ਨਵੀਂ ਦਿੱਲੀ— ਹਥਿਆਰਬੰਦ ਫੋਰਸਾਂ 'ਚ ਡਾਕਟਰਾਂ ਦੀ ਕਮੀ ਪੂਰੀ ਕਰਨ ਲਈ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦੇ ਹੋਏ ਡਾਕਟਰ ਅਧਿਕਾਰੀਆਂ ਦੀ ਸੇਵਾ ਮੁਕਤੀ (ਰਿਟਾਇਰਮੈਂਟ) ਦੀ ਉਮਰ 60 ਤੋਂ ਵਧਾ ਕੇ 65 ਸਾਲ ਕਰਨ ਦਾ ਫੈਸਲਾ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਬੁੱਧਵਾਰ ਨੂੰ ਇੱਥੇ ਹੋਈ ਕੇਂਦਰੀ ਮੰਤਰੀ ਮੰਡਲ ਦੀ ਬੈਠਕ 'ਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ।
ਇਸ ਫੈਸਲੇ ਤੋਂ ਬਾਅਦ ਹਥਿਆਰਬੰਦ ਫੋਰਸਾਂ ਅਤੇ ਆਸਾਮ ਰਾਈਫਲਜ਼ ਦੇ ਜਨਰਲ ਡਿਊਟੀ ਡਾਕਟਰੀ ਅਧਿਕਾਰੀ ਅਤੇ ਮਾਹਰ ਡਾਕਟਰੀ ਅਧਿਕਾਰੀ ਹੁਣ 60 ਦੀ ਬਜਾਏ 65 ਸਾਲ ਦੀ ਉਮਰ 'ਚ ਰਿਟਾਇਰਡ ਹੋਣਗੇ। ਇਸ ਨਾਲ ਹਥਿਆਰਬੰਦ ਸੈਨਾਵਾਂ 'ਚ ਡਾਕਟਰਾਂ ਦੀ ਕਮੀ 'ਤੇ ਕੁਝ ਹੱਦ ਤੱਕ ਰੋਕ ਲੱਗੇਗੀ ਅਤੇ ਮਰੀਜ਼ ਡਾਕਟਰੀ ਅਨੁਪਾਤ 'ਚ ਸੁਧਾਰ ਨਾਲ ਉਨ੍ਹਾਂ ਦੀ ਦੇਖਭਾਲ ਵੀ ਵਧੇਗੀ।
ਮੈਡੀਕਲ ਕਾਲਜਾਂ 'ਚ ਸਿੱਖਿਅਕ ਗਤੀਵਿਧੀਆਂ 'ਚ ਵੀ ਵਾਧਾ ਹੋਵੇਗਾ ਅਤੇ ਸਰਕਾਰ ਦੇ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਦਾ ਵੀ ਪ੍ਰਭਾਵਸ਼ਾਲੀ ਢੰਗ ਨਾਲ ਅਮਲ 'ਚ ਲਿਆਂਦਾ ਜਾ ਸਕੇ। ਹਥਿਆਰਬੰਦ ਸੈਨਾਵਾਂ 'ਚ ਡਾਕਟਰਾਂ ਦੀ ਕਮੀ ਦਾ ਮੁੱਦਾ ਲੰਬੇ ਸਮੇਂ ਤੋਂ ਚੁੱਕਿਆ ਜਾ ਰਿਹਾ ਸੀ, ਜਿਸ ਤੋਂ ਬਾਅਦ ਸਾਬਕਾ ਪ੍ਰਭਾਵ ਤੋਂ ਇਹ ਫੈਸਲਾ ਲਿਆ ਗਿਆ ਹੈ।
9 ਸਾਲ ਦੀ ਲਕਸ਼ਮੀ ਦੀਆਂ 13 ਵਾਰ ਟੁੱਟ ਚੁੱਕੀਆਂ ਹਨ ਹੱਡੀਆਂ!
NEXT STORY