ਚੰਦੌਲੀ (ਉੱਤਰ ਪ੍ਰਦੇਸ਼)— ਪਾਕਿਸਤਾਨ ਵੱਲੋਂ ਗੋਲੀਬਾਰੀ 'ਚ ਸ਼ਨੀਵਾਰ ਦੀ ਰਾਤ ਸ਼ਹੀਦ ਹੋਏ ਸਰਹੱਦੀ ਸੁਰੱਖਿਆ ਫੋਰਸ (ਬੀ.ਐੱਸ.ਐੱਫ.) ਦੇ ਜਵਾਨ ਦੇ ਪਰਿਵਾਰ ਵਾਲੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੂੰ ਆਪਣੇ ਪਿੰਡ ਬੁਲਾਉਣ ਦੀ ਮੰਗ ਕਰਦੇ ਹੋਏ ਧਰਨੇ 'ਤੇ ਬੈਠ ਗਏ ਹਨ। ਜੰਮੂ-ਕਸ਼ਮੀਰ ਦੇ ਪੁੰਛ 'ਚ ਸਰਹੱਦ 'ਤੇ ਡਿਊਟੀ ਦੌਰਾਨ ਸ਼ਹੀਦ ਹੋਏ ਬੀ.ਐੱਸ.ਐੱਫ. ਜਵਾਨ ਚੰਦਨ ਕੁਮਾਰ ਰਾਏ (25) ਦਾ ਮ੍ਰਿਤਕ ਸਰੀਰ ਸੋਮਵਾਰ ਦੀ ਸਵੇਰ ਉਨ੍ਹਾਂ ਦੇ ਪਿੰਡ ਨਦੇਸਰ-ਮਾਰੂਫਪੁਰ ਲਿਆਂਦਾ ਗਿਆ। ਸ਼ਹੀਦ ਜਵਾਨ ਦੇ ਪਿਤਾ ਸੱਤਿਆ ਪ੍ਰਕਾਸ਼ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਕਿਹਾ ਕਿ ਚੰਦੌਲੀ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦਾ ਜ਼ਿਲਾ ਹੈ। ਜਦੋਂ ਤੱਕ ਉਹ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਸ਼ਹੀਦ ਦੀ ਸ਼ਵ ਯਾਤਰਾ 'ਚ ਸ਼ਾਮਲ ਨਹੀਂ ਹੋਣਗੇ, ਉਦੋਂਤੱਕ ਅੰਤਿਮ ਸੰਸਕਾਰ ਨਹੀਂ ਕੀਤਾ ਜਾਵੇਗਾ।
ਸ਼ਹੀਦ ਦੇ ਪਰਿਵਾਰ ਵਾਲੇ ਇਸ ਮੰਗ ਨੂੰ ਲੈ ਕੇ ਧਰਨੇ 'ਤੇ ਬੈਠ ਗਏ ਹਨ। ਜ਼ਿਲੇ ਦੇ ਸੀਨੀਅਰ ਅਧਿਕਾਰੀ ਅਤੇ ਜਨਪ੍ਰਤੀਨਿਧੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਦੌਰਾਨ ਪ੍ਰਦੇਸ਼ ਸਰਕਾਰ ਦੇ ਮੰਤਰੀ ਅਨਿਲ ਰਾਜਭਰ ਅਤੇ ਜੈ ਪ੍ਰਕਾਸ਼ ਨਿਸ਼ਾਦ, ਜ਼ਿਲਾ ਅਧਿਕਾਰੀ ਹੇਮੰਤ ਕੁਮਾਰ ਅਤੇ ਪੁਲਸ ਕਮਿਸ਼ਨਰ ਸੰਤੋਸ਼ ਸਿੰਘ ਅਤੇ ਜ਼ਿਲੇ ਦੇ ਹੋਰ ਵਿਧਾਇਕਾਂ ਨੇ ਪਿੰਡ ਪੁੱਜ ਕੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਜੰਮੂ-ਕਸ਼ਮੀਰ ਦੇ ਪੁੰਛ 'ਚ ਪਾਕਿਸਤਾਨ ਵੱਲੋਂ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ 'ਚ ਬੀ.ਐੱਸ.ਐੱਫ. ਜਵਾਨ ਚੰਦਨ ਕੁਮਾਰ ਰਾਏ ਸ਼ਹੀਦ ਹੋ ਗਏ ਸਨ। ਮੁੱਖ ਮੰਤਰੀ ਨੇ ਉਨ੍ਹਾਂ ਦੇ ਪਰਿਵਾਰ ਨੂੰ 20 ਲੱਖ ਰੁਪਏ ਦੀ ਮਦਦ ਦੇਣ ਦਾ ਐਲਾਨ ਕੀਤਾ ਹੈ। ਰਾਏ ਦਾ ਅਗਲੇ ਮਹੀਨੇ ਵਿਆਹ ਹੋਣ ਵਾਲਾ ਸੀ।
ਵਿਦਿਆਰਥਣ ਨੇ ਕਿਹਾ ਮੈਨੂੰ ਫਸਾਇਆ ਗਿਆ, ਮਾਮਲੇ ਦੀ ਹੋਵੇ ਸੀ.ਬੀ.ਆਈ. ਜਾਂਚ
NEXT STORY