ਨਵੀਂ ਦਿੱਲੀ- ਰਾਜਧਾਨੀ ਦਿੱਲੀ ਤੋਂ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੀਤੀ ਰਾਤ ਆਦਰਸ਼ ਨਗਰ ਇਲਾਕੇ ’ਚ ਬਦਮਾਸ਼ਾਂ ਨੇ ਛੋਟੀ ਜਿਹੀ ਗੱਲ ਨੂੰ ਲੈ ਕੇ ਭੀੜ ਦੇ ਸਾਹਮਣੇ ਇਕ ਨੌਜਵਾਨ ’ਤੇ ਇਕ ਦਰਜਨ ਤੋਂ ਵੱਧ ਵਾਰ ਚਾਕੂ ਨਾਲ ਹਮਲਾ ਕੀਤਾ। ਹਮਲੇ ਕਾਰਨ ਨੌਜਵਾਨ ਦੇ ਪੇਟ ਦੀਆਂ ਅੰਤੜੀਆਂ ਵੀ ਬਾਹਰ ਆ ਗਈਆਂ।
ਹਮਲੇ ਮਗਰੋਂ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮਿਲਣ ਮਗਰੋਂ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ।
ਸੀ.ਸੀ.ਟੀ.ਵੀ. ਫੁਟੇਜ ’ਚ ਮੁਲਜ਼ਮ ਭੱਜਦੇ ਦਿਖਾਈ ਦੇ ਰਹੇ ਹਨ। ਜ਼ਖਮੀ ਨੌਜਵਾਨ ਦੀ ਪਛਾਣ ਦੀਪਕ (22) ਵਜੋਂ ਹੋਈ ਹੈ। ਉਹ ਰੇਲਵੇ ਸਟੇਸ਼ਨ ਆਜ਼ਾਦਪੁਰ ਨੇੜੇ ਆਪਣੇ ਮਾਪਿਆਂ ਅਤੇ ਵੱਡੇ ਭਰਾ ਭੀਮ ਸਿੰਘ ਨਾਲ ਰਹਿੰਦਾ ਹੈ।
ਇਹ ਵੀ ਪੜ੍ਹੋ- ਉਮਰਕੈਦ ਤੇ 10 ਲੱਖ ਜੁਰਮਾਨਾ ! ਹੋਰ ਸਖ਼ਤ ਹੋਣਗੇ ਧਰਮ ਪਰਿਵਰਤਨ ਸਬੰਧੀ ਕਾਨੂੰਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰੀ ਬਾਰਿਸ਼ ਕਾਰਨ ਧੜੰਮ ਡਿੱਗਾ 100 ਸਾਲ ਪੁਰਾਣਾ ਦਰੱਖ਼ਤ ! 1 ਵਿਅਕਤੀ ਦੀ ਗਈ ਜਾਨ, 1 ਹੋਰ ਜ਼ਖ਼ਮੀ
NEXT STORY