ਯਮੁਨਾਨਗਰ — ਸ਼ਿਵਨਗਰ ਦੀ ਨਾਬਾਲਗ ਲੜਕੀ ਨੇ ਇਕ ਲੜਕੇ 'ਤੇ ਉਸ ਨਾਲ ਪਿਛਲੇ 8 ਮਹੀਨਿਆਂ ਤੋਂ ਰੇਪ ਕਰਨ ਦਾ ਦੋਸ਼ ਲਗਾਇਆ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਦੋਸ਼ੀ ਲੜਕੇ ਦੇ ਖਿਲਾਫ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਅਜੇ ਫਰਾਰ ਹੈ। ਨਾਬਾਲਗ ਬੱਚੀ ਨੇ ਦੱਸਿਆ ਕਿ ਉਹ ਮਾਡਲ ਟਾਊਨ ਦੇ ਕਈ ਘਰਾਂ ਵਿਚ ਕੰਮ ਕਰਦੀ ਹੈ। ਇਸ ਦੌਰਾਨ ਮਾਡਲ ਟਾਊਨ ਦੇ ਪ੍ਰਯਾਗ ਨੇ ਉਸਦੇ ਨਾਲ ਜ਼ਬਰਦਸਤੀ ਰੇਪ ਕਰ ਦਿੱਤਾ। ਇਸ ਤੋਂ ਬਾਅਦ ਉਸਨੂੰ ਜਦੋਂ ਵੀ ਮੌਕਾ ਮਿਲਦਾ ਉਹ ਆਪਣੀ ਹਵਸ ਮਿਟਾਉਣ ਲੱਗਾ। ਉਸਨੇ ਇਸ ਮਾਮਲੇ ਬਾਰੇ ਕਿਸੇ ਨੂੰ ਵੀ ਦੱਸਣ 'ਤੇ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ।
ਬੱਚੀ ਡਰ ਕਾਰਨ ਚੁੱਪ ਰਹੀ। ਇਸ ਦੌਰਾਨ ਇਕ ਦਿਨ ਉਸਦੀ ਤਬੀਅਤ ਵਿਗੜ ਗਈ। ਬੱਚੀ ਦੇ ਪਰਿਵਾਰ ਵਾਲੇ ਉਸਨੂੰ ਡਾਕਟਰ ਕੋਲ ਲੈ ਕੇ ਗਏ ਤਾਂ ਉਹ 3 ਮਹੀਨੇ ਦੀ ਗਰਭਵਤੀ ਨਿਕਲੀ। ਇਸ ਤੋਂ ਬਾਅਦ ਪੀੜਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦੇ ਅਧਾਰ 'ਤੇ ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਥਾਣਾ ਸੁਪਰਡੈਂਟ ਸ਼ੀਲਾਵੰਤੀ ਦਾ ਕਹਿਣਾ ਹੈ ਕਿ ਦੋਸ਼ੀ ਪ੍ਰਯਾਗ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਉਸਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ਸੁਕਮਾ 'ਚ ਨਕਸਲੀਆਂ ਨੇ ਕੀਤਾ ਆਈ.ਈ.ਡੀ ਬਲਾਸਟ, ਇਕ ਜਵਾਨ ਜ਼ਖਮੀ
NEXT STORY