ਨਵੀਂ ਦਿੱਲੀ— ਦਿੱਲੀ ਪੁਲਸ ਨੇ ਇਕ ਅਜਿਹਾ ਸ਼ਰਾਬੀ ਸਮਗਲਰ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਾਰ 'ਤੇ ਕਰਫਿਊ ਪਾਸ ਲਗਾ ਤੇ ਤਸਕਰੀ ਕਰ ਰਿਹਾ ਸੀ। ਦੋਸ਼ੀ ਕੋਲ ਵੱਡੀ ਗਿਣਤੀ 'ਚ ਸ਼ਰਾਬ ਵੀ ਬਰਾਮਦ ਕੀਤੀ ਗਈ। ਪੁਲਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸਦੀ ਕਾਰ ਵੀ ਕਾਬੂ ਕਰ ਲਈ ਹੈ। ਸੋਮਵਾਰ ਨੂੰ ਆਈ. ਏ. ਐੱਨ. ਐੱਸ. ਨੂੰ ਇਹ ਜਾਣਕਾਰੀ ਦੱਖਣੀ ਪੂਰਵੀ ਜ਼ਿਲ੍ਹਾ ਡੀ. ਸੀ. ਪੀ. ਆਰ. ਪੀ. ਮੀਣਾ ਨੇ ਦਿੱਤੀ। ਡੀ. ਸੀ. ਪੀ. ਦੇ ਅਨੁਸਾਰ ਗ੍ਰਿਫਤਾਰ ਸ਼ਰਾਬ ਸਮਗਲਰ ਦਾ ਨਾਂ ਫੈਜਲ ਮਿਰਜ਼ਾ ਹੈ। ਕਾਲਕਾਜ਼ੀ ਥਾਣਾ ਪੁਲਸ ਨੇ ਹੀ ਇਸ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਸਮਗਲਰ ਦੇ ਕੋਲ ਸਿਗਰੇਟ ਦੇ 60 ਡੱਬੇ ਤੇ 54 ਲੀਟਰ ਦੇਸੀ-ਵਿਦੇਸ਼ੀ ਸ਼ਰਾਬ ਵੀ ਮਿਲੀ ਹੈ। ਦੋਸ਼ੀ ਨੂੰ ਪਾਰਸ ਚੌਕ ਨੇਹਰੂ ਪਲੇਸ ਫਲਾਈਓਵਰ ਦੇ ਹੇਠਾ ਗ੍ਰਿਫਤਾਰ ਕੀਤਾ ਗਿਆ। ਸ਼ਰਾਬ ਦੋਸ਼ੀ ਇਕ ਕਾਰ 'ਚ ਰੱਖ ਕੇ ਲੈ ਕੇ ਜਾ ਰਿਹਾ ਸੀ। ਕਾਰ ਨੂੰ ਪੁਲਸ ਨੇ ਜਦੋ ਰੋਕਿਆ ਤਾਂ ਦੋਸ਼ੀ ਨੇ ਕਾਰ ਦੇ ਸ਼ੀਸ਼ੇ 'ਤੇ ਲੱਗੇ ਈ-ਕਰਫਿਊ-ਪਾਸ ਨੂੰ ਦਿਖਾਇਆ। ਸ਼ੱਕ ਹੋਣ 'ਤੇ ਪੁਲਸ ਕਰਮਚਾਰੀਆਂ ਨੇ ਕਾਰ ਦੀ ਜਾਂਚ ਕੀਤੀ ਤਾਂ ਸ਼ਰਾਬ ਦੀਆਂ ਪੇਟੀਆਂ ਮਿਲੀਆਂ। ਕਾਰ 'ਤੇ ਲੱਗਾ ਕਰਫਿਊ ਪਾਸ ਜੀ. ਐੱਨ. ਸੀ. ਟੀ. ਵਲੋਂ ਜਾਰੀ ਕੀਤਾ ਗਿਆ ਹੈ। ਈ-ਕਰਫਿਊ ਪਾਸ 14 ਅਪ੍ਰੈਲ 2020 ਤਕ ਯੋਗ ਹੈ। ਪੁਲਸ ਵਾਲਿਆਂ ਨੂੰ ਸ਼ੱਕ ਇਸ ਲਈ ਹੋਇਆ ਕਿ ਕਿਉਂਕਿ ਦੋਸ਼ੀ ਨੇ ਮਾਸਕ ਨਹੀਂ ਲਗਾਇਆ ਹੋਇਆ ਸੀ। ਪੁਲਸ ਵਾਲਿਆਂ ਨੂੰ ਦੋਸ਼ੀ 'ਤੇ ਸ਼ੱਕ ਹੋ ਗਿਆ। ਪੁਲਸ ਨੇ ਦੋਸ਼ੀ ਦੀ ਕਾਰ ਵੀ ਜ਼ਬਤ ਕਰ ਲਈ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ।
UAE 'ਚ ਭਾਰਤੀ ਜੋੜੇ ਦੀ ਮੌਤ
NEXT STORY