ਮੁੰਬਈ- ਸਰਕਾਰ ਦੇ ਖੰਡ 'ਤੇ ਇੰਪੋਰਟ ਡਿਊਟੀ ਨੂੰ 40 ਫ਼ੀਸਦੀ ਤੋਂ ਵਧਾ ਕੇ 50 ਫ਼ੀਸਦੀ ਕਰਨ ਦੇ ਫੈਸਲੇ ਨਾਲ ਨੇੜ ਭਵਿੱਖ 'ਚ ਘਰੇਲੂ ਬਾਜ਼ਾਰ 'ਚ ਖੰਡ ਉਦਯੋਗ ਨੂੰ ਸਮਰਥਨ ਮਿਲਣ ਦੀ ਉਮੀਦ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਇਕ੍ਰਾ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਕੇਂਦਰ ਸਰਕਾਰ ਨੇ ਕੌਮਾਂਤਰੀ ਖੰਡ ਕੀਮਤਾਂ 'ਚ ਹਾਲ ਦੀ ਗਿਰਾਵਟ ਅਤੇ ਅਗਲੇ ਖੰਡ ਸਾਲ 2018 'ਚ ਘਰੇਲੂ ਖੰਡ ਉਤਪਾਦਨ ਦੇ ਬਿਹਤਰ ਸਿਨੇਰਿਓ ਨੂੰ ਵੇਖਦਿਆਂ ਖੰਡ 'ਤੇ ਇੰਪੋਰਟ ਡਿਊਟੀ ਨੂੰ 40 ਤੋਂ ਵਧਾ ਕੇ 50 ਫ਼ੀਸਦੀ ਕਰ ਦਿੱਤਾ ਹੈ। ਇਸ ਪਹਿਲ ਨਾਲ ਨੇੜ ਭਵਿੱਖ 'ਚ ਘਰੇਲੂ ਖੰਡ ਉਦਯੋਗ ਨੂੰ ਸਮਰਥਨ ਮਿਲਣ ਦੀ ਸੰਭਾਵਨਾ ਹੈ। ਇਕ੍ਰਾ ਦੇ ਰੇਟਿੰਗ ਵਿਭਾਗ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਅਤੇ ਸਮੂਹ ਦੇ ਮੁੱਖ ਸਬਿਯਸਾਚੀ ਮਜ਼ੂਮਦਾਰ ਨੇ ਕਿਹਾ ਕਿ ਹਾਲ 'ਚ ਇੰਪੋਰਟ ਡਿਊਟੀ ਨੂੰ ਵਧਾ ਕੇ 50 ਫ਼ੀਸਦੀ ਕਰਨਾ ਖੰਡ ਉਦਯੋਗ ਲਈ ਹਾਂ-ਪੱਖੀ ਹੈ ਜੋ ਨੇੜ ਭਵਿੱਖ 'ਚ ਘਰੇਲੂ ਕੀਮਤਾਂ ਨੂੰ ਸਮਰਥਨ ਪ੍ਰਦਾਨ ਕਰ ਸਕਦਾ ਹੈ। ਇਸ ਦੇ ਕਾਰਨ ਖੰਡ ਮਿੱਲਾਂ ਨੂੰ ਕਿਸਾਨਾਂ ਦੀਆਂ ਗੰਨਾ ਕੀਮਤਾਂ ਦੇ ਬਕਾਏ ਨੂੰ ਖਤਮ ਕਰਨ 'ਚ ਮਦਦ ਮਿਲੇਗੀ ।
ਐਨਕਾਊਂਟਰ ਤੋਂ 20 ਦਿਨ ਬਾਅਦ ਹੋਇਆ ਆਨੰਦਪਾਲ ਦਾ ਅੰਤਿਮ ਸੰਸਕਾਰ, ਇਲਾਕੇ 'ਚ ਤਣਾਅ ਜਾਰੀ
NEXT STORY