ਭੋਪਾਲ (ਵਾਰਤਾ)— ਕਾਂਗਰਸ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿਚ ਦਿਗਵਿਜੇ ਨੇ ਕੋਚਿੰਗ ਸੰਸਥਾਵਾਂ ਨੂੰ ਮਾਲ ਅਤੇ ਜੀ. ਐੱਸ. ਟੀ. (ਵਸਤੂ ਅਤੇ ਸੇਵਾ ਟੈਕਸ) ਦੇ ਦਾਇਰੇ 'ਚੋਂ ਬਾਹਰ ਲਿਆਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਅਜਿਹਾ ਕਰਨਾ ਬੇਰੋਜ਼ਗਾਰ ਨੌਜਵਾਨਾਂ ਦੇ ਹਿੱਤ 'ਚ ਇਕ ਵੱਡਾ ਕਦਮ ਹੋਵੇਗਾ।
ਦਿਗਵਿਜੇ ਨੇ ਕਿਹਾ ਹੈ ਕਿ ਵੱਡੀ ਗਿਣਤੀ 'ਚ ਬੇਰੋਜ਼ਗਾਰ ਨੌਜਵਾਨ ਕੇਂਦਰੀ ਅਤੇ ਰਾਜ ਜਨਤਕ ਸੇਵਾ ਕਮਿਸ਼ਨ ਦੀਆਂ ਪ੍ਰੀਖਿਆਵਾਂ ਲਈ ਕੋਚਿੰਗ ਲੈਂਦੇ ਹਨ। ਪਹਿਲਾਂ ਇਨ੍ਹਾਂ ਕੋਚਿੰਗ ਸੰਸਥਾਵਾਂ 'ਤੇ 5 ਫੀਸਦੀ ਜੀ. ਐੱਸ. ਟੀ. ਸੀ, ਜੋ ਹੁਣ ਵਧਾ ਕੇ 18 ਫੀਸਦੀ ਕਰ ਦਿੱਤਾ ਗਿਆ ਹੈ। ਅਜਿਹੇ ਵਿਚ ਇਹ ਕੋਚਿੰਗ ਸੰਸਥਾਵਾਂ ਹੋਰ ਮਹਿੰਗੀਆਂ ਹੋ ਗਈਆਂ ਹਨ। ਦਿਗਵਿਜੇ ਨੇ ਕਿਹਾ ਕਿ ਵਧਦੀ ਬੇਰੋਜ਼ਗਾਰੀ ਨੂੰ ਦੇਖਦੇ ਇਨ੍ਹਾਂ ਸੰਸਥਾਵਾਂ ਨੂੰ ਜੀ. ਐੱਸ. ਟੀ. ਦੇ ਦਾਇਰੇ 'ਚੋਂ ਬਾਹਰ ਲਿਆਂਦਾ ਜਾਣਾ ਚਾਹੀਦਾ ਹੈ। ਨਾਲ ਹੀ ਕੇਂਦਰ ਸਰਕਾਰ ਨੂੰ ਕੇਂਦਰ ਤਹਿਤ ਹੋਣ ਵਾਲੀਆਂ ਪ੍ਰੀਖਿਆਵਾਂ ਤੋਂ ਦਾਖਲਾ ਫੀਸ ਲੈਣਾ ਵੀ ਬੰਦ ਕਰ ਦੇਣਾ ਚਾਹੀਦਾ ਹੈ।
ਬੱਚੀ ਨਾਲ ਦਰਿੰਦਗੀ : ਪਿਤਾ ਬੋਲੇ- 'ਬੇਟੀ ਸਿਰਫ ਪਾਪਾ ਬੋਲ ਰਹੀ ਹੈ ਹੋਰ ਕੁਝ ਵੀ ਨਹੀਂ'
NEXT STORY