ਨਾਹਨ- ਉੱਤਰ ਭਾਰਤ ਦੇ ਸ਼ਕਤੀਪੀਠ ਮਹਾਮਾਇਆ ਬਾਲਾ ਸੁੰਦਰੀ ਤ੍ਰਿਲੋਕਪੁਰ ਮੰਦਰ 'ਚ ਦਿੱਲੀ ਦੇ ਇਕ ਸ਼ਰਧਾਲੂ ਨੇ ਸੋਨੇ ਨਾਲ ਜੜ੍ਹਿਆ ਭਵਨ ਭੇਟ ਕੀਤਾ ਹੈ। ਜਾਣਕਾਰੀ ਮੁਤਾਬਕ ਕਰੀਬ 5 ਕਿਲੋ ਚਾਂਦੀ 'ਤੇ ਸੋਨੇ ਦੀ ਪਰਤ ਚੜ੍ਹਾਈ ਗਈ ਹੈ। ਮੰਦਰ 'ਚ ਭੇਟ ਕੀਤੇ ਗਏ ਭਵਨ ਨੂੰ ਲੈ ਕੇ ਦਾਨ ਦੇਣ ਵਾਲੇ ਸ਼ਰਧਾਲੂ ਨੇ ਮੰਦਰ ਟਰੱਸਟ ਨੂੰ ਚਾਂਦੀ ਅਤੇ ਸੋਨੇ ਦੇ ਇਸਤੇਮਾਲ ਦੀ ਜਾਣਕਾਰੀ ਦਿੱਤੀ।
ਸ਼ਰਧਾਲੂ ਦੀ ਭਾਵਨਾ ਦੀ ਕਦਰ ਕਰਦੇ ਹੋਏ ਮੰਦਰ ਟਰੱਸਟ ਨੇ ਮਨਮੋਹਕ ਭਵਨ ਨੂੰ ਮਾਤਾ ਦੀ ਪਿੰਡੀ ਦੇ ਮੂਲ ਅਸਥਾਨ 'ਤੇ ਹੀ ਸਥਾਪਤ ਕੀਤਾ ਹੈ। ਦੱਸਿਆ ਗਿਆ ਹੈ ਕਿ ਮਾਤਾ ਦੇ ਭਵਨ 'ਚ ਕਰੀਬ 19 ਤੋਲੇ ਸੋਨਾ ਅਤੇ 5 ਕਿਲੋ ਚਾਂਦੀ ਦਾ ਇਸਤੇਮਾਲ ਹੋਇਆ ਹੈ। ਮੰਦਰ 'ਚ ਮਾਤਾ ਦੀ ਪਿੰਡੀ ਚਾਂਦੀ ਦੇ ਭਵਨ 'ਚ ਬਿਰਾਜਮਾਨ ਹਨ। ਇਹ ਪਹਿਲੀ ਵਾਰ ਹੈ, ਜਦੋਂ ਮਾਤਾ ਦੇ ਦਰਬਾਰ ਵਿਚ ਸੋਨੇ ਨਾਲ ਜੜ੍ਹਿਆ ਭਵਨ ਭੇਟ ਹੋਇਆ ਹੈ।
ਦੱਸ ਦੇਈਏ ਕਿ ਉੱਤਰ ਭਾਰਤ ਦਾ ਪ੍ਰਸਿੱਧ ਸ਼ਕਤੀਪੀਠ ਮਾਂ ਬਾਲਾ ਸੁੰਦਰੀ ਲੱਖਾ ਸ਼ਰਧਾਲੂਆਂ ਦੀ ਆਸਥਾ ਦਾ ਪ੍ਰਤੀਕ ਹੈ। ਹਿਮਾਚਲ ਦੇ ਨਾਲ-ਨਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਮਾਤਾ ਬਾਲਾ ਸੁੰਦਰੀ ਨੂੰ ਕੁਲ ਦੇਵੀ ਦੇ ਰੂਪ ਵਿਚ ਵੀ ਪੂਜਿਆ ਜਾਂਦਾ ਹੈ। ਮੰਦਰ ਟਰੱਸਟ ਦਾ ਮੰਨਣਾ ਹੈ ਕਿ ਮਾਤਾ ਦੇ ਦਰਬਾਰ ਵਿਚ ਚਾਂਦੀ ਦੇ ਛਤਰ ਭੇਟ ਕੀਤੇ ਜਾਂਦੇ ਰਹੇ ਹਨ ਪਰ ਸੋਨੇ ਨਾਲ ਜੜਿਆ ਭਵਨ ਪਹਿਲੀ ਵਾਰ ਹੀ ਭੇਟ ਕੀਤਾ ਗਿਆ ਹੈ।
ਗੁਲਮਰਗ 'ਚ ਕੁੜੀਆਂ ਨੂੰ ਮੁਫ਼ਤ 'ਚ ਸਿਖਾਇਆ ਜਾ ਰਿਹਾ ਸਨੋਅ-ਸਕੀਇੰਗ ਕੋਰਸ
NEXT STORY