ਨਵੀਂ ਦਿੱਲੀ- ਦਿੱਲੀ ਦੀ ਆਮ ਆਦਮੀ ਪਾਰਟੀ ਸਰਕਾਰ ਅਤੇ ਕੇਂਦਰ ਸਰਕਾਰ ਵਿਚਾਲੇ ਇਕ ਵਾਰ ਮੁੜ ਸਿਆਸੀ ਜੰਗ ਸ਼ੁਰੂ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਦਰਅਸਲ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਆਮ ਆਦਮੀ ਪਾਰਟੀ ਨੂੰ ਨੋਟਿਸ ਭੇਜਿਆ ਹੈ। ਆਮ ਆਦਮੀ ਪਾਰਟੀ ਨੂੰ 4 ਫਰਜ਼ੀ ਕੰਪਨੀਆਂ ਰਾਹੀਂ ਚੰਦਾ ਦੇਣ ਦਾ ਮਾਮਲਾ 2014 ਦਾ ਹੈ, ਜਦੋਂ ਆਰ.ਓ.ਸੀ. ਨੇ 4 ਫਰਜ਼ੀ ਕੰਪਨੀਆਂ ਰਾਹੀਂ ਆਮ ਆਦਮੀ ਪਾਰਟੀ ਨੂੰ 2 ਕਰੋੜ ਰੁਪਏ ਮਿਲਣ ਦੀ ਸ਼ਿਕਾਇਤ ਪੁਲਸ ਨੂੰ ਕੀਤੀ ਸੀ। ਇਹ ਪੈਸਾ ਦੇਹਰਾਦੂਨ ਦੀ ਇਕ ਕੰਪਨੀ ਨੇ ਸ਼ੈਲ ਕੰਪਨੀਆਂ ਰਹੀਂ ਦਿੱਤਾ ਸੀ।
ਇਸ ’ਤੇ ‘ਆਪ’ ਦੇ ਸੀਨੀਅਰ ਨੇਤਾਵਾਂ ਨਾਲ ਪੂਰੀ ਆਮ ਆਦਮੀ ਪਾਰਟੀ ਨਾਰਾਜ਼ ਦੱਸੀ ਜਾ ਰਹੀ ਹੈ। ਨੋਟਿਸ ’ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਨੇ ਕਿਹਾ ਕਿ ਮੋਦੀ ਸਰਕਾਰ ਦੀ ਮਨਪਸੰਦ ਏਜੰਸੀ ਈ.ਡੀ. ਵਲੋਂ ਆਮ ਆਦਮੀ ਪਾਰਟੀ ਨੂੰ ਲਵ ਲੈਟਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ’ਚ ਭਾਜਪਾ ਸਰਕਾਰ ਲਗਾਤਾਰ ਜਾਂਚ ਏਜੰਸੀਆਂ ਨੂੰ ਗਲਤ ਵਰਤੋਂ ਕਰ ਰਹੀ ਹੈ।
ਤਾਲਿਬਾਨ ਵਰਗੇ ਖਤਰਿਆਂ ਨਾਲ ਨਜਿੱਠਣ ਦਾ ਤਰੀਕਾ ਲੱਭੇ ਦੁਨੀਆ : ਭਾਗਵਤ
NEXT STORY