ਕਟੜਾ—ਸ਼੍ਰੀ ਮਾਤਾ ਵੈਸ਼ਨੋ ਦੇਵੀ ਟਰੈਕ 'ਤੇ ਇਕ ਵਾਰ ਫਿਰ ਜ਼ਮੀਨ ਖਿਸਕ ਗਈ ਹੈ। ਜ਼ਮੀਨ ਖਿਸਕਣ ਨਾਲ ਪਿੱਠੂ ਸਮੇਤ ਅੱਠ ਯਾਤਰੀ ਜ਼ਖਮੀ ਹੋ ਗਏ ਹਨ। ਇਹ ਘਟਨਾ ਨਵੇਂ ਟਰੈਕ 'ਤੇ ਹੋਈ ਅਤੇ ਪਿਛਲੇ 14 ਘੰਟਿਆਂ ਤੋਂ ਵੈਸ਼ਨੋ ਦੇਵੀ ਜਾਣ ਵਾਲੇ ਨਵੇਂ ਟਰੈਕ ਨੂੰ ਬੰਦ ਕਰ ਦਿੱਤਾ ਗਿਆ ਹੈ। ਸ਼ਰਧਾਲੂ ਪੁਰਾਣੇ ਰਸਤੇ ਤੋਂ ਯਾਤਰਾ ਕਰ ਰਹੇ ਹਨ। ਰਿਪੋਰਟ ਦੇ ਮੁਤਾਬਕ ਨਿਊ ਟਰੈਕ 'ਤੇ ਸਾਕੇਤ ਪੁਆਇੰਟ ਦੇ ਕੋਲ ਜ਼ਮੀਨ ਖਿਸਕਣ ਨਾਲ ਅੱਠ ਸ਼ਰਧਾਲੂ ਜ਼ਖਮੀ ਹੋਏ ਹਨ।
ਜ਼ਮੀਨ ਖਿਸਕਣ ਨਾਲ ਇਕ ਪਿੱਠੂ ਵੀ ਜ਼ਖਮੀ ਹੋਇਆ ਹੈ। ਜ਼ਖਮੀ ਦੀ ਪਛਾਣ ਸਰਦਾਰ ਦੀਨ (ਪਿੱਠੂ) ਪੁੱਤਰ ਗੁਲਾਮ ਰਸੂਲ ਨਿਵਾਸੀ ਗੂਲ ਦੇ ਰੂਪ 'ਚ ਹੋਈ ਹੈ, ਜਦਕਿ ਜ਼ਖਮੀ ਸ਼ਰਧਾਲੂਆਂ 'ਚ ਲਕਸ਼ਣ ਸਿੰਘ ਪੁੱਤਰ ਨਿਵਾਸੀ ਯੂ.ਪੀ. ਰੋਸ਼ਨ ਕੁਮਾਰ ਪੁੱਤਰ ਅਨੁਰੂਦ ਵਿਡਿਆ ਝਾਰਖੰਡ, ਰਾਕੇਸ਼ ਕੁਮਾਰ ਪੁੱਤਰ ਮੋਹਨ ਲਾਲਾ ਨਿਵਾਸੀ ਆਗਾਰ ਜੀਤੋ ਕਟੜਾ, ਨਿਤਿਨ ਰਾਮ ਟੇਕੇ ਪੁੱਤਰ ਸ਼੍ਰੀ ਰਾਮ ਨਿਵਾਸੀ ਮਹਾਰਾਸ਼ਟਰ, ਰੰਜੀਤ ਸ਼ਰਮਾ ਪੁੱਤਰ ਮਹਿੰਦਰ ਪਾਲ ਸ਼ਰਮਾ ਨਿਵਾਸੀ ਕਠੂਆ, ਸੰਦੀਪ ਮੇਹਰਾ ਪੁੱਤਰ ਮੋਹਨ ਲਾਲ ਨਿਵਾਸੀ ਕਠੂਆ, ਵਿਸ਼ਾਲ ਸ਼ਰਮਾ ਪੁੱਤਰ ਕੇਵਲ ਕ੍ਰਿਸ਼ਨ ਨਿਵਾਸੀ ਕਠੂਆ, ਗੰਗਾ ਬਿਸ਼ਨ ਪੁੱਤਰ ਸੋਮਨਾਥ ਨਿਵਾਸੀ ਕਠੂਆ ਦੇ ਰੂਪ 'ਚ ਹੋਈ ਹੈ। ਸਾਰੇ ਜ਼ਖਮੀਆਂ ਨੂੰ ਇਲਾਜ ਦੇ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਖਨਨ ਭਰਿਆ ਟਰੈਕਟਰ ਬਿਆਸ 'ਚ ਰੁੜ੍ਹਿਆ, ਡਰਾਈਵਰ ਅਤੇ ਮਜ਼ਦੂਰਾਂ ਨੇ ਇਸ ਤਰ੍ਹਾਂ ਬਚਾਈ ਜਾਨ
NEXT STORY