ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ 'ਚ ਵਿਰੋਧੀ ਧਿਰ ਵਲੋਂ ਪੇਸ਼ ਬੇਭਰੋਸਗੀ ਪ੍ਰਸਤਾਵ 'ਤੇ ਚਰਚਾ 8 ਤੋਂ 10 ਅਗਸਤ ਤੱਕ ਹੋਵੇਗੀ ਅਤੇ ਚਰਚਾ ਦੇ ਆਖ਼ਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਵਾਬ ਦੇਣ ਦੀ ਸੰਭਾਵਨਾ ਹੈ। ਇਸ ਦਾ ਵਿਰੋਧੀ ਦਲਾਂ ਦੇ ਗਠਜੋੜ 'ਇੰਡੀਆ' ਅਤੇ ਭਾਰਤ ਰਾਸ਼ਟਰ ਕਮੇਟੀ (ਬੀ.ਆਰ.ਐੱਸ.) ਨੇ ਬਾਈਕਾਟ ਕੀਤਾ। ਇਨ੍ਹਾਂ ਵਿਰੋਧੀ ਦਲਾਂ ਦੀ ਮੰਗ ਹੈ ਕਿ ਪ੍ਰਸਤਾਵ 'ਤੇ ਤੁਰੰਤ ਚਰਚਾ ਹੋਵੇ।
ਵਿਰੋਧੀ ਦਲਾਂ ਦੇ ਮੈਂਬਰ ਇਸ ਦੌਰਾਨ ਸਰਕਾਰ ਵਲੋਂ ਵਿਧਾਈ ਏਜੰਡੇ ਨੂੰ ਅੱਗੇ ਵਧਾਉਣ ਦਾ ਵਿਰੋਧ ਕਰ ਰਹੇ ਹਨ। ਉੱਥੇ ਹੀ ਸਰਕਾਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਅਜਿਹਾ ਕੋਈ ਨਿਯਮ ਜਾਂ ਪਰੰਪਰਾ ਨਹੀਂ ਹੈ ਜੋ ਬੇਭਰੋਸਗੀ ਪ੍ਰਸਤਾਵ ਨੂੰ ਸਦਨ 'ਚ ਤੁਰੰਤ ਚਰਚਾ ਲਈ ਜ਼ਰੂਰੀ ਬਣਾਉਂਦਾ ਹੋਵੇ। ਸਰਕਾਰ ਦਾ ਕਹਿਣਾ ਹੈ ਕਿ ਨਿਯਮ ਅਨੁਸਾਰ ਪ੍ਰਸਤਾਵ ਲਿਆਏ ਜਾਣ ਦੇ 10 ਕੰਮਕਾਜੀ ਦਿਨਾਂ 'ਚ ਉਸ ਨੂੰ ਚਰਚਾ ਲਈ ਲਿਆ ਜਾਣਾ ਚਾਹੀਦਾ। ਲੋਕ ਸਭਾ ਸਪੀਕਰ ਓਮ ਬਿਰਲਾ ਨੇ 26 ਜੁਲਾਈ ਨੂੰ ਬੇਭਰੋਸਗੀ ਪ੍ਰਸਤਾਵ ਸਵੀਕਾਰ ਕੀਤਾ ਸੀ। ਉਨ੍ਹਾਂ ਨੇ ਉਸ ਦਿਨ ਕਿਹਾ ਸੀ ਕਿ ਸਾਰੇ ਦਲਾਂ ਦੇ ਨੇਤਾਵਾਂ ਨਾਲ ਗੱਲ ਕਰ ਕੇ ਨਿਯਮਾਂ 'ਤੇ ਵਿਚਾਰ ਕਰ ਕੇ ਪ੍ਰਸਤਾਵ 'ਤੇ ਚਰਚਾ ਦੀ ਤਾਰੀਖ਼ ਤੈਅ ਕਰਨਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਗਸਤ ਮਹੀਨੇ 'ਚ ਕਿੰਨਾ ਪਵੇਗਾ ਮੀਂਹ, ਜਾਣੋ ਭਾਰਤੀ ਮੌਸਮ ਵਿਭਾਗ ਦੀ ਰਿਪੋਰਟ
NEXT STORY