ਮੁੰਬਈ— ਭਾਰਤੀਆਂ ਦੀ ਤਰੱਕੀ ਅਤੇ ਲੰਮੀ ਉਮਰ ਦੇ ਸੁਪਨੇ ਵਿਚਾਲੇ ਸਿਹਤ ਨਾਲ ਜੁੜੀ ਇਕ ਤ੍ਰਾਸਦੀ ਖੜ੍ਹੀ ਹੈ ਅਤੇ ਉਹ ਹੈ ਉਮਰ ਨਾਲ ਜੁੜੀਆਂ ਲੰਮੀਆਂ ਬੀਮਾਰੀਆਂ ਜਿਵੇਂ ਕੈਂਸਰ। ਇਸ ਬੀਮਾਰੀ ਵਿਚ ਸਿਰਫ ਮੌਤ ਦਾ ਅੰਕੜਾ ਬਹੁਤ ਜ਼ਿਆਦਾ ਨਹੀਂ ਹੈ, ਸਗੋਂ ਕੈਂਸਰ ਦੇ ਮਰੀਜ਼ਾਂ ਨੂੰ ਸਰੀਰਕ ਰੂਪ ਤੋਂ ਵੀ ਕਾਫੀ ਕਸ਼ਟ ਸਹਿਣਾ ਪੈਂਦਾ ਹੈ, ਜਿਸ ਵਿਚ ਜ਼ਹਿਰੀਲੀ ਕੀਮੋਥੈਰੇਪੀ ਅਤੇ ਟ੍ਰਾਮਾ ਵੀ ਸ਼ਾਮਲ ਹਨ। ਕੈਂਸਰ ਸਰਜਨ ਅਤੇ ਐਂਟੀ-ਟੋਬੈਕੋ ਐਕਟੀਵਿਸਟ ਡਾ. ਪੰਕਜ ਚਤੁਰਵੇਦੀ ਦਾ ਕਹਿਣਾ ਹੈ ਕਿ ਕੈਂਸਰ ਕਾਰਨ ਲੋਕਾਂ ਨੂੰ ਆਪਣੀ ਜ਼ਿੰਦਗੀ ਵਿਚ ਮਾਨਸਿਕ, ਸਮਾਜਿਕ ਅਤੇ ਆਰਥਿਕ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਇਹੀ ਕਾਰਨ ਹੈ ਕਿ ਖੋਜਕਾਰ ਲੰਮੇ ਸਮੇਂ ਤੋਂ ਕੈਂਸਰ ਨੂੰ ਹਰਾਉਣ ਦੀਆਂ ਕੋਸ਼ਿਸ਼ਾਂ ਵਿਚ ਜੁਟੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਸਮਾਂ ਰਹਿੰਦੇ ਕੈਂਸਰ ਦੀ ਛੇਤੀ ਪਛਾਣ ਹੋ ਜਾਵੇ ਤਾਂ ਇਸ ਦੇ ਇਲਾਜ ਦਾ ਖਰਚਾ ਕਾਫੀ ਘਟ ਸਕਦਾ ਹੈ। ਭਾਰਤ ਵਰਗਾ ਦੇਸ਼ ਆਪਣੇ ਸਾਰੇ ਕੈਂਸਰ ਦੇ ਮਰੀਜ਼ਾਂ ਦਾ ਖਰਚ ਨਹੀਂ ਉਠਾ ਸਕਦਾ ਪਰ ਜਾਗਰੂਕ ਕਰ ਕੇ ਕੈਂਸਰ ਦੇ ਲੱਛਣਾਂ ਅਤੇ ਇਸ ਦੀ ਛੇਤੀ ਪਛਾਣ ਨੂੰ ਸੰਭਵ ਕੀਤਾ ਜਾ ਸਕਦਾ ਹੈ।
ਮੋਦੀ ਸਰਕਾਰ ਨੂੰ ਝਟਕਾ, ਤਿੰਨ ਤਲਾਕ ਬਿੱਲ ਲਟਕਿਆ
NEXT STORY