ਨੈਸ਼ਨਲ ਡੈਸਕ- ਬਿਹਾਰ ਵਿਧਾਨ ਸਭਾ ਦੇ ਪਹਿਲੇ ਪੜਾਅ ਲਈ ਚੋਣ ਪ੍ਰਚਾਰ ਖ਼ਤਮ ਹੋ ਗਿਆ ਹੈ। ਅੱਜ ਯਾਨੀ 4 ਨਵੰਬਰ ਨੂੰ ਕੈਂਪੇਨਿੰਗ ਦਾ ਆਖ਼ਰੀ ਦਿਨ ਸੀ। ਸ਼ਾਮ 5 ਵਜੇ ਹੀ ਚੋਣ ਪ੍ਰਚਾਰ ਰੁਕ ਗਿਆ। ਹੁਣ 6 ਨਵੰਬਰ ਨੂੰ 18 ਜ਼ਿਲ੍ਹਿਆਂ ਦੀਆਂ 121 ਸੀਟਾਂ 'ਤੇ ਵੋਟਿੰਗ ਹੋਵੇਗੀ। ਜਿਸ 'ਚ 5 ਵਿਧਾਨ ਸਭਾ ਖੇਤਰਾਂ ਸਣੇ ਸੂਰੀਆਗੜ੍ਹਾ ਵਿਧਾਨ ਸਭਾ ਖੇਤਰ ਦੇ 56 ਬੂਥਾਂ 'ਤੇ ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਜਦੋਂ ਕਿ ਬਾਕੀ ਹੋਰ ਵਿਧਾਨ ਸਭਾ ਖੇਤਰਾਂ 'ਚ ਸਵੇਰੇ 7 ਤੋਂ ਸ਼ਾਮ 6 ਵਜੇ ਵੋਟਿੰਗ ਹੋਵੇਗੀ। 
ਚੋਣ ਕਮਿਸ਼ਨ ਅਨੁਸਾਰ ਵੋਟਿੰਗ ਸਮਾਪਤੀ ਲਈ ਤੈਅ ਮਿਆਦ ਤੋਂ 48 ਘੰਟਿਆਂ ਤੱਕ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੋਈ ਵੀ ਓਪੀਨੀਅਨ ਪੋਲ ਜਾਂ ਕਿਸੇ ਹੋਰ ਵੋਟਿੰਗ ਸਰਵੇਖਣ ਦੇ ਨਤੀਜਿਆਂ ਸਣੇ ਕਿਸੇ ਵੀ ਤਰ੍ਹਾਂ ਦੇ ਚੋਣ ਸੰਬੰਧੀ ਮਾਮਲੇ ਦੇ ਪ੍ਰਦਰਸ਼ਨ 'ਤੇ ਪਾਬੰਦੀ ਰਹੇਗੀ। ਚੋਣ ਕਮਿਸ਼ਨ ਅਨੁਸਾਰ ਵੋਟਿੰਗ ਲਈ 12 ਦਸਤਾਵੇਜ਼ ਮਨਜ਼ੂਰ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
ਬਿਲਾਸਪੁਰ : ਦੋ ਟ੍ਰੇਨਾਂ ਦੀ ਆਹਮੋ-ਸਾਹਮਣੇ ਹੋਈ ਭਿਆਨਕ ਟੱਕਰ, ਕਈ ਲੋਕਾਂ ਦੀ ਮੌਤ
NEXT STORY