ਨੈਸ਼ਨਲ ਡੈਸਕ- ਉਤਰ ਪ੍ਰਦੇਸ਼ ਦੇ ਸੋਨਭਦਰ ਜ਼ਿਲੇ 'ਚ ਦੁੱਧੀ ਥਾਣਾ ਖੇਤਰ ਦੇ ਸਰਦਾਹਾ ਪਿੰਡ ਵਿਚ ਸ਼ਨੀਵਾਰ ਰਾਤ ਨੂੰ ਵਿਆਹ ਦੀਆਂ ਖੁਸ਼ੀਆਂ ਉਸ ਸਮੇਂ ਸੋਗ 'ਚ ਬਦਲ ਗਈਆਂ ਜਦੋਂ ਡੀਜੇ 'ਤੇ ਡਾਂਸ ਕਰਦੇ ਸਮੇਂ ਬਰਾਤੀ ਆਪਸ 'ਚ ਭਿੜ ਗਏ। ਇਸ ਘਟਨਾ 'ਚ 17 ਸਾਲਾ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ।
ਡੀਜੇ ਦੇ ਗਾਣੇ 'ਤੇ ਭੜਕੇ ਬਰਾਤੀ ਆਪਸ 'ਚ ਭਿੜੇ
ਪੁਲਸ ਅਧਿਕਾਰੀ ਪ੍ਰਦੀਪ ਸਿੰਘ ਚੰਦੇਲ ਨੇ ਐਤਵਾਰ ਨੂੰ ਦੱਸਿਆ ਕਿ ਦੁੱਧੀ ਥਾਣਾ ਖੇਤਰ ਦੇ ਸਰਡੀਹਾ ਨਿਵਾਸੀ ਰਾਮਸਨੇਹ ਵਿਸ਼ਵਕਰਮਾ ਦੀ ਧੀ ਦਾ ਵਿਆਹ ਸੀ। ਕੱਲ੍ਹ ਸ਼ਨੀਵਾਰ ਦੀ ਰਾਤ ਨੂੰ ਬਰਾਤ ਬਾਭਾਨੀ ਥਾਣਾ ਖੇਤ ਦੇ ਪੋਖਰਾ ਚੈਨਪੁਰ ਤੋਂ ਆਈ ਸੀ। ਬਰਾਤ 'ਚ ਸ਼ਾਮਲ ਬਰਾਤੀ ਡੀਜੇ ਦੀ ਧੁੰਨ 'ਤੇ ਝੂਮ ਰਹੇ ਸਨ। ਇਸੇ ਦੌਰਾਨ ਗਾਣੇ ਨੂੰ ਲੈ ਕੇ ਆਪਸੀ ਵਿਵਾਦ ਇੰਨਾ ਵੱਧ ਗਿਆ ਕਿ ਬਰਾਤੀਆਂ ਦੇ 2 ਪੱਖ ਆਪਸ 'ਚ ਭਿੜ ਗਏ। ਦੇਖਦੇ ਹੀ ਦੇਖਦੇ ਮਾਮਲਾ ਕੁੱਟਮਾਰ 'ਚ ਤਬਦੀਲ ਹੋ ਗਿਆ। ਬਰਾਤ ਦੇਖਣ ਪੁੱਜੇ ਉਸੇ ਪਿੰਡ ਦੇ ਹੀ ਮੋਹਿਤ (17), ਮੋਤੀਲਾਲ (22) ਅਤੇ ਅਸ਼ਫਰੀਲਾਲ (22) ਦੀ ਬਰਾਤੀਆਂ ਨਾਲ ਝੜਪ ਹੋ ਗਈ।
ਜਾਣਕਾਰੀ ਮੁਤਾਬਕ, ਗੁੱਸੇ 'ਚ ਆਏ ਬਰਾਤੀਆਂ ਨੇ ਡਾਂਗਾ-ਸੋਟਿਆਂ ਨਾਲ 3 ਨੌਜਵਾਨਾਂ ਦੀ ਕੁੱਟਮਾਰ ਕੀਤੀ। ਇਸ ਦੌਰਾਨ ਮੋਹਿਤ ਦੇ ਸਿਰ 'ਚ ਗੰਭੀਰ ਸੱਟ ਲੱਗ ਗਈ। ਲੜਾਈ ਤੋਂ ਬਚਣ ਲਈ ਮੋਹਿਤ ਅਤੇ ਨੀਰਜ ਦੌੜ ਗਏ ਅਤੇ ਨੇੜੇ ਦੇ ਖੂਹ ਵਿਚ ਡਿੱਗ ਗਏ। ਨੀਰਜ ਕਿਸੇ ਤਰ੍ਹਾਂ ਖੂਹ 'ਚੋਂ ਬਾਹਰ ਆ ਗਿਆ ਪਰ ਮੋਹਿਤ ਗੰਭੀਰ ਸੱਟਾਂ ਕਾਰਨ ਖੂਹ ਵਿਚ ਹੀ ਬੇਹੋਸ਼ ਹੋ ਗਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ।
ਘਟਨਾ ਦੀ ਜਾਣਾਕਰੀ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਉਥੇ ਹੀ ਜ਼ਖਮੀਆਂ ਨੂੰ ਦੁੱਧੀ ਸੀ.ਐੱਚ.ਸੀ. 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।
ਦੋ ਮੋਟਰਸਾਈਕਲਾਂ ਦੀ ਜ਼ਬਰਦਸਤ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ, 6 ਮਈ ਨੂੰ ਹੋਣ ਵਾਲਾ ਸੀ ਵਿਆਹ
NEXT STORY