ਊਨਾ— ਸ਼ਰਾਬ ਪੀਣ ਵਾਲਿਆਂ ਲਈ ਇਕ ਬੁਰੀ ਖਬਰ ਹੈ। ਜਾਣਕਾਰੀ ਮੁਤਾਬਕ ਸਰਕਾਰ ਵੱਲੋਂ ਨਿਰਦੇਸ਼ ਜਾਰੀ ਹੋਏ ਹਨ ਕਿ ਊਨਾ ਖੇਤਰ 'ਚ ਸ਼ਰਾਬ ਦੇ ਠੇਕੇ ਖੁਲ੍ਹਣ ਦਾ ਸਮੇਂ ਹੁਣ ਸਵੇਰੇ 9 ਵਜੇ ਦਾ ਹੈ ਅਤੇ ਠੇਕੇ ਨੂੰ ਬੰਦ ਕਰਨ ਦਾ ਸਮੇਂ ਰਾਤੀ 11.30 ਵਜੇ ਦਾ ਹੈ। ਸਰਕਾਰ ਨੇ ਕਿਹਾ ਕਿ ਵਿਭਾਗ ਵੱਲੋਂ ਜਾਰੀ ਇਨ੍ਹਾਂ ਨਿਯਮਾਂ ਨੂੰ ਠੇਕਾ ਸੰਚਾਲਕਾਂ ਨੂੰ ਦੱਸ ਦਿੱਤਾ ਗਿਆ ਹੈ ਤਾਂ ਜੋ ਕਿਸੀ ਵੀ ਤਰੀਕੇ ਨਾਲ ਨਿਯਮਾਂ ਦੀ ਉਲੰਘਣਾ ਨਾ ਹੋਵੇ।
ਜੇਕਰ ਕੋਈ ਸਮੇਂ ਤੋਂ ਪਹਿਲੇ ਸ਼ਰਾਬ ਦਾ ਠੇਕਾ ਖੋਲ੍ਹੇਗਾ ਤਾਂ ਠੇਕਾ ਸੰਚਾਲਕਾਂ ਦੇ ਵਿਰੁੱਧ ਵਿਭਾਗ ਕਾਰਵਾਈ ਕਰੇਗਾ। ਦੂਜੇ ਪਾਸੇ ਵਿਭਾਗ ਦੇ ਈ.ਟੀ.ਓ ਮਨੋਜ ਡੋਗਰਾ ਨੇ ਦੱਸਿਆ ਕਿ ਜੇਕਰ ਨਿਰਧਾਰਿਤ ਸਮੇਂ ਤੋਂ ਪਹਿਲੇ ਜਾਂ ਬਾਅਦ 'ਚ ਕਿਸੇ ਵੀ ਠੇਕੇ 'ਤੇ ਸ਼ਰਾਬ ਮਿਲਦੀ ਹੈ ਤਾਂ ਉਹ ਗੈਰ-ਕਾਨੂੰਨੀ ਹੈ। ਅਜਿਹੇ ਸ਼ਰਾਬ ਦੇ ਠੇਕਿਆਂ 'ਤੇ ਵਿਭਾਗ ਕਾਰਵਾਈ ਕਰੇਗਾ।
ਗਰਭਵਤੀ ਪਤਨੀ 'ਤੇ ਬੇਰਹਿਮੀ ਨਾਲ ਕੀਤੇ ਇੰਨੇ ਵਾਰ ਕਿ ਅੰਤੜੀਆਂ ਵੀ ਆ ਗਈਆਂ ਬਾਹਰ
NEXT STORY