ਨਵੀਂ ਦਿੱਲੀ, (ਭਾਸ਼ਾ)- ਦੱਖਣੀ ਪੂਰਬੀ ਏਸ਼ੀਆ ਸਮੇਤ ਦੁਨੀਆ ਦੇ 20 ਦੇਸ਼ਾਂ ਦੇ 19 ਲੱਖ ਤੋਂ ਵੱਧ ਬਾਲਗਾਂ ’ਤੇ ਕੀਤੇ ਗਏ ਅਧਿਐਨ ਮੁਤਾਬਕ ‘ਰੈੱਡ ਮੀਟ’ ਦੀ ਵਰਤੋਂ ਕਰਨ ਨਾਲ ਟਾਈਪ-2 ਡਾਇਬਟੀਜ਼ ਦਾ ਖ਼ਤਰਾ ਵਧਦਾ ਹੈ।
‘ਦਿ ਲੈਂਸੇਟ ਡਾਇਬਟੀਜ਼ ਐਂਡ ਐਂਡੋਕ੍ਰੀਨੋਲੋਜੀ’ ਜਰਨਲ ’ਚ ਪ੍ਰਕਾਸ਼ਿਤ ਵਿਸ਼ਲੇਸ਼ਣ ਵਿਚ ਵੇਖਿਆ ਗਿਆ ਕਿ ਰੋਜ਼ਾਨਾ 50 ਗ੍ਰਾਮ ਪ੍ਰੋਸੈਸਡ ਮੀਟ, 100 ਗ੍ਰਾਮ ਗੈਰ-ਪ੍ਰੋਸੈਸਡ ਰੈੱਡ ਮੀਟ ਅਤੇ 100 ਗ੍ਰਾਮ ਪੋਲਟਰੀ ਮੀਟ ਦੀ ਵਰਤੋਂ ਕਰਨ ਨਾਲ ਟਾਈਪ 2 ਡਾਇਬਟੀਜ਼ ਹੋਣ ਦਾ ਖ਼ਤਰਾ ਕ੍ਰਮਵਾਰ 15, 10 ਤੇ 8 ਫੀਸਦੀ ਵੱਧ ਹੈ।
ਅਮਰੀਕਾ, ਬ੍ਰਿਟੇਨ, ਬ੍ਰਾਜ਼ੀਲ, ਮੈਕਸੀਕੋ ਤੇ ਹੋਰ ਦੇਸ਼ਾਂ ਦੇ ਖੋਜਕਰਤਾਵਾਂ ਦੀ ਅੰਤਰਰਾਸ਼ਟਰੀ ਟੀਮ ਨੇ ਕਿਹਾ ਕਿ ਮੀਟ ਦੀ ਖਪਤ ਦੁਨੀਆ ਦੇ ਕਈ ਖੇਤਰਾਂ ’ਚ ਸਿਫ਼ਾਰਸ਼ ਕੀਤੇ ਪੱਧਰਾਂ ਤੋਂ ਵੱਧ ਹੈ। ਇਸ ਦਾ ਸਬੰਧ ਟਾਈਪ-2 ਡਾਇਬਟੀਜ਼ ਨਾਲ ਹੈ।
ਉਨ੍ਹਾਂ ਕਿਹਾ ਕਿ ਸਾਰੇ ਮੌਜੂਦਾ ਸਬੂਤ ਮੁੱਖ ਤੌਰ ’ਤੇ ਉੱਚ-ਆਮਦਨ ਵਾਲੇ ਦੇਸ਼ਾਂ ਉੱਤਰੀ ਅਮਰੀਕਾ ਤੇ ਯੂਰਪ ਦੇ ਅਧਿਐਨਾਂ ’ਤੇ ਅਧਾਰਤ ਹਨ। ਅਧਿਐਨ ’ਚ ਹਿੱਸਾ ਲੈਣ ਵਾਲੇ 19,66,444 ਲੋਕਾਂ ’ਚੋਂ ਇਕ ਲੱਖ ਤੋਂ ਵੱਧ ਟਾਈਪ-2 ਡਾਇਬਟੀਜ਼ ਤੋਂ ਪੀੜਤ ਸਨ।
ਕੇਰਲ ਦਾ ਹਸਪਤਾਲ ਮਹਿਲਾ ਮੁਲਾਜ਼ਮਾਂ ਨੂੰ ਸਿਖਾਏਗਾ ਮਾਰਸ਼ਲ ਆਰਟ
NEXT STORY