ਕਾਹਿਰਾ (ਮਿਸਰ) — ਪਰੰਪਰਾਗਤ ਭਾਰਤੀ ਘੱਗਰਾ ਚੋਲੀ ਪਹਿਨ ਕੇ ਦੇਸ਼ ਭਗਤੀ ਦਾ ਗੀਤ 'ਦੇਸ਼ ਰੰਗੀਲਾ' ਗਾਉਣ ਵਾਲੀ ਮਿਸਰ ਦੀ ਇਕ ਲੜਕੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਹੋਰ ਨੇਤਾਵਾਂ ਨੇ ਤਾਰੀਫ ਕੀਤੀ ਹੈ। ਭਾਰਤੀ ਦੂਤਾਵਾਸ ਵੱਲੋਂ ਆਯੋਜਿਤ ਗਣਤੰਤਰ ਦਿਵਸ ਸਮਾਰੋਹ ਵਿੱਚ ਗੀਤ ਗਾਉਣ ਵਾਲੀ ਇੱਕ ਕੁੜੀ ਦੀ ਵੀਡੀਓ ਕਲਿੱਪ ਜਾਰੀ ਕਰਨ ਤੋਂ ਕੁਝ ਘੰਟੇ ਬਾਅਦ ਪ੍ਰਧਾਨ ਮੰਤਰੀ ਨੇ ਇਸ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ - ਵਿਦਿਆਰਥਣ ਨੂੰ ਵਾਲਾਂ ਤੋਂ ਫੜ ਘਸੀਟਣ ਦੇ ਮਾਮਲੇ 'ਤੇ NHRC ਨੇ ਤੇਲੰਗਾਨਾ ਸਰਕਾਰ ਨੂੰ ਭੇਜਿਆ ਨੋਟਿਸ
ਮਿਸਰ 'ਚ ਭਾਰਤੀ ਮਿਸ਼ਨ ਦੇ ਅਧਿਕਾਰਿਕ 'ਐਕਸ' ਹੈਂਡਲ 'ਤੇ ਐਤਵਾਰ ਸ਼ਾਮ ਨੂੰ ਲਿਖਿਆ ਗਿਆ, ਮਿਸਰ ਦੀ ਮਹਿਲਾ ਕਰੀਮਨ ਨੇ 'ਇੰਡੀਆ ਹਾਊਸ' 'ਚ 75ਵੇਂ ਗਣਤੰਤਰ ਦਿਵਸ ਸਮਾਰੋਹ 'ਚ ਦੇਸ਼ ਭਗਤੀ ਦਾ ਗੀਤ 'ਦੇਸ਼ ਰੰਗੀਲਾ' ਪੇਸ਼ ਕੀਤਾ। ਉਸਦੀ ਸੁਰੀਲੀ ਗਾਇਕੀ ਅਤੇ ਸੰਪੂਰਨ ਉਚਾਰਨ ਨੇ ਵੱਡੀ ਗਿਣਤੀ ਵਿੱਚ ਭਾਰਤੀਆਂ ਅਤੇ ਮਿਸਰੀ ਲੋਕਾਂ ਨੂੰ ਪ੍ਰਭਾਵਿਤ ਕੀਤਾ।" ਇਸ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਲਿਖਿਆ, "ਇਹ ਮਿਸਰ ਦੇ ਕਰੀਮਨ ਦੀ ਇੱਕ ਸੁਰੀਲੀ ਪੇਸ਼ਕਾਰੀ ਹੈ। ਮੈਂ ਉਸ ਨੂੰ ਇਸ ਕੋਸ਼ਿਸ਼ ਲਈ ਵਧਾਈ ਦਿੰਦਾ ਹਾਂ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।'' ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਅਤੇ ਹਾਊਸਿੰਗ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੀ ਪ੍ਰਧਾਨ ਮੰਤਰੀ ਮੋਦੀ ਦੀ ਪੋਸਟ 'ਐਕਸ' 'ਤੇ ਸਾਂਝੀ ਕੀਤੀ। ਮੋਦੀ ਦੀ ਤਾਰੀਫ ਤੋਂ ਬਾਅਦ, ਇਕ ਮਿੰਟ ਦੀ ਵੀਡੀਓ ਨੂੰ ਛੇ ਲੱਖ ਤੋਂ ਵੱਧ ਵਾਰ ਦੇਖਿਆ ਗਿਆ ਸੀ।
ਇਹ ਵੀ ਪੜ੍ਹੋ - ਜੇਕਰ ਮੋਦੀ ਮੁੜ ਜਿੱਤੇ ਤਾਂ ਭਾਰਤ 'ਚ ਆ ਸਕਦੀ ਹੈ ਤਾਨਾਸ਼ਾਹੀ: ਖੜਗੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਡਿਸਕੌਮ ਦਾ ਸਹਾਇਕ ਇੰਜਨੀਅਰ 50 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
NEXT STORY