ਮੁੰਬਈ : ਮੁੰਬਈ ਦੇ ਧਾਰਾਵੀ ਇਲਾਕੇ 'ਚ ਸੋਮਵਾਰ ਰਾਤ ਇਕ ਟਰੱਕ 'ਚ ਰੱਖੇ 2 ਗੈਸ ਸਿਲੰਡਰ ਫਟਣ ਨਾਲ ਭਿਆਨਕ ਅੱਗ ਲੱਗ ਗਈ। ਪੁਲਸ ਅਧਿਕਾਰੀਆਂ ਮੁਤਾਬਕ ਇਹ ਘਟਨਾ ਸਿਆਣ-ਧਾਰਵੀ ਲਿੰਕ ਰੋਡ 'ਤੇ ਨੇਚਰ ਪਾਰਕ ਨੇੜੇ ਰਾਤ 10.50 ਵਜੇ ਵਾਪਰੀ। ਘਟਨਾ 'ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ।
ਧਮਾਕੇ ਕਾਰਨ ਇਲਾਕੇ 'ਚ ਦਹਿਸ਼ਤ ਦਾ ਮਾਹੌਲ, ਸਾਇਨ-ਧਾਰਾਵੀ ਲਿੰਕ ਰੋਡ 'ਤੇ ਭਾਰੀ ਟ੍ਰੈਫਿਕ ਜਾਮ
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਧਮਾਕੇ ਕਾਰਨ ਇਲਾਕੇ 'ਚ ਦਹਿਸ਼ਤ ਫੈਲ ਗਈ ਅਤੇ ਸਾਇਨ-ਧਾਰਾਵੀ ਲਿੰਕ ਸੜਕ 'ਤੇ ਭਾਰੀ ਟ੍ਰੈਫਿਕ ਜਾਮ ਲੱਗ ਗਿਆ। ਅੱਗ ਬੁਝਾਉਣ ਦਾ ਕੰਮ ਚੱਲ ਰਿਹਾ ਹੈ। ਇਸ ਲਈ ਅੱਠ ਫਾਇਰ ਇੰਜਣ, ਅੱਠ ਜੰਬੋ ਟੈਂਕਰ ਅਤੇ ਹੋਰ ਉਪਕਰਣ ਤਾਇਨਾਤ ਕੀਤੇ ਗਏ ਹਨ। ਨਗਰ ਨਿਗਮ ਦੇ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਦੱਸਣਯੋਗ ਹੈ ਕਿ ਅੱਗ ਲੱਗਣ ਤੋਂ ਬਾਅਦ ਹਫੜਾ-ਦਫੜੀ ਮੱਚ ਗਈ। ਲੋਕ ਆਪਣੀ ਜਾਨ-ਮਾਲ ਦੀ ਸੁਰੱਖਿਆ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਧਮਾਕੇ ਤੋਂ ਬਾਅਦ ਲੱਗੀ ਅੱਗ ਦਾ ਦ੍ਰਿਸ਼ ਕਿੰਨਾ ਭਿਆਨਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਗ ਦੀਆਂ ਲਪਟਾਂ ਕਈ ਮੀਟਰ ਉੱਚੀਆਂ ਸਨ ਅਤੇ ਕਾਫੀ ਦੂਰ ਤੱਕ ਦੇਖੀਆਂ ਜਾ ਸਕਦੀਆਂ ਸਨ।

ਅੱਗ ਪੈਟਰੋਲੀਅਮ ਵਰਗੇ ਅਤਿ ਜਲਣਸ਼ੀਲ ਪਦਾਰਥ ਕਾਰਨ ਲੱਗੀ ਹੋਣ ਕਾਰਨ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਫਾਈਟਰਜ਼ ਨੂੰ ਕਾਫੀ ਮਿਹਨਤ ਕਰਨੀ ਪਈ। ਕਾਫੀ ਹੱਦ ਤੱਕ ਅੱਗ 'ਤੇ ਕਾਬੂ ਪਾਉਣ ਦੇ ਬਾਵਜੂਦ ਸਥਾਨਕ ਲੋਕਾਂ 'ਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ। ਫਿਲਹਾਲ ਇਸ ਧਾਰਾਵੀ ਅੱਗ 'ਚ ਜਾਨ-ਮਾਲ ਦੇ ਨੁਕਸਾਨ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਧਾਰਾਵੀ ਦੀ ਸੰਘਣੀ ਕਾਲੋਨੀ 'ਚ ਲੱਗੀ ਅੱਗ ਤੋਂ ਬਾਅਦ ਮੌਕੇ 'ਤੇ ਭੇਜੇ ਗਏ ਫਾਇਰ ਫਾਈਟਰਜ਼ ਨੂੰ ਅੱਗ 'ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਹਾਦਸੇ ਤੋਂ ਬਾਅਦ ਜਾਰੀ ਤਸਵੀਰਾਂ 'ਚ ਅੱਗ ਲੱਗਣ ਕਾਰਨ ਸੜ ਕੇ ਸੁਆਹ ਹੋ ਗਏ ਵਾਹਨ ਅਤੇ ਤਬਾਹੀ ਦਾ ਦ੍ਰਿਸ਼ ਸਾਫ ਦੇਖਿਆ ਜਾ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਹਿਮਦਾਬਾਦ ਨੇੜੇ ਬੁਲੇਟ ਟਰੇਨ ਪ੍ਰਾਜੈਕਟ ਵਾਲੀ ਥਾਂ ’ਤੇ ਹਾਦਸਾ, 25 ਟਰੇਨਾਂ ਰੱਦ
NEXT STORY