ਨਵੀਂ ਦਿੱਲੀ— ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਅੱਜ 88ਵਾਂ ਜਨਮ ਦਿਨ ਹੈ। 13ਵੇਂ ਪ੍ਰਧਾਨ ਮੰਤਰੀ ਰਹੇ ਡਾ. ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਪਾਕਿਸਤਾਨ ’ਚ ਹੋਇਆ। ਡਾ. ਮਨਮੋਹਨ ਸਿੰਘ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਰਹੇ। ਮਨਮੋਹਨ ਸਿੰਘ ਸਭ ਤੋਂ ਜ਼ਿਆਦਾ ਲੰਬੇ ਸਮੇਂ ਤੱਕ ਪ੍ਰਧਾਨ ਮੰਤਰੀ ਦੇ ਅਹੁਦੇ ’ਤੇ ਬਿਰਾਜਮਾਨ ਰਹੇ। ਉਨ੍ਹਾਂ ਦੀ ਇਕ ਖ਼ਾਸੀਅਤ ਸੀ ਕਿ ਉਹ ਘੱਟ ਸ਼ਬਦਾਂ ’ਚ ਆਪਣੀ ਗੱਲ ਰੱਖਦੇ ਸਨ। ਇਸ ਤੋਂ ਇਲਾਵਾ ਮਨਮੋਹਨ ਸਿੰਘ ਸ਼ਾਂਤ ਸੁਭਾਅ ਅਤੇ ਸਾਦਗੀ ਦੀ ਮਿਸਾਲ ਹਨ।
ਆਓ ਜਾਣਦੇ ਹਾਂ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਖ਼ਾਸ ਗੱਲਾਂ ਬਾਰੇ—
—ਮਨਮੋਹਨ ਸਿੰਘ ਨੂੰ ਭਾਰਤੀ ਅਰਥਵਿਵਸਥਾ ਨੂੰ ਰਫ਼ਤਾਰ ਦੇਣ ਲਈ ਜਾਣਿਆ ਜਾਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ 1991 ਵਿਚ ਪੀ. ਵੀ. ਨਰਸਿਮਹਾ ਰਾਵ ਦੀ ਸਰਕਾਰ ’ਚ ਵਿੱਤੀ ਮੰਤਰੀ ਸਨ। ਉਨ੍ਹਾਂ ਨੇ ਵਿੱਤ ਮੰਤਰੀ ਰਹਿੰਦੇ ਹੋਏ ਦੇਸ਼ ਵਿਚ ਆਰਥਿਕ ਸੁਧਾਰਾਂ ਲਈ ਕਈ ਨਵੀਆਂ ਪਰਿਭਾਸ਼ਾਵਾਂ ਰਚੀਆਂ ਸਨ। ਉਸ ਦੌਰਾਨ ਉਨ੍ਹਾਂ ਵਲੋਂ ਕੇਂਦਰੀ ਬਜਟ ’ਚ ਇਕ ਤੋਂ ਬਾਅਦ ਇਕ ਆਧੁਨਿਕ ਭਾਰਤ ਅਤੇ ਦੇਸ਼ ਵਿਚ ਆਰਥਿਕ ਸੁਧਾਰਾਂ ਨੂੰ ਅੱਗੇ ਵਧਾਉਣ ਦੇ ਰੋਡਮੈਪ ਦੀ ਨੀਂਹ ਰੱਖੀ ਸੀ।
—ਦੇਸ਼ ਦੇ ਮਹਾਨ ਅਰਥਸ਼ਾਸਤਰੀਆਂ ਵਿਚੋਂ ਇਕ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਜਨਮ ਅਣਵੰਡੇ ਭਾਰਤ ਦੇ ਪੰਜਾਬ ਸੂਬੇ ਦੇ ਇਕ ਪਿੰਡ ’ਚ ਹੋਇਆ ਸੀ, ਜੋ ਕਿ ਹੁਣ ਪਾਕਿਸਤਾਨ ਦਾ ਹਿੱਸਾ ਹੈ। ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਕੈਂਬਿ੍ਰਜ ਯੂਨੀਵਰਸਿਟੀ ’ਚ ਅਧਿਐਨ ਦੇ ਨਾਲ ਹੀ ਆਕਸਫੋਰਡ ਤੋਂ ਅਰਥਸ਼ਾਸਤਰ ਵਿਚ ਡਾਕਟਰੇਟ ਦੀ ਉਪਾਧੀ ਪ੍ਰਾਪਤ ਕੀਤੀ ਸੀ। ਉਸ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਅਤੇ ਦਿੱਲੀ ਸਕੂਲ ਆਫ ਇਕੋਨਾਮਿਕਸ ਵਿਚ ਪੜ੍ਹਾਇਆ ਵੀ।
