ਮੁੰਬਈ (ਭਾਸ਼ਾ)-ਮਹਾਰਾਸ਼ਟਰ ’ਚ ਦਿੱਲੀ-ਸ਼ਿਰਡੀ ਉਡਾਣ ਦੌਰਾਨ ਸ਼ਰਾਬ ਦੇ ਨਸ਼ੇ ’ਚ ਟੱਲੀ ਇਕ ਮਰਦ ਯਾਤਰੀ ਨੇ ਏਅਰ ਹੋਸਟੈੱਸ ਨਾਲ ਕਥਿਤ ਤੌਰ ’ਤੇ ਛੇੜਛਾੜ ਕੀਤੀ। ਪੁਲਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀ ਨੇ ਇੰਡੀਗੋ ਦੇ ਜਹਾਜ਼ ਦੇ ਟਾਇਲਟ ਦੇ ਕੋਲ ਏਅਰ ਹੋਸਟੈੱਸ ਨੂੰ ਗਲਤ ਤਰੀਕੇ ਨਾਲ ਛੂਹਿਆ।
ਅਧਿਕਾਰੀਆਂ ਨੇ ਕਿਹਾ ਕਿ ਏਅਰ ਹੋਸਟੈੱਸ ਨੇ ਇਸ ਬਾਰੇ ਚਾਲਕ ਦਲ ਦੇ ਪ੍ਰਬੰਧਕ ਨੂੰ ਜਾਣਕਾਰੀ ਦਿੱਤੀ, ਜਿਸ ਨੇ ਸ਼ਿਰਡੀ ਹਵਾਈ ਅੱਡੇ ’ਤੇ ਜਹਾਜ਼ ਉੱਤਰਨ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੂੰ ਘਟਨਾ ਤੋਂ ਜਾਣੂ ਕਰਾਇਆ। ਉਨ੍ਹਾਂ ਦੱਸਿਆ ਕਿ ਯਾਤਰੀ ਨੂੰ ਹਿਰਾਸਤ ’ਚ ਲੈ ਲਿਆ ਗਿਆ ਅਤੇ ਰਾਹਾਤਾ ਥਾਣੇ ਲਿਜਾਇਆ ਗਿਆ, ਜਿੱਥੇ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ। ਮੁਲਜ਼ਮ ਦੀ ਡਾਕਟਰੀ ਜਾਂਚ ’ਚ ਪੁਸ਼ਟੀ ਹੋਈ ਕਿ ਉਸ ਨੇ ਸ਼ਰਾਬ ਪੀਤੀ ਹੋਈ ਸੀ।
Big Ticket Abu Dhabi ਨੇ ਚਮਕਾਈ ਭਾਰਤੀ ਦੀ ਕਿਸਮਤ! ਜਿੱਤਿਆ 57 ਕਰੋੜ ਦਾ ਇਨਾਮ
NEXT STORY