ਨਵੀਂ ਦਿੱਲੀ (ਭਾਸ਼ਾ) : ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਬੁੱਧਵਾਰ ਨੂੰ ਦੋਸ਼ ਲਗਾਇਆ ਕਿ ਐਕਸਿਸ ਮਿਊਚਲ ਫੰਡ ਦੇ ਸਾਬਕਾ ਮੁੱਖ ਕਾਰੋਬਾਰੀ ਅਤੇ ਫੰਡ ਮੈਨੇਜਰ ਵੀਰੇਸ਼ ਜੋਸ਼ੀ ਨੇ ਇਕ ਫਰੰਟ ਰਨਿੰਗ 'ਘੁਟਾਲੇ' ਤਹਿਤ ਦੁਬਈ ਵਿਚ ਟਰਮੀਨਲ ਰੱਖਣ ਵਾਲੇ ਦਲਾਲਾਂ ਤੋਂ 'ਰਿਸ਼ਵਤ' ਲਈ। ਇਸ ਦੇ ਬਦਲੇ ਬਾਜ਼ਾਰ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਸਾਂਝੀ ਕੀਤੀ ਗਈ।
ਜਾਂਚ ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਉਸ ਨੇ ਐਕਸਿਸ ਮਿਊਚਲ ਫੰਡ ਦੇ ਸਬੰਧ ਵਿਚ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਤਹਿਤ ਇਕ ਜਾਂਚ ਦੌਰਾਨ 9 ਸਤੰਬਰ ਨੂੰ ਮੁੰਬਈ ਅਤੇ ਕੋਲਕਾਤਾ ਵਿਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਵਿਚ ਕਿਹਾ ਗਿਆ ਹੈ, "ਪਾਊਂਡ, ਯੂਰੋ ਅਤੇ ਦਿਰਹਾਮ ਵਰਗੀਆਂ ਵਿਦੇਸ਼ੀ ਮੁਦਰਾਵਾਂ ਦੇ ਰੂਪ ਵਿਚ 12.96 ਲੱਖ ਰੁਪਏ ਦੀ ਚੱਲ ਜਾਇਦਾਦ, ਵਿਦੇਸ਼ਾਂ ਵਿਚ ਅਚੱਲ ਸੰਪਤੀਆਂ ਨਾਲ ਸਬੰਧਤ ਵੱਖ-ਵੱਖ ਅਪਰਾਧਕ ਦਸਤਾਵੇਜ਼, ਵਿਦੇਸ਼ੀ ਬੈਂਕ ਖਾਤੇ ਅਤੇ ਡਿਜੀਟਲ ਉਪਕਰਨ ਜ਼ਬਤ ਕੀਤੇ ਗਏ ਹਨ।" ਆਮਦਨ ਕਰ ਵਿਭਾਗ ਨੇ ਅਗਸਤ 2022 'ਚ ਵੀ ਇਸੇ ਮਾਮਲੇ 'ਚ ਜੋਸ਼ੀ 'ਤੇ ਛਾਪੇਮਾਰੀ ਕੀਤੀ ਸੀ।
ਈਡੀ ਦੀ ਕਾਰਵਾਈ ਭਾਰਤੀ ਪ੍ਰਤੀਭੂਤੀਆਂ ਅਤੇ ਐਕਸਚੇਂਜ ਬੋਰਡ (ਸੇਬੀ) ਦੁਆਰਾ ਪਾਸ ਕੀਤੇ ਗਏ ਇਕ ਅੰਤਰਿਮ ਆਦੇਸ਼ ਦੁਆਰਾ ਸ਼ੁਰੂ ਕੀਤੀ ਗਈ ਸੀ। ਇਸ ਵਿਚ ਜੋਸ਼ੀ ਅਤੇ ਹੋਰਾਂ 'ਤੇ 30.56 ਕਰੋੜ ਰੁਪਏ ਦਾ ਗਲਤ ਮੁਨਾਫਾ ਕਮਾਉਣ ਲਈ 'ਫਰੰਟ ਰਨਿੰਗ' ਕਾਰੋਬਾਰ ਕਰਨ ਦਾ ਦੋਸ਼ ਸੀ। ਅਨੈਤਿਕ ਲਾਭ ਪ੍ਰਾਪਤ ਕਰਨ ਲਈ ਕਿਸੇ ਨਾਲ ਸੰਵੇਦਨਸ਼ੀਲ ਜਾਂ ਅਪ੍ਰਕਾਸ਼ਿਤ ਕੰਪਨੀ ਦੀ ਜਾਣਕਾਰੀ ਸਾਂਝੀ ਕਰਨ ਨੂੰ 'ਫਰੰਟ ਰਨਿੰਗ' ਕਾਰੋਬਾਰ ਕਿਹਾ ਜਾਂਦਾ ਹੈ। ਈਡੀ ਮੁਤਾਬਕ, ਇਸ ਨੂੰ ਅਨੈਤਿਕ ਅਤੇ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ, ਕਿਉਂਕਿ ਇਹ ਮਾਰਕੀਟ ਨੂੰ ਵਿਗਾੜਦਾ ਹੈ ਅਤੇ ਦੂਜੇ ਨਿਵੇਸ਼ਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8
ਸਪੈਮ ’ਤੇ ਟਰਾਈ ਦੀ ਸਖ਼ਤੀ, ਬੈਂਕ ਗਾਰੰਟੀਆਂ ਭੁਨਾ ਕੇ ਹੋਵੇਗੀ ਟੈਲੀਕਾਮ ਕੰਪਨੀਆਂ ਤੋਂ ਰਿਕਵਰੀ
NEXT STORY