ਨਵੀਂ ਦਿੱਲੀ- NEET ਨੂੰ ਲੈ ਕੇ ਮਚੇ ਘਮਾਸਾਨ ਵਿਚਾਲੇ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦੋਸ਼ੀਆਂ 'ਤੇ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ। ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਜ਼ੀਰੋ ਐਰਰ ਪ੍ਰਖਿਆ ਲਈ ਵਚਨਬੱਧ ਹੈ। ਸਰਕਾਰ ਜਾਂਚ ਲਈ ਇਕ ਹਾਈ ਉੱਚ ਪੱਧਰੀ ਕਮੇਠੀ ਦਾ ਗਠਨ ਕਰਨ ਜਾ ਰਹੀ ਹੈ। ਕਮੇਟੀ ਐੱਨ.ਟੀ.ਏ. ਨੂੰ ਸੁਝਾਅ ਦੇਵੇਗੀ। ਵਿਦਿਆਰਥੀਆਂ ਦਾ ਹਿੱਤ ਸਾਡੀ ਪਹਿਲ ਹੈ। ਇਸ ਵਿਚ ਕੋਈ ਸਮਝੌਤਾ ਨਹੀਂ ਹੋਵੇਗਾ। ਸਰਕਾਰ ਕਿਸੇ ਗੁਨਾਹਗਾਰ ਨੂੰ ਬਖ਼ਸ਼ੇਗੀ ਨਹੀਂ।
ਸਿੱਖਿਆ ਮੰਤਰੀ ਨੇ ਕਿਹਾ ਕਿ ਸਰਕਾਰ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕਰ ਰਹੀ ਹੈ, ਜੋ ਕਿ ਐੱਨ.ਟੀ.ਏ. ਦੇ ਢਾਂਚੇ ਵਿੱਚ ਸੁਧਾਰ, ਪਾਰਦਰਸ਼ਤਾ ਤੇ ਕੰਮ ਕਰੇਗੀ। ਉਨ੍ਹਾਂ ਕਿਹਾ ਕਿ NTA ਦੇ ਕੰਮ ਕਰਨ ਦਾ ਤਰੀਕਾ ਜ਼ੀਰੋ ਐਰਰ ਵਾਲਾ ਹੈ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਮੁੱਦੇ 'ਤੇ ਅਫਵਾਹਾਂ ਨਾ ਫੈਲਾਉਣ। ਕੋਈ ਗਲਤ ਟਿੱਪਣੀ ਨਾ ਕਰਨ। ਅਸੀਂ ਕਿਸੇ ਵੀ ਤਰ੍ਹਾਂ ਦੀ ਸੋਧ ਲਈ ਤਿਆਰ ਹਾਂ।
ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ UGC-NET ਪ੍ਰੀਖਿਆ ਦੇ ਬਾਰੇ 'ਚ ਕਿਹਾ ਕਿ I4C ਨੇ ਦੁਪਹਿਰ 3 ਵਜੇ ਰਿਪੋਰਟ ਦਿੱਤੀ ਕਿ ਪ੍ਰੀਖਿਆ ਦੇ ਪੇਪਰ ਡਾਰਕ ਵੈੱਬ 'ਤੇ ਲੀਕ ਹੋ ਗਏ ਸਨ। ਜਦੋਂ ਅਸੀਂ ਇਸ ਦੀ ਤੁਲਨਾ ਕੀਤੀ ਤਾਂ ਅਸੀਂ ਦੇਖਿਆ ਕਿ ਪ੍ਰਸ਼ਨ ਪੱਤਰ ਇੱਕੋ ਜਿਹੇ ਸਨ। ਉਨ੍ਹਾਂ ਕਿਹਾ ਕਿ ਲੀਕ ਹੋਏ ਪ੍ਰਸ਼ਨ ਪੱਤਰ ਟੈਲੀਗ੍ਰਾਮ 'ਤੇ ਸਨ। ਉਨ੍ਹਾਂ ਕਿਹਾ ਕਿ ਅਸੀਂ ਕਾਨੂੰਨ ਬਣਾਵਾਂਗੇ ਪਰ ਇਸ ਮਾਮਲੇ 'ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਗ੍ਰਹਿ ਮੰਤਰਾਲਾ ਦੀ ਸੰਸਥਾ (I4C-Indian Cyber Crime Coordination Centre) ਨੇ ਡਾਰਕ ਨੈੱਟ 'ਤੇ ਲੀਕ ਹੋਣ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਸੀ।
UGC-NET ਦੀ ਪ੍ਰੀਖਿਆ 19 ਜੂਨ ਨੂੰ ਹੋ ਗਈ ਸੀ ਰੱਦ
ਦੱਸ ਦੇਈਏ ਕਿ ਨੈਸ਼ਨਲ ਟੈਸਟਿੰਗ ਏਜੰਸੀ (ਐੱਨ.ਟੀ.ਏ.) ਨੇ ਯੂਜੀਸੀ-ਨੈੱਟ ਪ੍ਰੀਖਿਆ ਦੇ ਇੱਕ ਦਿਨ ਬਾਅਦ 19 ਜੂਨ ਨੂੰ ਰੱਦ ਕਰਨ ਦਾ ਐਲਾਨ ਕੀਤਾ ਸੀ। ਸਿੱਖਿਆ ਮੰਤਰਾਲੇ ਵੱਲੋਂ ਕਿਹਾ ਗਿਆ ਸੀ ਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਪ੍ਰੀਖਿਆ ਦੀ ਅਖੰਡਤਾ ਨਾਲ ਸਮਝੌਤਾ ਕੀਤਾ ਗਿਆ ਹੈ।
ਸਬਜ਼ੀ ’ਚ ਪਰੋਸਿਆ ਮਰਿਆ ਹੋਇਆ ਕਾਕਰੋਚ, ਵੰਦੇ ਭਾਰਤ ’ਚ ਹੋਇਆ ਹੰਗਾਮਾ
NEXT STORY