ਨੈਸ਼ਨਲ ਡੈਸਕ : ਅੱਜ ਦੇਸ਼ ਦੇ ਬਿਹਾਰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਤੋਂ ਇਲਾਵਾ 8 ਹਲਕਿਆਂ 'ਤੇ ਹੋਈਆਂ ਜ਼ਿਮਨੀ ਚੋਣਾਂ ਦੀ ਗਿਣਤੀ ਚੱਲ ਰਹੀ ਹੈ। ਇਨ੍ਹਾਂ 'ਚ ਜੰਮੂ-ਕਸ਼ਮੀਰ ਦੇ ਬਡਗਾਮ ਤੇ ਨਗਰੋਟਾ, ਝਾਰਖੰਡ ਦਾ ਘਾਟਸਿਲਾ, ਮਿਜ਼ੋਰਮ ਦਾ ਡੰਪਾ, ਓਡੀਸ਼ਾ ਦਾ ਨੁਆਪਡਾ, ਪੰਜਾਬ ਦਾ ਤਰਨਤਾਰਨ, ਰਾਜਸਥਾਨ ਦੇ ਅੰਟਾ ਤੇ ਤੇਲੰਗਾਨਾ ਦਾ ਜੁਬਲੀ ਹਿੱਲਜ਼ ਹਲਕਾ ਸ਼ਾਮਲ ਹਨ। ਇਨ੍ਹਾਂ 'ਚ ਪਹਿਲਾਂ ਮਿਜ਼ੋਰਮ ਦੇ ਡੰਪਾ ਤੋਂ ਮਿਜ਼ੋ ਨੈਸ਼ਨਲ ਫਰੰਟ ਦੇ ਡਾ. ਆਰ. ਲਲਥਾਂਗਲੀਆਨਾ ਨੇ ਜ਼ੋਰਮ ਪੀਪਲਜ਼ ਮੂਵਮੈਂਟ ਪਾਰਟੀ ਦੇ ਵਨਲਲਸੈਲੋਵਾ ਨੂੰ 562 ਵੋਟਾਂ ਨਾਲ ਹਰਾ ਕੇ 6981 ਵੋਟਾਂ ਹਾਸਲ ਕੀਤੀਆਂ।
ਇਸ ਤੋਂ ਬਾਅਦ ਜੰਮੂ-ਕਸ਼ਮੀਰ ਦੇ ਨਗਰੋਟਾ ਸੀਟ ਤੋਂ ਬੀਜੇਪੀ ਨੇ ਜਿੱਤ ਦੀ ਝੰਡਾ ਲਹਿਰਾ ਦਿੱਤਾ ਹੈ। ਨਗਰੋਟਾ ਸੀਟ ਤੋਂ ਬੀਜੇਪੀ ਉਮਦੀਵਾਰ ਦੇਵਿਆਨੀ ਰਾਣਾ ਨੇ 42350 ਵੋਟਾਂ ਪ੍ਰਾਪਤ ਕਰ ਕੇ ਸ਼ਾਨਦਾਰ ਜਿੱਤ ਹਾਸਲ ਕਰ ਲਈ ਹੈ। ਇਨ੍ਹਾਂ ਨਤੀਜਿਆਂ 'ਚ ਉਨ੍ਹਾਂ ਨੇ ਜੰਮੂ ਅਤੇ ਕਸ਼ਮੀਰ ਨੈਸ਼ਨਲ ਪੈਂਥਰਜ਼ ਪਾਰਟੀ (ਇੰਡੀਆ) ਦੇ ਉਮੀਦਵਾਰ ਹਰਸ਼ ਦੇਵ ਸਿੰਘ ਨੂੰ 24647 ਵੋਟਾਂ ਦੇ ਫਰਕ ਨਾਲ ਹਰਾਇਆ।
645 ਕਰੋੜ ਦੇ ਜਾਅਲੀ GST ਰਿਫੰਡ ਘੁਟਾਲੇ ਦਾ ਪਰਦਾਫਾਸ਼, 229 ਜਾਅਲੀ ਕੰਪਨੀਆਂ ਦਾ ਖੁਲਾਸਾ
NEXT STORY