ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਪੁਲਸ ਨੇ ਨਸ਼ੀਲੇ ਪਦਾਰਥ ਅਤੇ ਸਾਈਕੋਟ੍ਰੋਪਿਕ ਪਦਾਰਥ (ਐੱਨ.ਡੀ.ਪੀ.ਐੱਸ.) ਐਕਟ ਦੇ ਅਧੀਨ ਮੰਗਲਵਾਰ ਨੂੰ ਕੁਲਗਾਮ ਜ਼ਿਲ੍ਹੇ 'ਚ ਨਸ਼ੀਲੇ ਪਦਾਰਥ ਤਸਕਰ ਦੇ ਘਰ ਨੂੰ ਜ਼ਬਤ ਕਰ ਲਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਲਗਭਗ 10 ਲੱਖ ਰੁਪਏ ਕੀਮਤ ਦਾ ਇਹ ਘਰ ਬੁਗਾਮ ਇਲਾਕੇ ਵਾਸੀ ਨਸ਼ੀਲੇ ਪਦਾਰਥ ਤਸਕਰ ਗੁਲਾਮ ਮੁਹੰਮਦ ਮੀਰ ਉਰਫ਼ ਗੁਲ ਕਸਾਈ ਦਾ ਹੈ।
ਅਧਿਕਾਰੀ ਨੇ ਕਿਹਾ,''ਇਹ ਕਾਰਵਾਈ ਨਸ਼ੀਲੇ ਪਦਾਰਥ ਅਤੇ ਸਾਈਕੋਟ੍ਰੋਪਿਕ ਪਦਾਰਥ (ਐੱਨ.ਡੀ.ਪੀ.ਐੱਸ.) ਐਕਟ-1985 ਦੀ ਧਾਰਾ 68ਈ 'ਚ 68-ਐੱਫ (ਇਕ) ਅਤੇ ਇਸ ਐਕਟ ਦੇ ਅਧੀਨ ਦਰਜ ਮਾਮਲਿਆਂ 'ਚ ਕੀਤੀ ਗਈ ਹੈ।'' ਉਨ੍ਹਾਂ ਕਿਹਾ,''ਪਹਿਲੀ ਨਜ਼ਰ ਪਾਇਆ ਗਿਆ ਕਿ ਇਹ ਜਾਇਦਾਦ ਤਸਕਰ ਨੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਤੋਂ ਇਕੱਠੀ ਕੀਤੀ ਸੀ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਰਾਜਨਾਥ ਸਿੰਘ ਨੇ ਲਾਇਡ ਆਸਟਿਨ ਨਾਲ ਫੋਨ 'ਤੇ ਅਹਿਮ ਸੁਰੱਖਿਆ ਮੁੱਦਿਆਂ 'ਤੇ ਕੀਤੀ ਚਰਚਾ
NEXT STORY