ਗੁੜਗਾਓਂ (ਧਰਮੇਂਦਰ) - ਹਰਿਆਣਾ ਦੇ ਸਾਬਕਾ ਗ੍ਰਹਿ ਰਾਜ ਮੰਤਰੀ ਗੋਪਾਲ ਕਾਂਡਾ ਦੇ ਗੁਰੂਗ੍ਰਾਮ ਸਥਿਤ ਘਰ ’ਤੇ ਈ. ਡੀ. ਨੇ ਲੱਗਭਗ 22 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ। ਈ. ਡੀ. ਦੇ ਅਧਿਕਾਰੀਆਂ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਗੋਪਾਲ ਕਾਂਡਾ ਦੇ ਸਿਵਲ ਲਾਈਨਜ਼ ਸਥਿਤ ਘਰ ਅਤੇ ਦਫ਼ਤਰ ’ਤੇ ਐਤਵਾਰ ਸਵੇਰੇ 6 ਵਜੇ ਈ. ਡੀ. ਦੀ ਟੀਮ ਪਹੁੰਚੀ, ਜੋ ਸੋਮਵਾਰ ਸਵੇਰੇ ਲੱਗਭਗ 4 ਵਜੇ ਵਾਪਸ ਗਈ।
ਸੂਤਰਾਂ ਅਨੁਸਾਰ ਈ. ਡੀ. ਦੇ ਅਧਿਕਾਰੀਆਂ ਨੇ ਕਈ ਅਹਿਮ ਦਸਤਾਵੇਜ਼ ਜ਼ਬਤ ਕੀਤੇ ਹਨ। ਗੋਪਾਲ ਕਾਂਡਾ ਦੇ ਘਰ ਦੇ ਬਾਹਰ 2 ਗੱਡੀਆਂ ਖੜ੍ਹੀਆਂ ਰਹੀਆਂ। ਹਾਲਾਂਕਿ, ਈ. ਡੀ. ਦੇ ਕੁਝ ਅਧਿਕਾਰੀ ਸਿਵਲ ਲਾਈਨਜ਼ ਸਥਿਤ ਹੋਟਲ ਸਕਾਈ ਸਿਟੀ ’ਚ ਵੀ ਠਹਿਰੇ। ਛਾਪੇਮਾਰੀ ’ਚ ਈ. ਡੀ. ਦੇ ਹੱਥ ਕੀ ਲੱਗਾ, ਇਸ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਹੈ। ਲੱਗਭਗ 2 ਸਾਲ ਪਹਿਲਾਂ, ਈ. ਡੀ. ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਵੀ ਛਾਪੇਮਾਰੀ ਕੀਤੀ ਸੀ। ਉਸ ਸਮੇਂ, ਈ. ਡੀ. ਨੇ ਗੋਆ ’ਚ ਕਾਂਡਾ ਦੇ ਕੈਸੀਨੋ ’ਤੇ ਵੀ ਛਾਪੇਮਾਰੀ ਕੀਤੀ ਸੀ। ਇਸ ਤੋਂ ਬਾਅਦ ਹੁਣ ਦੁਬਾਰਾ ਤਲਾਸ਼ੀ ਮੁਹਿੰਮ ਚਲਾਈ ਗਈ।
ਇਲੈਕਟ੍ਰਿਕ ਗੱਡੀਆਂ ’ਚ ਲੱਗੇਗਾ ਸਾਊਂਡ ਅਲਰਟ ਸਿਸਟਮ, ਸਰਕਾਰ ਦਾ ਨਵਾਂ ਪ੍ਰਸਤਾਵ
NEXT STORY