ਨਵੀਂ ਦਿੱਲੀ— ਕਾਂਗਰਸ ਛੱਡਣ ਦਾ ਐਲਾਨ ਕਰ ਚੁਕੇ ਨੇਤਾ ਸ਼ੰਕਰ ਸਿੰਘ ਵਾਘੇਲਾ ਦੇ ਜਾਣ ਨਾਲ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀਆਂ ਸੰਭਾਵਨਾਵਾਂ 'ਤੇ ਪ੍ਰਤੀਕੂਲ ਪ੍ਰਭਾਵ ਪੈਣ ਤੋਂ ਸਾਫ਼ ਇਨਕਾਰ ਕਰਦੇ ਹੋਏ ਪਾਰਟੀ ਨੇ ਐਤਵਾਰ ਨੂੰ ਕਿਹਾ ਕਿ ਕਿਸੇ ਇਕ ਨੇਤਾ ਦੇ ਆਉਣ-ਜਾਣ ਨਾਲ ਵੋਟਰਾਂ ਦਾ ਮਨ ਨਹੀਂ ਬਦਲਦਾ। ਹਾਲਾਂਕਿ ਪਾਰਟੀ ਨੇ ਕਿਸੇ ਚਿਹਰੇ ਨਾਲ ਚੋਣਾਂ 'ਚ ਉਤਰਨ ਦੇ ਮੁੱਦੇ 'ਤੇ ਆਪਣੇ ਪੱਤੇ ਨਹੀਂ ਖੋਲ੍ਹੇ। ਵਾਘੇਲਾ ਦੇ ਪਾਰਟੀ ਛੱਡਣ ਦੇ ਐਲਾਨ ਨਾਲ ਗੁਜਰਾਤ ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 'ਤੇ ਪੈਣ ਵਾਲੇ ਪ੍ਰਭਾਵ ਬਾਰੇ ਪੁੱਛਣ 'ਤੇ ਪਾਰਟੀ ਬੁਲਾਰੇ ਸ਼ਕਤੀ ਸਿੰਘ ਗੋਹਿਲ ਨੇ ਕਿਹਾ, ਕਿਸੇ ਇਕ ਨੇਤਾ ਦੇ ਆਉਣ-ਜਾਣ ਨਾਲ ਪੂਰੇ ਰਾਜ ਦੇ ਵੋਟਰਾਂ ਦਾ ਮਨ ਬਦਲ ਜਾਵੇ, ਅਜਿਹਾ ਨਹੀਂ ਹੈ। ਅਸੀਂ ਚਾਹੁੰਦੇ ਸੀ ਕਿ ਸ਼ੰਕਰ ਸਿੰਘ ਵਾਲੇਘਾ ਸਾਡੇ ਨਾਲ ਰਹਿਣ।
ਪਾਰਟੀ ਹਾਈ ਕਮਾਨ ਨੇ ਵੀ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਉਨ੍ਹਾਂ ਦੀਆਂ ਕੁਝ ਗੱਲਾਂ ਅਜਿਹੀਆਂ ਸਨ ਕਿ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਮੰਨਣਾ ਸੰਭਵ ਨਹੀਂ ਸੀ। ਫਿਰ ਵੀ ਸਾਡਾ ਮੰਨਣਾ ਹੈ ਕਿ ਅਸੀਂ ਇਕੱਠੇ ਮਿਲ ਕੇ ਚੋਣਾਂ ਲੜਾਂਗੇ ਅਤੇ ਗੁਜਰਾਤ 'ਚ ਸਾਡੀ ਸਰਕਾਰ ਬਣੇਗੀ। ਉਨ੍ਹਾਂ ਨੇ ਕਿਹਾ ਕਿ ਗੁਜਰਾਤ 'ਚ ਕਾਂਗਰਸ ਪਾਰਟੀ ਦੇ ਪੱਖ 'ਚ ਬਹੁਤ ਚੰਗਾ ਮਾਹੌਲ ਹੈ। ਰਾਜ 'ਚ ਭਾਜਪਾ ਘਬਰਾਈ ਹੋਈ ਹੈ, ਕਿਉਂਕਿ ਉਨ੍ਹਾਂ ਦਾ ਖੁਦ ਦਾ ਸਰਵੇ ਕਹਿ ਰਿਹਾ ਹੈ ਕਿ ਉਨ੍ਹਾਂ ਲਈ ਆਉਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ 'ਚ ਜਿੱਤਣਾ ਮੁਸ਼ਕਲ ਹੈ।
ਗੋਹਿਲ ਨੇ ਸਵੀਕਾਰ ਕੀਤਾ ਕਿ ਵਾਘੇਲਾ ਦੀਆਂ ਕੁਝ ਮੰਗਾਂ ਸਨ, ਜਿਨ੍ਹਾਂ 'ਚੋਂ ਮੌਜੂਦਾ ਪ੍ਰਦੇਸ਼ ਪ੍ਰਧਾਨ ਭਰਤ ਸਿੰਘ ਸੋਲੰਕੀ ਨੂੰ ਬਦਲ ਕੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਦਿੱਤੀ ਜਾਵੇ। ਉਨ੍ਹਾਂ ਦੀ ਇਕ ਮੰਗ ਇਹ ਵੀ ਸੀ ਕਿ ਹੁਣ ਤੋਂ ਹੀ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੇ ਉਮੀਦਵਾਰਾਂ ਦਾ ਨਾਂ ਐਲਾਨ ਕਰ ਦਿੱਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇਕ ਲੋਕਤਾਂਤਰਿਕ ਸੰਗਠਨ ਹੈ। ਇਸ 'ਚ ਕਿਸੇ ਇਕ ਵਿਅਕਤੀ ਦੀ ਨਹੀਂ ਸਗੋਂ ਸਾਰੇ ਨੇਤਾਵਾਂ ਅਤੇ ਵਰਕਰਾਂ ਦੀ ਗੱਲ ਸੁਣੀ ਜਾਂਦੀ ਹੈ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਤੁਰਦੇ ਹਾਂ।
ਯੂ.ਪੀ: ਸ਼ਹੀਦ ਜੈਦ੍ਰਥ ਸਿੰਘ ਨੂੰ ਨਮ ਅੱਖਾਂ ਨਾਲ ਦਿੱਤੀ ਗਈ ਅੰਤਿਮ ਵਿਦਾਈ
NEXT STORY