ਭੋਪਾਲ- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬੁੱਧਵਾਰ ਨੂੰ ਇਕ ਡੇਅਰੀ ਕੰਪਨੀ ਅਤੇ ਉਸ ਦੇ ਪ੍ਰਮੋਟਰਾਂ ਖਿਲਾਫ ਮਨੀ ਲਾਂਡਰਿੰਗ ਦੀ ਜਾਂਚ ਦੇ ਹਿੱਸੇ ਵਜੋਂ ਮੱਧ ਪ੍ਰਦੇਸ਼ 'ਚ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ। ਇਨ੍ਹਾਂ ਲੋਕਾਂ ਅਤੇ ਕੰਪਨੀ 'ਤੇ ਦੇਸ਼-ਵਿਦੇਸ਼ 'ਚ ਮਿਲਾਵਟੀ ਦੁੱਧ ਉਤਪਾਦ ਸਪਲਾਈ ਕਰਨ ਦਾ ਦੋਸ਼ ਹੈ। ਏਜੰਸੀ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਈਡੀ ਅਧਿਕਾਰੀਆਂ ਮੁਤਾਬਕ ਭੋਪਾਲ, ਸਿਹੋਰ ਅਤੇ ਮੋਰੇਨਾ ਜ਼ਿਲ੍ਹਿਆਂ 'ਚ ਕੰਪਨੀ ਅਤੇ ਇਸ ਦੇ ਪ੍ਰਮੋਟਰਾਂ ਕਿਸ਼ਨ ਮੋਦੀ, ਰਾਜੇਂਦਰ ਪ੍ਰਸਾਦ ਮੋਦੀ ਅਤੇ ਹੋਰਨਾਂ ਦੇ 9 ਟਿਕਾਣਿਆਂ 'ਤੇ ਮਨੀ ਲਾਂਡਰਿੰਗ ਰੋਕੂ ਕਾਨੂੰਨ (PMLA) ਤਹਿਤ ਤਲਾਸ਼ੀ ਮੁਹਿੰਮ ਚਲਾਈ ਗਈ।
ਈਡੀ ਅਧਿਕਾਰੀਆਂ ਮੁਤਾਬਕ ਕੰਪਨੀ 'ਤੇ ਦੋਸ਼ ਹੈ ਕਿ ਉਹ ਘਰੇਲੂ ਬਾਜ਼ਾਰ ਅਤੇ ਨਿਰਯਾਤ ਲਈ ਮਿਲਾਵਟੀ ਦੁੱਧ ਉਤਪਾਦ ਤਿਆਰ ਕਰ ਕੇ ਵੇਚ ਰਹੀ ਸੀ। ਨਿਰਯਾਤ ਲਈ ਫਰਜ਼ੀ ਲੈਬਾਰਟਰੀ ਸਰਟੀਫਿਕੇਟਾਂ ਦੀ ਵਰਤੋਂ ਕੀਤੀ ਜਾ ਰਹੀ ਸੀ। ਜਾਂਚ ਵਿਚ ਵੇਖਿਆ ਗਿਆ ਕਿ ਮਿਲਾਵਟੀ ਦੁੱਧ ਉਤਪਾਦ ਬਹਿਰੀਨ, ਸਿੰਗਾਪੁਰ, ਓਮਾਨ, ਕਤਰ ਅਤੇ ਯੂ. ਏ. ਈ ਵਰਗੇ ਦੇਸ਼ਾਂ ਨੂੰ 63 ਫਰਜ਼ੀ ਲੈਬਾਰਟਰੀ ਸਰਟੀਫਿਕੇਟਾਂ ਰਾਹੀਂ ਬਰਾਮਦ ਕੀਤੇ ਗਏ ਸਨ। ਕੰਪਨੀ ਜਾਂ ਇਸ ਦੇ ਪ੍ਰਮੋਟਰਾਂ ਵੱਲੋਂ ਤੁਰੰਤ ਕੋਈ ਜਵਾਬ ਨਹੀਂ ਆਇਆ।
ਸਵਾਮੀ ਵਾਸੂਦੇਵਾਨੰਦ ਸਰਸਵਤੀ ਨੇ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਦੀ ਕੀਤੀ ਪ੍ਰਸ਼ੰਸਾ!
NEXT STORY