ਨਵੀਂ ਦਿੱਲੀ (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਸ.ਪੀ.) ਦੇ ਸੁਪਰੀਮੋ ਸ਼ਰਦ ਪਵਾਰ ਦੇ ਪੋਤੇ ਰੋਹਿਤ ਪਵਾਰ ਦੀ ਮਾਲਕੀ ਵਾਲੀ ਇਕ ਸ਼ੂਗਰ ਮਿੱਲ ਦੀ 50 ਕਰੋੜ ਰੁਪਏ ਦੀ ਜਾਇਦਾਦ ਕੁਰਕ ਕੀਤੀ ਹੈ। ਇਹ ਕਾਰਵਾਈ ਮਹਾਰਾਸ਼ਟਰ ਰਾਜ ਸਹਿਕਾਰੀ ਬੈਂਕ ਘਪਲੇ 'ਚ ਈ.ਡੀ. ਵਲੋਂ ਕੀਤੀ ਜਾ ਰਹੀ ਮਨੀ ਲਾਂਡਰਿੰਗ ਜਾਂਚ ਨਾਲ ਜੁੜੀ ਹੈ। ਈ.ਡੀ. ਨੇ ਇਕ ਬਿਆਨ 'ਚ ਕਿਹਾ ਕਿ ਔਰੰਗਾਬਾਦ ਦੇ ਕੰਨੜ ਪਿੰਡ 'ਚ ਸਥਿਤ ਕੰਨੜ ਸਹਿਕਾਰੀ ਸਾਖਰ ਕਾਰਖਾਨਾ ਲਿਮਟਿਡ (ਕੰਨੜ ਐੱਸ.ਐੱਸ.ਕੇ.) ਦੀ 161.30 ਏਕੜ ਜ਼ਮੀਨ, ਪਲਾਂਟ, ਮਸ਼ੀਨਰੀ ਅਤੇ ਭਵਨ ਨੂੰ ਮਨੀ ਲਾਂਡਰਿੰਗ ਰੋਕਤਾਮ ਐਕਟ ਦੇ ਅਧੀਨ ਅੰਤਰਿਮ ਰੂਪ ਨਾਲ ਕੁਰਕ ਕੀਤਾ ਗਿਆ ਹੈ।
ਕੰਨੜ ਐੱਸ.ਐੱਸ.ਕੇ. ਦੀ ਮਾਲਕੀ ਰੋਹਿਤ ਪਵਾਰ ਦੀ ਕੰਪਨੀ ਬਾਰਾਮਤੀ ਏਗ੍ਰੋ ਲਿਮਟਿਡ ਕੋਲ ਹੈ। ਰੋਹਿਤ ਪਵਾਰ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਸ਼ਰਦ ਪਵਾਰ ਧਿਰ ਦੇ ਵਿਧਾਇਕ ਵੀ ਹਨ। ਕਰਜਤ-ਜਾਮਖੇੜ ਵਿਧਾਨ ਸਭਾ ਸੀਟ ਤੋਂ ਵਿਧਾਇਕ 38 ਸਾਲਾ ਰੋਹਿਤ ਪਵਾਰ ਤੋਂ ਈ.ਡੀ. ਪਹਿਲਾਂ ਵੀ ਪੁੱਛ-ਗਿੱਛ ਕਰ ਚੁੱਕੀ ਹੈ। ਉਸ ਤੋਂ ਪਹਿਲਾਂ ਈ.ਡੀ. ਨੇ ਜਨਵਰੀ 'ਚ ਬਾਰਾਮਤੀ ਏਗ੍ਰੋ ਕੰਨੜ ਐੱਸ.ਐੱਸ.ਕੇ. ਅਤੇ ਕੁਝ ਹੋਰ ਸੰਗਠਨਾਂ ਦੇ ਕੰਪਲੈਕਸਾਂ ਦੀ ਤਲਾਸ਼ੀ ਲਈ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਾਂਗਰਸ ਨੇ ਜਾਰੀ ਕੀਤੀ 39 ਉਮੀਦਵਾਰਾਂ ਦੀ ਪਹਿਲੀ ਸੂਚੀ, ਰਾਹੁਲ ਗਾਂਧੀ ਵਾਇਨਾਡ ਤੋਂ ਲੜਨਗੇ ਚੋਣ
NEXT STORY