ਨਵੀਂ ਦਿੱਲੀ–ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਬਾਅਦ ਹੁਣ ਮੁੰਬਈ 'ਚ ਵੀ ਡੀਜ਼ਲ ਦੀ ਕੀਮਤ ਇਤਿਹਾਸਕ ਉਚਾਈ 'ਤੇ ਪਹੁੰਚ ਗਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਮੁਤਾਬਕ ਮੁੰਬਈ 'ਚ ਡੀਜ਼ਲ 16 ਪੈਸੇ ਮਹਿੰਗਾ ਹੋ ਕੇ 79.56 ਰੁਪਏ ਪ੍ਰਤੀ ਲਿਟਰ ਵਿਕਿਆ ਜੋ ਹੁਣ ਤੱਕ ਦਾ ਉੱਚ ਰੇਟ ਹੈ।
ਦਿੱਲੀ 'ਚ ਜੂਨ ਤੋਂ ਹੀ ਡੀਜ਼ਲ ਦੀ ਮਹਿੰਗਾਈ ਰਿਕਾਰਡ ਪੱਧਰ 'ਤੇ ਹੈ। ਇਥੇ ਡੀਜ਼ਲ ਦੀ ਕੀਮਤ ਅੱਜ 17 ਪੈਸ ਵਧ ਕੇ 81.35 ਰੁਪਏ ਪ੍ਰਤੀ ਲਿਟਰ 'ਤੇ ਪਹੁੰਚ ਗਈ। ਕੋਲਕਾਤਾ ਅਤੇ ਚੇਨਈ 'ਚ ਵੀ ਡੀਜ਼ਲ ਦੀ ਕੀਮਤ ਇਤਿਹਾਸਿਕ ਉੱਚ ਪੱਧਰ ਦੇ ਕਰੀਬ ਪਹੁੰਚ ਗਈ ਹੈ। ਕੋਲਕਾਤਾ 'ਚ ਡੀਜ਼ਲ 16 ਪੈਸੇ ਵਧ ਕੇ 76.49 ਰੁਪਏ ਅਤੇ ਚੇਨਈ 'ਚ 15 ਪੈਸੇ ਮਹਿੰਗਾ ਹੋ ਕੇ 78.37 ਰੁਪਏ ਪ੍ਰਤੀ ਲਿਟਰ ਵਿਕਿਆ। ਦਿੱਲੀ 'ਚ ਪੈਟਰੋਲ ਦੀ ਕੀਮਤ 80.43 ਰੁਪਏ ਪ੍ਰਤੀ ਲਿਟਰ 'ਤੇ ਸਥਿਰ ਰਹੀ।
ਭਾਰਤ-ਮਿਆਂਮਾਰ ਦੇ ਸਰਹੱਦੀ ਇਲਾਕੇ 'ਚ ਲੱਗੇ ਭੂਚਾਲ ਦੇ ਝਟਕੇ
NEXT STORY