ਰਾਜਕੋਟ (ਭਾਸ਼ਾ)- ਗੁਜਰਾਤ ਦੇ ਰਾਜਕੋਟ ਜ਼ਿਲ੍ਹੇ ਦੇ ਪਦਧਰੀ ਕਸਬੇ 'ਚ ਬੁੱਧਵਾਰ ਨੂੰ ਇਕ ਬਜ਼ੁਰਗ ਜੋੜੇ ਅਤੇ ਉਨ੍ਹਾਂ ਦੇ 35 ਸਾਲਾ ਪੁੱਤ ਨੇ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪਦਧਰੀ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਮੋਟਾ ਰਾਮਪੁਰ ਪਿੰਡ ਕੋਲ ਸਵੇਰੇ 10.15 ਵਜੇ ਇਕ ਆਟੋ ਰਿਕਸ਼ਾ ਤੋਂ ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ।
ਉਨ੍ਹਾਂ ਦੱਸਿਆ,''ਮੌਕੇ ਤੋਂ ਇਕ ਸੁਸਾਈਡ ਨੋਟ ਵੀ ਬਰਾਮਦ ਕੀਤਾ ਗਿਆ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਆਰਥਿਕ ਤੰਗੀ ਅਤੇ ਸਿਹਤ ਚਿੰਤਾਵਾਂ ਕਾਰਨ ਪਰਿਵਾਰ ਨੇ ਇਹ ਕਦਮ ਚੁੱਕਿਆ।'' ਪੁਲਸ ਅਧਿਕਾਰੀ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕਾਂ ਦੀ ਪਛਾਣ ਕਾਦਰ ਮੁਕਾਸਮ (62), ਉਸ ਦੀ ਪਤਨੀ ਫਰੀਦਾਬੇਨ (59) ਪੁੱਤ ਆਸ਼ਿਕ (35) ਵਜੋਂ ਹੋਈ। ਪੁਲਸ ਨੇ ਦੱਸਿਆ ਕਿ ਕਾਦਰ ਰਿਕਸ਼ਾ ਚਾਲਕ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੁਣੇ ਕਾਰ ਹਾਦਸਾ: ਦੋਸ਼ੀ ਨਾਬਾਲਗ ਦੇ ਪਿਤਾ ਨੂੰ ਲਿਜਾ ਰਹੀ ਪੁਲਸ ਦੀ ਗੱਡੀ 'ਤੇ ਸੁੱਟੀ ਗਈ ਸਿਆਹੀ
NEXT STORY