ਨਵੀਂ ਦਿੱਲੀ— ਆਮ ਆਦਮੀ ਪਾਰਟੀ ਅਤੇ ਕਾਂਗਰਸ ਵਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਨੇ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਤੋਂ 'ਨਮੋ ਟੀਵੀ' ਨੂੰ ਲੈ ਕੇ ਜਵਾਬ ਮੰਗਿਆ ਹੈ। 'ਆਪ' ਤੇ ਕਾਂਗਰਸ ਨੇ ਪੀ.ਐੱਮ. ਮੋਦੀ 'ਤੇ ਆਪਣੇ ਪ੍ਰਚਾਰ ਲਈ ਦੂਰਦਰਸ਼ਨ ਦੀ ਗਲਤ ਵਰਤੋਂ ਕਰਨ ਦਾ ਦੋਸ਼ ਲਗਾਇਆ ਸੀ। ਵਿਰੋਧੀ ਪਾਰਟੀ ਵਲੋਂ ਮੰਗ ਕੀਤੀ ਗਈ ਸੀ ਕਿ ਕਮਿਸ਼ਨ ਨੂੰ ਨਿਰਪੱਖ ਚੋਣਾਂ ਲਈ ਇਸ 'ਤੇ ਰੋਕ ਲਗਾਉਣੀ ਚਾਹੀਦੀ ਹੈ। 'ਆਪ' ਨੇ ਚੋਣ ਕਮਿਸ਼ਨ ਤੋਂ ਸਵਾਲ ਪੁੱਛਿਆ ਸੀ ਕਿ ਕੀ ਕਿਸੇ ਸਿਆਸੀ ਦਲ ਦਾ ਆਪਣਾ ਚੈਨਲ ਹੋਣਾ ਚਾਹੀਦਾ, ਉਹ ਵੀ ਉਦੋਂ, ਜਦੋਂ ਚੋਣ ਜ਼ਾਬਤਾ ਲਾਗੂ ਹੋਵੇ। 'ਆਪ' ਨੇ ਚੋਣ ਕਮਿਸ਼ਨ ਤੋਂ ਤੁਰੰਤ ਇਸ 'ਤੇ ਕਾਰਵਾਈ ਕਰਨ ਦੀ ਮੰਗ ਕੀਤੀ ਸੀ।
ਸਾਰੇ ਦਲਾਂ ਨੂੰ ਮਿਲੇ ਸਮਾਨ ਮੌਕਾ
ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਦੀ ਅਗਵਾਈ 'ਚ ਕਾਂਗਰਸ ਦਾ ਪੈਨਲ ਵੀ ਚੋਣ ਕਮਿਸ਼ਨ ਨੂੰ ਮਿਲਿਆ ਸੀ। ਕਾਂਗਰਸ ਦੇ ਪੈਨਲ ਨੇ ਕਿਹਾ ਸੀ,''ਦੂਰਦਰਸ਼ਨ ਦੀ ਗਲਤ ਵਰਤੋਂ ਦੇ ਸੰਦਰਭ 'ਚ ਇਕ ਰਿਪੋਰਟ ਦਿੱਤੀ ਗਈ ਹੈ। ਅਸੀਂ ਕਿਹਾ ਹੈ ਕਿ ਚੋਣਾਂ 'ਚ ਸਾਰੇ ਦਲਾਂ ਨੂੰ ਸਮਾਨ ਮੌਕਾ ਮਿਲਣਾ ਚਾਹੀਦਾ। 'ਨਮੋ ਟੀਵੀ' ਦੀ ਵਰਤੋਂ ਸਿਆਸੀ ਪ੍ਰਚਾਰ ਲਈ ਹਥਿਆਰ ਦੇ ਤੌਰ 'ਤੇ ਕੀਤੀ ਜਾ ਰਹੀ ਹੈ। ਚੋਣ ਕਮਿਸ਼ਨ ਨੂੰ ਇਸ ਚੈਨਲ ਦੇ ਪ੍ਰਸਾਰਨ 'ਤੇ ਰੋਕ ਲਗਾਉਣੀ ਚਾਹੀਦੀ ਹੈ।''
ਬੀ.ਐੱਚ.ਯੂ. 'ਚ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ ਹੋਏ ਵਿਦਿਆਰਥੀ ਦੀ ਮੌਤ
NEXT STORY