ਨਵੀਂ ਦਿੱਲੀ- ਅੱਜ ਈਦ ਦਾ ਤਿਉਹਾਰ ਭਾਰਤ ਸਮੇਤ ਦੁਨੀਆ ਦੇ ਤਮਾਮ ਦੇਸ਼ਾਂ ਵਿਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਹ ਦਿਨ ਮੁਸਲਮਾਨਾਂ ਲਈ ਬਹੁਤ ਖ਼ਾਸ ਹੁੰਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸਾਰੇ ਈਦ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ। ਅੱਜ ਸਵੇਰ ਤੋਂ ਹੀ ਮਸਜਿਦਾਂ ਵਿਚ ਨਮਾਜ਼ ਲਈ ਭੀੜ ਉਮੜ ਰਹੀ ਹੈ। ਇਹ ਦਿਨ ਮੁਸਲਮਾਨਾਂ ਲਈ ਬਹੁਤ ਖ਼ਾਸ ਹੁੰਦਾ ਹੈ।

ਨਮਾਜ਼ ਅਦਾ ਕਰਨ ਲਈ ਦਿੱਲੀ ਸਥਿਤ ਜਾਮਾ ਮਸਜਿਦ 'ਚ ਲੋਕਾਂ ਦੀ ਵੱਡੀ ਭੀੜ ਵੇਖਣ ਨੂੰ ਮਿਲੀ। ਈਦ ਦੇ ਮੁਬਾਰਕ ਮੌਕੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਨਮਾਜ਼ ਅਦਾ ਕੀਤੀ ਅਤੇ ਇਸ ਤੋਂ ਬਾਅਦ ਇਕ-ਦੂਜੇ ਨੂੰ ਗਲ਼ ਲਾ ਕੇ ਈਦ ਮੁਬਾਰਕ ਕਿਹਾ। ਸਵੇਰ ਤੋਂ ਹੀ ਲੋਕ ਨਵੇਂ ਕੱਪੜਿਆਂ ਵਿਚ ਸਜ-ਧੱਜ ਕੇ ਮਸਜਿਦਾਂ ਵਿਚ ਪਹੁੰਚੇ।

ਮਸਜਿਦਾਂ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰਿਆਂ ਨੇ ਨਮਾਜ਼ ਅਦਾ ਕੀਤੀ ਅਤੇ ਇਕ-ਦੂਜੇ ਨੂੰ ਗਲੇ ਲਾ ਕੇ ਈਦ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਵੇਖਣ ਨੂੰ ਮਿਲੇ। ਸੋਸ਼ਲ ਮੀਡੀਆ 'ਤੇ ਦੇਰ ਰਾਤ ਤੋਂ ਮੁਬਾਰਕਬਾਦ ਦਾ ਦੌਰ ਚੱਲ ਰਿਹਾ ਹੈ। ਦਿੱਲੀ ਦੇ ਨਾਲ ਹੀ ਦੇਸ਼ ਦੇ ਹੋਰ ਸ਼ਹਿਰਾਂ, ਪਿੰਡਾਂ ਵਿਚ ਮਸਜਿਦ, ਈਦਗਾਹ ਵਿਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋਈ। ਈਦ ਦੀ ਨਮਾਜ਼ ਅਦਾ ਕਰਨ ਮਗਰੋਂ ਲੋਕਾਂ ਨੇ ਸਾਰੇ ਗਿਲੇ-ਸ਼ਿਕਵੇ ਭੁੱਲਾ ਕੇ ਇਕ-ਦੂਜੇ ਨੂੰ ਗਲ਼ ਲਾ ਕੇ ਈਦ ਦੀ ਮੁਬਾਰਕਬਾਦ ਦਿੱਤੀ।

ਰਾਸ਼ਟਰਪਤੀ, ਪ੍ਰਧਾਨ ਮੰਤਰੀ ਤੋਂ ਲੈ ਕੇ ਪ੍ਰਮੁੱਖ ਨੇਤਾਵਾਂ ਨੇ ਦੇਸ਼ ਵਾਸੀਆਂ ਨੂੰ ਈਦ ਨੂੰ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਦੱਸਿਆ ਅਤੇ ਅਪੀਲ ਕੀਤੀ ਕਿ ਲੋਕ ਮਿਲ-ਜੁਲ ਕੇ ਇਸ ਦਾ ਜਸ਼ਨ ਮਨਾਉਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਈਦ ਮੁਬਾਰਕ ਕਿਹਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਈਦ ਦੀ ਵਧਾਈ ਦਿੰਦੇ ਹੋਏ ਆਪਣੇ 'ਐਕਸ' ਪੋਸਟ ਵਿਚ ਲਿਖਿਆ ਕਿ ਈਦ-ਉਲ-ਫਿਤਰ ਦੀ ਵਧਾਈ। ਇਹ ਤਿਉਹਾਰ ਸਮਾਜ ਵਿਚ ਆਸ, ਸਦਭਾਵਨਾ ਅਤੇ ਦਇਆ ਦੀ ਭਾਵਨਾ ਨੂੰ ਵਧਾਵੇ। ਤੁਹਾਡੇ ਸਾਰਿਆਂ ਦੀਆਂ ਕੋਸ਼ਿਸ਼ਾਂ ਵਿਚ ਖੁਸ਼ੀ ਅਤੇ ਸਫ਼ਲਤਾ ਮਿਲੇ, ਈਦ ਮੁਬਾਰਕ!

ਇਹ ਔਰਤ ਹੋਵੇਗੀ PM ਮੋਦੀ ਦੀ ਨਿੱਜੀ ਸਕੱਤਰ, ਜਾਣੋ ਕਿੰਨੀ ਮਿਲੇਗੀ Salary
NEXT STORY