਲੇ ਪਰਵੀਨ ਕੁਮਾਰ ਗੋਇਲ, ਨਾਂਗਲੋਈ ਇਲਾਕੇ ਵਿਚ ਸ਼ਿਵ ਮੰਦਰ ਕੋਲ 'ਸ਼ਿਆਮ ਰਸੋਈ' ਚਲਾਉਂਦੇ ਹਨ। ਇਸ ਰਸੋਈ ਦੀ ਖ਼ਾਸੀਅਤ ਹੈ ਕਿ ਇੱਥੇ ਕੋਈ ਵੀ ਸ਼ਖਸ ਸਿਰਫ 1 ਰੁਪਏ ਵਿਚ ਢਿੱਡ ਭਰ ਕੇ ਖਾਣਾ ਖਾ ਸਕਦਾ ਹੈ। ਸੋਸ਼ਲ ਮੀਡੀਆ 'ਤੇ ਪਰਵੀਨ ਦੇ ਇਸ ਨੇਕ ਕੰਮ ਦੀ ਖੂਬ ਤਾਰੀਫ਼ ਹੋ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਕ ਰੁਪਏ ਵਿਚ ਖਾਣਾ ਇਸ ਲਈ ਦਿੰਦੇ ਹਨ, ਤਾਂ ਲੋਕ ਮੁਫ਼ਤ ਸਮਝ ਕੇ ਬਰਬਾਦ ਨਾ ਕਰਨ।
51 ਸਾਲਾ ਪਰਵੀਨ ਨੇ ਦੱਸਿਆ ਕਿ ਲੋਕ ਤਰ੍ਹਾਂ-ਤਰ੍ਹਾਂ ਦਾ ਦਾਨ ਕਰਦੇ ਹਨ। ਕੋਈ ਆਰਥਿਕ ਰੂਪ ਨਾਲ ਮਦਦ ਕਰਦਾ ਹੈ, ਤਾਂ ਕੋਈ ਅਨਾਜ ਅਤੇ ਰਾਸ਼ਨ ਦੇ ਕੇ। ਉਨ੍ਹਾਂ ਇਹ ਵੀ ਦੱਸਿਆ ਕਿ ਪਹਿਲਾਂ ਉਹ 10 ਰੁਪਏ ਵਿਚ ਇਕ ਥਾਲੀ ਦਿੰਦੇ ਸਨ ਪਰ ਹਾਲ ਹੀ 'ਚ ਜ਼ਿਆਦਾ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਉਨ੍ਹਾਂ ਨੇ ਕੀਮਤ ਘਟਾ ਕੇ 1 ਰੁਪਏ ਕਰ ਦਿੱਤੀ। ਉਨ੍ਹਾਂ ਦੀ ਇਸ ਰਸੋਈ 'ਚ ਹਰ ਦਿਨ ਕਰੀਬ 1,000 ਲੋਕ ਖਾਣਾ ਖਾਂਦੇ ਹਨ।
ਜੇਕਰ ਕੋਈ ਚਾਹੇ ਤਾਂ ਸ਼ਿਆਮ ਰਸੋਈ ਤੋਂ ਕਿਸੇ ਬੀਮਾਰ ਜਾਂ ਲੋੜਵੰਦ ਲਈ ਖਾਣਾ ਪੈਕ ਕਰਵਾ ਕੇ ਵੀ ਲਿਜਾ ਸਕਦਾ ਹੈ ਪਰ ਸ਼ਰਤ ਇਹ ਹੈ ਕਿ ਖਾਣਾ ਤਿੰਨ ਲੋਕਾਂ ਦਾ ਹੀ ਪੈਕ ਕੀਤਾ ਜਾਵੇਗਾ, ਤਾਂ ਕਿ ਉਸ ਦੀ ਦੁਰਵਰਤੋਂ ਨਾ ਹੋਵੇ। ਪਰਵੀਨ ਦਾ ਮਕਸਦ ਸਿਰਫ ਇੰਨਾ ਹੈ ਕਿ ਦੁਨੀਆ 'ਚ ਕੋਈ ਵੀ ਇਨਸਾਨ ਭੁੱਖਾ ਨਾ ਸੌਵੇ।
ਕੋਵਿਡ-19 ਮਹਾਮਾਰੀ ਕਾਰਨ ਟੁੱਟੇਗੀ 175 ਸਾਲਾਂ ਤੋਂ ਚੱਲੀ ਰਹੀ ਰਾਮਲੀਲਾ ਮੰਚਨ ਦੀ ਪਰੰਪਰਾ
NEXT STORY