—ਮਨਮੋਹਨ ਸਿੰਘ ਨੇ ਵਿੱਤ ਮੰਤਰਾਲਾ ਦੇ ਸਕੱਤਰ, ਯੋਜਨਾ ਕਸ਼ਿਮਨ ਦੇ ਉੱਪ ਪ੍ਰਧਾਨ, ਭਾਰਤੀ ਰਿਜ਼ਰਵ ਬੈਂਕ ਦੇ ਪ੍ਰਧਾਨ, ਪ੍ਰਧਾਨ ਮੰਤਰੀ ਦੇ ਸਲਾਹਕਾਰ, ਯੂਨੀਵਰਸਿਟੀ ਗਰਾਂਟ ਕਮਿਸ਼ਨ ਦੇ ਪ੍ਰਧਾਨ ਦੇ ਰੂਪ ਵਿਚ ਵੀ ਕੰਮ ਕੀਤਾ। 1991 ਤੋਂ 1996 ਤੱਕ ਦੇਸ਼ ਦੇ ਵਿੱਤ ਮੰਤਰੀ ਰਹੇ ਅਤੇ ਉਨ੍ਹਾਂ ਨੇ ਆਰਥਿਕ ਸੁਧਾਰਾਂ ਲਈ ਵਿਆਪਕ ਪੱਧਰ ’ਤੇ ਨੀਤੀ ਬਣਾਈ। 1987 ਵਿਚ ਉਨ੍ਹਾਂ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਨਵਾਜਿਆ ਗਿਆ।
—ਸਿੰਘ ਨੇ 1982 ਤੋਂ 1985 ਤੱਕ ਭਾਰਤੀ ਰਿਜਰਵ ਬੈਂਕ ਦੇ ਗਵਰਨਰ ਦੇ ਰੂਪ ’ਚ ਵੀ ਕੰਮ ਕੀਤਾ। ਉਨ੍ਹਾਂ ਨੇ 1998 ਤੋਂ 2004 ਤੱਕ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਦੇ ਰੂਪ ’ਚ ਕੰਮ ਕੀਤਾ। ਇਸ ਤੋਂ ਬਾਅਦ ਸਿੰਘ ਨੇ ਯੂ. ਪੀ. ਏ. ਦੀ ਅਗਵਾਈ ਵਿਚ ਅਟਲ ਬਿਹਾਰੀ ਵਾਜਪਾਈ ਦੀ ਐੱਨ. ਡੀ. ਏ. ਸਰਕਾਰ ਨੂੰ ਹਰਾਉਣ ਤੋਂ ਬਾਅਦ 2004 ਤੋਂ 2014 ਦਰਮਿਆਨ ਭਾਰਤ ਦੇ 13ਵੇਂ ਪ੍ਰਧਾਨ ਮੰਤਰੀ ਦੇ ਰੂਪ ਵਿਚ ਸਹੁੰ ਚੁੱਕੀ।
—ਮਨਮੋਹਨ ਸਿੰਘ ਨੇ ਵਿੱਤ ਮੰਤਰੀ ਦੇ ਕਾਰਜਕਾਲ ਦੌਰਾਨ ਵਿਦੇਸ਼ੀ ਵਪਾਰ ਉਦਾਰੀਕਰਨ, ਟੈਕਸ ਸੁਧਾਰ ਅਤੇ ਵਿਦੇਸ਼ੀ ਨਿਵੇਸ਼ ਦੇ ਰਸਤੇ ਵਰਗੇ ਅਹਿਮ ਫ਼ੈਸਲੇ ਲਏ। ਉਨ੍ਹਾਂ ਦੇ ਇਨ੍ਹਾਂ ਫ਼ੈਸਲਿਆਂ ਨੂੰ ਨਾ ਸਿਰਫ ਨਵੀਂ ਰਫ਼ਤਾਰ ਦਿੱਤੀ ਸਗੋਂ ਕਿ ਮਜ਼ਬੂਤੀ ਵੀ ਪ੍ਰਦਾਨ ਕੀਤੀ। ਵਿੱਤੀ ਮੰਤਰੀ ਦੇ ਤੌਰ ’ਤੇ ਕਈ ਕਈ ਅਹਿਮ ਫ਼ੈਸਲੇ ਲਏ। ਖ਼ਾਸ ਤੌਰ ’ਤੇ ਅਜਿਹੇ ਨਿਯਮਾਂ ’ਚ ਬਦਲਾਅ ਲਿਆਏ, ਜਿਸ ਨਾਲ ਅਰਥਵਿਵਸਥਾ ਦੀ ਮੱਠੀ ਰਫ਼ਤਾਰ ’ਚ ਤੇਜ਼ੀ ਆਈ। ਇਸ ਦੇ ਨਾਲ ਹੀ ਦੇਸ਼ ਵਿਚ ਆਰਥਿਕ ¬ਕ੍ਰਾਂਤੀ ਅਤੇ ਗਲੋਬਲਾਈਜ਼ੇਸ਼ਨ (ਵਿਸ਼ਵੀਕਰਨ) ਦੀ ਸ਼ੁਰੂਆਤ ਦਾ ਸਿਹਰਾ ਵੀ ਮਨਮੋਹਨ ਸਿੰਘ ਨੂੰ ਹੀ ਜਾਂਦਾ ਹੈ।
ਇਹ ਵੀ ਪੜ੍ਹੋ: 88 ਸਾਲ ਦੇ ਹੋਏ ਮਨਮੋਹਨ ਸਿੰਘ, ਰਾਹੁਲ ਬੋਲੇ- ‘ਦੇਸ਼ ਉਨ੍ਹਾਂ ਵਰਗੇ ਪੀ. ਐੱਮ. ਦੀ ਕਮੀ ਮਹਿਸੂਸ ਕਰ ਰਿਹੈ’
ਹੈਵਾਨੀਅਤ: ਗੈਂਗਰੇਪ ਮਗਰੋਂ ਦਰਿੰਦਿਆਂ ਨੇ ਕੱਟੀ ਸੀ ਜੀਭ, ਜ਼ਿੰਦਗੀ ਤੇ ਮੌਤ ਨਾਲ ਲੜ ਰਹੀ ਕੁੜੀ
NEXT STORY