ਨਵੀਂ ਦਿੱਲੀ— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸਾਖੀ ਮੌਕੇ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰਹੇ ਕਮੇਟੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਕੋਲੋਂ ਮਾਈਕ ਖੋਹ ਲਿਆ ਗਿਆ, ਜਿਸ ਕਾਰਨ ਸਮਾਗਮ ਥੋੜ੍ਹੀ ਦੇਰ ਰੋਕਣਾ ਪਿਆ। ਜਾਣਕਾਰੀ ਅਨੁਸਾਰ ਸਿਰਸਾ ਜਦੋਂ ਗੁਰਦੁਆਰੇ ਦੀ ਸਟੇਜ ਤੋਂ ਭਾਸ਼ਣ ਦੇ ਰਹੇ ਸਨ ਤਾਂ ਇਕ ਵਿਅਕਤੀ ਆਇਆ ਅਤੇ ਪ੍ਰਧਾਨ ਸਿਰਸਾ ਅੱਗੋਂ ਮਾਈਕ ਚੁੱਕ ਕੇ ਮੰਚ ਤੋਂ ਹੇਠਾਂ ਲਾਹ ਲਿਆ ਅਤੇ ਖੁਦ ਬੋਲਣਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਕੁਝ ਦੇਰ ਲਈ ਖਲਲ ਵੀ ਪਿਆ। ਇਸ ਕਾਰਵਾਈ ਨੂੰ ਸ਼੍ਰੀ ਸਿਰਸਾ ਦੇ ਪੰਜਾਬੀ ਬਾਗ਼ ਦੇ 'ਸਿਆਸੀ ਸ਼ਰੀਕਾਂ' ਵਲੋਂ ਕਰਵਾਏ ਜਾਣ ਦੀ ਚਰਚਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਾਈਕ ਖੋਹਣ ਵਾਲੇ ਸਿੱਖ ਨੇ 2017 ਦੀਆਂ ਦਿੱਲੀ ਕਮੇਟੀ ਦੀਆਂ ਚੋਣਾਂ 'ਚ ਹਿੱਸਾ ਲਿਆ ਸੀ। ਕਮੇਟੀ ਮੈਂਬਰ ਚਮਨ ਸਿੰਘ ਅਤੇ ਆਤਮਾ ਸਿੰਘ ਲੁਬਾਣਾ ਨੇ ਇਸ ਘਟਨਾ ਦੀ ਨਿੰਦਾ ਕੀਤੀ ਹੈ।
ਸਿਰਸਾ ਨੇ ਕਿਹਾ ਕਿ ਜਲਿਆਂਵਾਲਾ ਬਾਗ਼ ਦੇ ਸਾਕੇ ਦੌਰਾਨ ਸ਼ਹੀਦ ਹੋਏ ਸੈਂਕੜੇ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਯਾਦ ਕਰਨ ਵਾਲਾ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ਼ ਵਿਚ 100 ਸਾਲ ਪਹਿਲਾਂ ਜਨਰਲ ਡਾਇਰ ਦੇ ਹੁਕਮਾਂ ਅਧੀਨ ਸੈਂਕੜੇ ਨਿਹੱਥੇ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਜੋ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਲਈ ਇਕੱਠੇ ਹੋਏ ਸਨ। ਉਨ੍ਹਾਂ ਧਿਆਨ ਦੁਆਇਆ ਕਿ ਇੰਡੀਆ ਗੇਟ ਵਿਚ ਵਿਸ਼ਵ ਜੰਗ ਦੌਰਾਨ ਸ਼ਹੀਦ ਹੋਏ ਲੋਕਾਂ ਦੇ ਨਾਂ ਉੱਕਰੇ ਹੋਏ ਹਨ।
ਇਸ ਕੁੱਤੇ ਕਾਰਨ ਮਾਰਿਆ ਗਿਆ ਸੀ ਲਾਦੇਨ, ਹੁਣ MP ਪੁਲਸ ਦੇ ਡੌਗ ਸਕਵਾਇਡ 'ਚ ਹੋਇਆ ਸ਼ਾਮਲ
NEXT STORY